Home ਪੰਜਾਬ IAS ਸੰਦੀਪ ਹਾਂਸ ਗੁਰੂਹਰਸਹਾਏ ਅਤੇ ਮਮਦੋਟ ਚੋਣਾਂ ਲਈ ‘ਚੋਣ ਨਿਗਰਾਨ’ ਤਾਇਨਾਤ

IAS ਸੰਦੀਪ ਹਾਂਸ ਗੁਰੂਹਰਸਹਾਏ ਅਤੇ ਮਮਦੋਟ ਚੋਣਾਂ ਲਈ ‘ਚੋਣ ਨਿਗਰਾਨ’ ਤਾਇਨਾਤ

0

ਫਿਰੋਜ਼ਪੁਰ:26ਜੂਨ (ਛਤਰਪਾਲ ਸਿੰਘ): ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 5 ਜੁਲਾਈ 2026 ਨੂੰ ਹੋਣ ਵਾਲੀਆਂ ਨਗਰ ਕੌਂਸਲ ਗੁਰੂਹਰਸਹਾਏ ਅਤੇ ਨਗਰ ਪੰਚਾਇਤ ਮਮਦੋਟ ਦੀਆਂ ਚੋਣਾਂ ਲਈ ਸੰਦੀਪ ਹਾਂਸ, ਆਈਏਐਸ ਨੂੰ ਚੋਣ ਨਿਗਰਾਨ (Election Observer) ਨਿਯੁਕਤ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕ੍ਰਿਸ਼ਨਾ ਪਾਲਾ ਰਾਜਪੂਤ ਨੇ ਦੱਸਿਆ ਕਿ ਇਹ ਨਿਯੁਕਤੀ ਚੋਣਾਂ ਨੂੰ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਢੰਗ ਨਾਲ ਕਰਵਾਉਣ ਦੇ ਮੰਤਵ ਨਾਲ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਚੋਣ ਨਿਗਰਾਨ ਚੋਣਾਂ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣਗੇ ਅਤੇ ਇਹ ਯਕੀਨੀ ਬਣਾਉਣਗੇ ਕਿ ਚੋਣ ਪ੍ਰਕਿਰਿਆ ਦਾ ਹਰ ਪੜਾਅ ਰਾਜ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਪੂਰਾ ਕੀਤਾ ਜਾਵੇ।

ਏਡੀਸੀ ਨੇ ਇਹ ਵੀ ਦੱਸਿਆ ਕਿ ਚੋਣਾਂ ਨਾਲ ਸਬੰਧਤ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਜਾਂ ਸਮੱਸਿਆ ਹੋਣ ਦੀ ਸੂਰਤ ਵਿੱਚ ਕੋਈ ਵੀ ਵਿਅਕਤੀ ਚੋਣ ਨਿਗਰਾਨ ਸੰਦੀਪ ਹਾਂਸ, ਆਈਏਐਸ ਨਾਲ ਮੋਬਾਈਲ ਨੰਬਰ 82889-83998 ‘ਤੇ ਸੰਪਰਕ ਕਰ ਸਕਦਾ ਹੈ।

ਚੋਣਾਂ ਦੇ ਸਮੇਂ ਦੌਰਾਨ ਚੋਣ ਨਿਗਰਾਨ ਸਰਕਿਟ ਹਾਊਸ, ਫਿਰੋਜ਼ਪੁਰ ਵਿਖੇ ਆਮ ਲੋਕਾਂ ਨੂੰ ਮਿਲਣ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਉਪਲਬਧ ਰਹਿਣਗੇ।

Exit mobile version