Home ਮਨੋਰੰਜਨ ਹਿਮਾਂਸ਼ੀ ਖੁਰਾਨਾ ਨੇ ਅਸੀਮ ਰਿਆਜ਼ ਨੂੰ ਦਿੱਤਾ ਜਵਾਬ, ਕਿਹਾ- “ਬੇਇੱਜ਼ਤੀ ’ਤੇ ਹੁਣ...

ਹਿਮਾਂਸ਼ੀ ਖੁਰਾਨਾ ਨੇ ਅਸੀਮ ਰਿਆਜ਼ ਨੂੰ ਦਿੱਤਾ ਜਵਾਬ, ਕਿਹਾ- “ਬੇਇੱਜ਼ਤੀ ’ਤੇ ਹੁਣ ਚੁੱਪ ਨਹੀਂ ਰਹਾਂਗੀ”

Himanshi Khurana Responds to Asim Riaz Amid Fresh Dispute Over Their Past Relationship

0

ਮੁੰਬਈ, 25 ਅਗਸਤ, 2026 ( ਹਰਸ਼ਪ੍ਰੀਤ ਕੌਰ) : ਅਦਾਕਾਰਾ ਅਤੇ ਗਾਇਕਾ ਹਿਮਾਂਸ਼ੀ ਖੁਰਾਨਾ ਅਤੇ ਉਨ੍ਹਾਂ ਦੇ ਸਾਬਕਾ ਸਾਥੀ ਅਸੀਮ ਰਿਆਜ਼ ਵਿਚਾਲੇ ਇੱਕ ਵਾਰ ਫਿਰ ਪੁਰਾਣੇ ਰਿਸ਼ਤੇ ਨੂੰ ਲੈ ਕੇ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ। ਦੋਵਾਂ ਨੇ ਆਪਣੇ-ਆਪਣੇ ਪੱਖ ਰੱਖਦਿਆਂ ਦੱਸਿਆ ਕਿ ਉਨ੍ਹਾਂ ਦਾ ਰਿਸ਼ਤਾ ਕਿਨ੍ਹਾਂ ਕਾਰਨਾਂ ਕਰਕੇ ਖ਼ਤਮ ਹੋਇਆ। ਹਾਲ ਹੀ ਵਿੱਚ ਇੱਕ ਪੌਡਕਾਸਟ ਦੌਰਾਨ ਹਿਮਾਂਸ਼ੀ ਨੇ ਆਪਣੇ ਬ੍ਰੇਕਅੱਪ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਧਾਰਮਿਕ ਵਿਚਾਰਾਂ ਵਿੱਚ ਅੰਤਰ ਉਨ੍ਹਾਂ ਦੇ ਵੱਖ ਹੋਣ ਦਾ ਇੱਕ ਵੱਡਾ ਕਾਰਨ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਸੀ ਕਿ ਉਨ੍ਹਾਂ ਨੂੰ ਧਰਮ ਬਦਲਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਅਸੀਮ ਰਿਆਜ਼ ਨੇ ਸੋਸ਼ਲ ਮੀਡੀਆ ’ਤੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਦੇ ਕਿਸੇ ਨੂੰ ਧਰਮ ਬਦਲਣ ਲਈ ਨਹੀਂ ਕਿਹਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਉਨ੍ਹਾਂ ਦੀ ਛਵੀ ਖਰਾਬ ਕਰਨ ਲਈ ਇਸਤੇਮਾਲ ਨਾ ਕੀਤਾ ਜਾਵੇ। ਅਸੀਮ ਦੇ ਬਿਆਨ ਤੋਂ ਬਾਅਦ ਹਿਮਾਂਸ਼ੀ ਨੇ ਵੀ X ’ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਕਦੇ “ਜ਼ਬਰਦਸਤੀ ਧਰਮ ਪਰਿਵਰਤਨ” ਦਾ ਦੋਸ਼ ਨਹੀਂ ਲਗਾਇਆ ਸੀ ਅਤੇ ਇਹ ਨੈਰੇਟਿਵ ਲੋਕਾਂ ਤੇ ਮੀਡੀਆ ਵੱਲੋਂ ਬਣਾਇਆ ਗਿਆ।

ਹਿਮਾਂਸ਼ੀ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਸਿਹਤ ਅਤੇ ਨਿੱਜੀ ਸੰਘਰਸ਼ਾਂ ਦਾ ਮਜ਼ਾਕ ਬਣਾਇਆ ਗਿਆ ਅਤੇ ਉਨ੍ਹਾਂ ’ਤੇ ਸਵਾਲ ਚੁੱਕੇ ਗਏ ਤਾਂ ਉਨ੍ਹਾਂ ਲਈ ਚੁੱਪ ਰਹਿਣਾ ਮੁਸ਼ਕਲ ਹੋ ਗਿਆ। ਉਨ੍ਹਾਂ ਦਾਅਵਾ ਕੀਤਾ ਕਿ ਜੇਕਰ ਸਬੂਤਾਂ ਦੀ ਗੱਲ ਕੀਤੀ ਜਾ ਰਹੀ ਹੈ ਤਾਂ ਉਹ ਧਰਮ ਪਰਿਵਰਤਨ ਨਾਲ ਜੁੜੇ ਮਾਮਲੇ ਅਤੇ ਆਪਣੇ ਨਾਲ ਹੋਈ ਕਥਿਤ ਹਿੰਸਾ ਸਬੰਧੀ CCTV ਫੁਟੇਜ ਅਤੇ ਰਿਕਾਰਡਿੰਗਜ਼ ਸਮੇਤ ਤੱਥ ਸਾਹਮਣੇ ਰੱਖਣ ਲਈ ਤਿਆਰ ਹਨ। ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਆਪਣੀ ਨਿੱਜੀ ਜ਼ਿੰਦਗੀ ਬਾਰੇ ਸਨਮਾਨ ਅਤੇ ਸੰਜਮ ਨਾਲ ਗੱਲ ਕੀਤੀ ਹੈ, ਪਰ ਵਾਰ-ਵਾਰ ਬੇਇੱਜ਼ਤੀ ਹੋਣ ’ਤੇ ਉਹ ਹੁਣ ਚੁੱਪ ਨਹੀਂ ਰਹਿਣਗੇ। ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਨਾ ਅਤੇ ਅਸੀਮ ਰਿਆਜ਼ ਦੀ ਮੁਲਾਕਾਤ ਬਿੱਗ ਬੌਸ 13’ ਦੌਰਾਨ 2019 ਵਿੱਚ ਹੋਈ ਸੀ। ਦੋਵੇਂ ਕਰੀਬ ਚਾਰ ਸਾਲ ਰਿਸ਼ਤੇ ਵਿੱਚ ਰਹੇ ਅਤੇ ਦਸੰਬਰ 2023 ਵਿੱਚ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ।

 

Exit mobile version