Homeਸੰਸਾਰਜੰਗੀ ਅਖਾੜਿਆਂ 'ਚ ਖ਼ਤਰੇ 'ਚ ਭਾਰਤੀ ਜਹਾਜ਼ੀਆਂ ਦੀਆਂ ਜਾਨਾਂ: ਵਿਦੇਸ਼ ਨੀਤੀ 'ਤੇ...

ਜੰਗੀ ਅਖਾੜਿਆਂ ‘ਚ ਖ਼ਤਰੇ ‘ਚ ਭਾਰਤੀ ਜਹਾਜ਼ੀਆਂ ਦੀਆਂ ਜਾਨਾਂ: ਵਿਦੇਸ਼ ਨੀਤੀ ‘ਤੇ ਉੱਠੇ ਸਵਾਲ

ਸੰਸਾਰ, 22 ਜੁਲਾਈ, 2026 (ਹਰਸ਼ਪ੍ਰੀਤ ਕੌਰ) :ਯੂਕਰੇਨ ਦੀ ਓਡੇਸਾ ਬੰਦਰਗਾਹ ‘ਚ ਰੂਸੀ ਮਿਜ਼ਾਈਲ ਹਮਲੇ ‘ਚ 4 ਭਾਰਤੀ ਜਹਾਜ਼ੀਆਂ ਦੀ ਮੌਤ ਨੇ ਅੰਤਰਰਾਸ਼ਟਰੀ ਸਮੁੰਦਰੀ ਰਸਤਿਆਂ ‘ਚ ਭਾਰਤੀ ਨਾਗਰਿਕਾਂ ਦੀ ਸੁਰੱਖਿਆ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਸਾਢੇ ਚਾਰ ਸਾਲਾਂ ਤੋਂ ਚੱਲ ਰਹੀ ਰੂਸ-ਯੂਕਰੇਨ ਜੰਗ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਜਹਾਜ਼ੀਆਂ ਦਾ ਜਾਨੀ ਨੁਕਸਾਨ ਹੋਇਆ ਹੈ। ਇਸ ਤੋਂ ਪਹਿਲਾਂ ਵੀ ਪੱਛਮੀ ਏਸ਼ੀਆ ‘ਚ 11 ਭਾਰਤੀ ਅਜਿਹੇ ਹੀ ਹਮਲਿਆਂ ‘ਚ ਜਾਨ ਗੁਆ ਚੁੱਕੇ ਹਨ।

ਦੁਨੀਆ ਭਰ ‘ਚ ਫਿਲਪੀਨਜ਼ ਤੇ ਚੀਨ ਤੋਂ ਬਾਅਦ ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਹੈ, ਜਿਸ ਦੇ 3 ਲੱਖ ਤੋਂ ਵੱਧ ਨਾਗਰਿਕ ਮਾਰਚੈਂਟ ਨੇਵੀ (ਵਪਾਰਕ ਜਹਾਜ਼ਰਾਨੀ) ‘ਚ ਸੇਵਾਵਾਂ ਦੇ ਰਹੇ ਹਨ। ਭਾਰਤ ਸਰਕਾਰ ਦਾ ਟੀਚਾ 2030 ਤੱਕ ਇਹ ਗਿਣਤੀ 4 ਲੱਖ ਕਰਨ ਦਾ ਹੈ। ਪਰ ਵੱਡੀਆਂ ਕੰਪਨੀਆਂ ਵੱਲੋਂ ਟੈਕਸ ਘਟਾਉਣ ਲਈ ਬਾਹਰੀ ਦੇਸ਼ਾਂ ਦੇ ਝੰਡਿਆਂ ਹੇਠ ਜਹਾਜ਼ ਚਲਾਉਣਾ ਅਤੇ ਜੰਗੀ ਖੇਤਰਾਂ ‘ਚ ਸੁਰੱਖਿਆ ਦੀ ਘਾਟ ਕਾਰਨ ਭਾਰਤੀਆਂ ਦੀਆਂ ਜਾਨਾਂ ਦਾਅ ‘ਤੇ ਲੱਗ ਰਹੀਆਂ ਹਨ। ਮਾਹਰਾਂ ਦਾ ਮੰਨਣਾ ਹੈ ਕਿ ਭਾਰਤ ਨੂੰ ਸਿਰਫ਼ ਰੋਸ ਬਿਆਨ ਜਾਰੀ ਕਰਨ ਦੀ ਥਾਂ ਹਮਲਾਵਰ ਮੁਲਕਾਂ ਤੋਂ ਮੁਆਵਜ਼ਾ ਵਸੂਲਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments