Homeਪਟਿਆਲਾ ਅਪਡੇਟਪਿੰਜੌਰ ਮੈਂਗੋ ਮੇਲੇ ਵਿੱਚ ਪਟਿਆਲਾ ਦੇ ਬਾਗਬਾਨਾਂ ਨੇ ਲਿਆ ਹਿੱਸਾ

ਪਿੰਜੌਰ ਮੈਂਗੋ ਮੇਲੇ ਵਿੱਚ ਪਟਿਆਲਾ ਦੇ ਬਾਗਬਾਨਾਂ ਨੇ ਲਿਆ ਹਿੱਸਾ

ਪਟਿਆਲਾ, 14 ਜੁਲਾਈ ( ਦੀਪਕ ਦੱਤਾ): ਪਟਿਆਲਾ ਦੇ ਬਾਗਬਾਨਾਂ ਤੇ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਹਰਿਆਣਾ ਟੂਰਿਜਮ ਵਿਭਾਗ ਅਤੇ ਬਾਗਬਾਨੀ ਵਿਭਾਗ ਹਰਿਆਣਾ ਵਲੋਂ ਯਾਦਵਿੰਦਰਾ ਗਾਰਡਨ ਪਿੰਜੌਰ (ਪੰਚਕੂਲਾ) ਵਿਖੇ ਮਿਤੀ 10, 11 ਅਤੇ 12 ਜੁਲਾਈ 2026 ਨੂੰ ਕਰਵਾਏ 33 ਵੇਂ ਮੈਂਗੋ ਮੇਲੇ ਵਿਚ ਹਿੱਸਾ ਲਿਆ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਡਾਇਰੈਕਟਰ ਬਾਗਬਾਨੀ ਪੰਜਾਬ ਡਾ. ਮਨੀਸ਼ ਕੁਮਾਰ ਦੇ ਆਦੇਸ਼ਾਂ ਅਨੁਸਾਰ ਉਹ ਤੇ ਸਹਾਇਕ ਡਾਇਰੈਕਟਰ ਡਾ. ਹਰਿੰਦਰਪਾਲ ਸਿੰਘ ਸਮੇਤ ਸਹਿਯੋਗੀ ਕੈਲਾਸ਼ ਕੁਮਾਰ ਬੇਲਦਾਰ, ਮਲਕੀਤ ਸਿੰਘ ਬੇਲਦਾਰ, ਆਦਿ ਸਟਾਫ ਨੇ ਫਲ ਉਤਪਾਦਕਾਂ ਨੂੰ ਮੇਲੇ ਵਿਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਮਿਆਰੀ ਐਂਟਰੀਆਂ ਲੈ ਕੇ ਮੇਲੇ ਵਿਚ ਭਾਗ ਲਿਆ।

ਡਾ. ਸੰਦੀਪ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੇਲੇ ਵਿਚ ਤਾਜੇ ਫਲਾਂ ਅਤੇ ਅੰਬ ਤੋਂ ਬਣੇ ਪਦਾਰਥਾਂ ਦੀਆਂ ਲਗਭਗ 300 ਕਿਸਮਾਂ ਦੇਖਣ ਨੂੰ ਮਿਲੀਆਂ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਟਿਆਲਾ ਵਿਚ ਵੀ ਬਹੁਤ ਰਕਬਾ ਅੰਬਾਂ ਦੇ ਬਾਗਾਂ ਹੇਠ ਹੈ, ਜਿਸ ਵਿਚ ਦੁਸਹਿਰੀ, ਲੰਗੜਾ, ਚੌਸਾ ਅਤੇ ਅਮਰਪਾਲੀ ਮੁੱਖ ਕਿਸਮਾਂ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨੀ ਵਿੱਚ ਫਲ ਸੁਰੱਖਿਆ ਲੈਬ, ਪਟਿਆਲਾ ਵੱਲੋ ਤਿਆਰ ਕੀਤੇ ਵੱਖ-ਵੱਖ ਤਰ੍ਹਾਂ ਦੇ ਸ਼ੁਕੈਸ਼ ਵੀ ਪ੍ਰਦਰਸ਼ਨੀ ਲਈ ਲਗਾਏ ਗਏ। ਬਾਗਬਾਨੀ ਵਿਭਾਗ ਵਲੋਂ ਕਿਸਾਨਾਂ ਨੂੰ ਵਧੀਆ ਮਿਆਰੀ ਬੂਟੇ ਉਪਲੱਬਧ ਕਰਵਾਉਣ ਤੋਂ ਲੈ ਕੇ ਬਾਗਾਂਦੀ ਸਾਂਭ ਸੰਭਾਲ ਲਈ ਤਕਨੀਕੀ ਜਾਣਕਾਰੀ ਮੁਹੱਈਆ ਕਰਵਾਈ ਗਈ।ਫਲਾਂ ਤੋਂ ਤਿਆਰ ਕੀਤੇ ਜਾਣ ਵਾਲੇ ਪਦਾਰਥਾਂ ਦੀ ਟਰੇਨਿੰਗ ਫਲ ਪ੍ਰੋਸੈਸਿੰਗ ਲੈਬ ਵਿਖੇ ਦਿੱਤੀ ਜਾਂਦੀ ਹੈ, ਜਿੱਥੇ ਹਰ ਸਾਲ 1500 ਕਿਸਾਨ/ਘਰੇਲੂ ਔਰਤਾਂ/ਸਿਖਿਆਰਥੀਆਂ ਨੂੰ ਟਰੇਨਿੰਗ ਦਿੱਤੀ ਜਾਂਦੀ ਹੈ, ਬਾਰੇ ਜਾਣੂ ਕਰਵਾਇਆ ਗਿਆ। ਇਸ ਦੇ ਨਾਲ ਹੀ ਜ਼ਿਲ੍ਹਾ ਪਟਿਆਲਾ ਦੇ ਬਾਗਬਾਨ ਜਸਕਰਨ ਸਿੰਘ ਪੁੱਤਰ ਸੁਖਦੇਵ ਸਿੰਘ ਪਿੰਡ ਤੇ ਰੌਂਗਲਾ ਵੱਲੋਂ ਜਪਾਨ ਦੀ ਕਿਸਮ ਮੀਆਜਾਕੀ ਮੇਲੇ ਵਿੱਚ ਖਿੱਚ ਦਾ ਕੇਂਦਰ ਬਣੀ ਰਹੀ ਤੇ ਇਨ੍ਹਾਂ ਨੂੰ 11000 ਰੁਪਏ ਦਾ ਨਕਦ ਇਨਾਮ ਆਮ ਕੇਸਰੀ ਨਾਲ ਨਿਵਾਜਿਆ ਗਿਆ। ਉਨ੍ਹਾਂ ਕਿਹਾ ਕਿ ਉਦਘਾਟਨੀ ਸਮਾਰੋਹ ਹਰਿਆਣਾ ਦੇ ਮੁੱਖ ਮੰਤਰੀ ਤੇ ਸਮਾਪਤੀ ਦੌਰਾਨ ਖੇਤੀਬਾੜੀ ਮੰਤਰੀ ਤੇ ਟੂਰਿਜਮ ਮੰਤਰੀ ਨੇ ਇਨਾਮ ਵਿਜੇਤਾ ਨੂੰ ਸਨਮਾਨਿਤ ਕੀਤਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments