Home ਸਪੋਰਟਸ ਭਾਰਤ ਦੀ ਜ਼ਿੰਬਾਬਵੇ ‘ਤੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ

ਭਾਰਤ ਦੀ ਜ਼ਿੰਬਾਬਵੇ ‘ਤੇ 7 ਵਿਕਟਾਂ ਨਾਲ ਸ਼ਾਨਦਾਰ ਜਿੱਤ

0

ਹਰਾਰੇ, 24 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਜ਼ਿੰਬਾਬਵੇ ਨੇ ਭਾਰਤ ਖ਼ਿਲਾਫ਼ ਪਹਿਲੇ ਟੀ-20 ਕ੍ਰਿਕਟ ਮੈਚ ਵਿੱਚ ਵੀਰਵਾਰ ਨੂੰ ਸੱਤ ਵਿਕਟਾਂ ‘ਤੇ 125 ਰਨ ਬਣਾਏ। ਜ਼ਿੰਬਾਬਵੇ ਵੱਲੋਂ ਵੇਸਲੀ ਮਾਧਵੇਰੇ ਨੇ ਸਭ ਤੋਂ ਵੱਧ 39 ਰਨ ਬਣਾਏ, ਜਦਕਿ ਤਾਦਿਵਨਾਸ਼ੇ ਮਰੁਮਾਨੀ ਨੇ ਨਾਬਾਦ 27 ਰਨਾਂ ਦਾ ਯੋਗਦਾਨ ਦਿੱਤਾ। ਰਿਆਨ ਬਰਲ ਨੇ 26 ਰਨ ਬਣਾਏ। ਭਾਰਤ ਵੱਲੋਂ ਮਯੰਕ ਯਾਦਵ ਅਤੇ ਪ੍ਰਿੰਸ ਯਾਦਵ ਨੇ ਦੋ-ਦੋ ਵਿਕਟਾਂ ਲਈਆਂ।

ਭਾਰਤ ਨੇ ਦੂਜੀ ਪਾਰੀ ਵਿੱਚ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਗੁਆ ਕੇ 126 ਰਨਾਂ ਦਾ ਟੀਚਾ ਹਾਸਲ ਕਰਕੇ ਆਸਾਨੀ ਨਾਲ ਜਿੱਤ ਦਰਜ ਕੀਤੀ। ਵੈਭਵ ਸੂਰਿਆਵੰਸ਼ੀ ਨੇ 18 ਗੇਂਦਾਂ ਵਿੱਚ ਸ਼ਾਨਦਾਰ ਪਾਰੀ ਖੇਡੀ। ਅਭਿਸ਼ੇਕ ਸ਼ਰਮਾ 1 ਰਨ ਬਣਾ ਕੇ ਆਊਟ ਹੋ ਗਏ, ਜਦਕਿ ਈਸ਼ਾਨ ਕਿਸ਼ਨ ਨੇ 24 ਗੇਂਦਾਂ ਵਿੱਚ 35 ਰਨ ਬਣਾਏ। ਕਪਤਾਨ ਸ਼੍ਰੇਅਸ ਅਈਅਰ ਨੇ ਵੀ 24 ਗੇਂਦਾਂ ਵਿੱਚ ਨਾਬਾਦ 28 ਰਨਾਂ ਦੀ ਪਾਰੀ ਖੇਡੀ।

 

Exit mobile version