Homeਸੰਸਾਰਕੈਲੀਫੋਰਨੀਆ ’ਚ ਪਿਜ਼ਾ ਰੈਸਟੋਰੈਂਟ ਤੋਂ ਕਥਿਤ ਮੈਥ ਤਸਕਰੀ, ਭਾਰਤੀ ਨਾਗਰਿਕ ਗ੍ਰਿਫ਼ਤਾਰ

ਕੈਲੀਫੋਰਨੀਆ ’ਚ ਪਿਜ਼ਾ ਰੈਸਟੋਰੈਂਟ ਤੋਂ ਕਥਿਤ ਮੈਥ ਤਸਕਰੀ, ਭਾਰਤੀ ਨਾਗਰਿਕ ਗ੍ਰਿਫ਼ਤਾਰ

Indian national charged in California over alleged methamphetamine trafficking from a pizza restaurant.

ਕੈਲੀਫੋਰਨੀਆ (ਅਮਰੀਕਾ), 5 ਸਤੰਬਰ 2026 (ਛਤਰਪਾਲ ਸਿੰਘ): ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿੱਚ ਇੱਕ 50 ਸਾਲਾ ਭਾਰਤੀ ਨਾਗਰਿਕ ’ਤੇ ਵੱਡੀ ਮਾਤਰਾ ਵਿੱਚ ਮੈਥਾਮਫੇਟਾਮਾਈਨ ਦੀ ਕਥਿਤ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਹਨ। ਅਮਰੀਕੀ ਨਿਆਂ ਵਿਭਾਗ (DOJ) ਮੁਤਾਬਕ ਮੁਲਜ਼ਮ ਕਵਲ ਪ੍ਰੀਤ ਸਿੰਘ ਡਿਨੂਬਾ ਸ਼ਹਿਰ ਵਿੱਚ ਇੱਕ ਪਿਜ਼ਾ ਰੈਸਟੋਰੈਂਟ ਚਲਾਉਂਦਾ ਸੀ। ਫੈਡਰਲ ਜਾਂਚ ਅਧਿਕਾਰੀਆਂ ਦਾ ਦੋਸ਼ ਹੈ ਕਿ ਸਿੰਘ ਨੇ ਰੈਸਟੋਰੈਂਟ ਦੀ ਵਰਤੋਂ ਕਥਿਤ ਤੌਰ ’ਤੇ ਵੱਡੇ ਪੱਧਰ ’ਤੇ ਮੈਥਾਮਫੇਟਾਮਾਈਨ ਦੀ ਵੰਡ ਲਈ ਕੀਤੀ। ਜਾਂਚ ਦੌਰਾਨ ਉਸ ਕੋਲ ਨਸ਼ਾ ਤਸਕਰੀ ਨਾਲ ਸਬੰਧਤ ਹਥਿਆਰ ਹੋਣ ਦਾ ਦੋਸ਼ ਵੀ ਲਗਾਇਆ ਗਿਆ ਹੈ। ਅਧਿਕਾਰੀਆਂ ਨੇ 18 ਅਗਸਤ ਨੂੰ ਉਸ ਦੇ ਘਰ ਅਤੇ ਕਾਰੋਬਾਰੀ ਥਾਂ ’ਤੇ ਤਲਾਸ਼ੀ ਲਈ। DOJ ਅਨੁਸਾਰ ਇਸ ਕਾਰਵਾਈ ਦੌਰਾਨ 40 ਪੌਂਡ ਤੋਂ ਵੱਧ ਮੈਥਾਮਫੇਟਾਮਾਈਨ, ਤਿੰਨ ਹਥਿਆਰ ਅਤੇ 10 ਹਜ਼ਾਰ ਡਾਲਰ ਤੋਂ ਵੱਧ ਨਕਦੀ ਬਰਾਮਦ ਕੀਤੀ ਗਈ। ਜੇਕਰ ਨਸ਼ਾ ਤਸਕਰੀ ਦੇ ਦੋਸ਼ ਵਿੱਚ ਸਿੰਘ ਦੋਸ਼ੀ ਕਰਾਰ ਦਿੱਤਾ ਜਾਂਦਾ ਹੈ ਤਾਂ ਉਸ ਨੂੰ ਘੱਟੋ-ਘੱਟ 10 ਸਾਲ ਦੀ ਕੈਦ ਅਤੇ ਵੱਧ ਤੋਂ ਵੱਧ ਉਮਰ ਕੈਦ ਹੋ ਸਕਦੀ ਹੈ। ਇਸ ਤੋਂ ਇਲਾਵਾ ਨਸ਼ਾ ਤਸਕਰੀ ਵਿੱਚ ਹਥਿਆਰ ਰੱਖਣ ਦੇ ਦੋਸ਼ ਤਹਿਤ ਘੱਟੋ-ਘੱਟ 5 ਸਾਲ ਦੀ ਵਾਧੂ ਕੈਦ ਦੀ ਸਜ਼ਾ ਹੋ ਸਕਦੀ ਹੈ, ਜੋ ਹੋਰ ਸਜ਼ਾ ਤੋਂ ਵੱਖਰੇ ਤੌਰ ’ਤੇ ਭੁਗਤਣੀ ਹੋਵੇਗੀ। ਇਹ ਜਾਂਚ FBI ਅਤੇ Homeland Security Investigations (HSI) ਵੱਲੋਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਇਹ ਕਾਰਵਾਈ Homeland Security Task Force ਤਹਿਤ ਕੀਤੀ ਜਾ ਰਹੀ ਹੈ, ਜਿਸ ਦਾ ਉਦੇਸ਼ ਅਪਰਾਧਿਕ ਕਾਰਟੇਲਾਂ, ਅੰਤਰਰਾਸ਼ਟਰੀ ਅਪਰਾਧਿਕ ਸੰਗਠਨਾਂ ਅਤੇ ਹੋਰ ਗੈਰਕਾਨੂੰਨੀ ਨੈੱਟਵਰਕਾਂ ਖ਼ਿਲਾਫ਼ ਕਾਰਵਾਈ ਕਰਨਾ ਹੈ। ਅਮਰੀਕੀ ਨਿਆਂ ਵਿਭਾਗ ਨੇ ਸਪੱਸ਼ਟ ਕੀਤਾ ਹੈ ਕਿ ਲਗਾਏ ਗਏ ਦੋਸ਼ ਸਿਰਫ਼ ਇਲਜ਼ਾਮ ਹਨ। ਅਦਾਲਤ ਵੱਲੋਂ ਦੋਸ਼ ਸਾਬਤ ਹੋਣ ਤੱਕ ਮੁਲਜ਼ਮ ਨੂੰ ਕਾਨੂੰਨ ਅਨੁਸਾਰ ਬੇਕਸੂਰ ਮੰਨਿਆ ਜਾਵੇਗਾ। ਸਜ਼ਾ ਦਾ ਅੰਤਿਮ ਫੈਸਲਾ ਅਦਾਲਤ ਵੱਲੋਂ ਕੀਤਾ ਜਾਵੇਗਾ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments