Homeਹਰਿਆਣਾਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਸ਼੍ਰੀ ਨਾਇਬ ਸਿੰਘ ਸੈਣੀ

ਯੁਵਾ ਸ਼ਕਤੀ ਦੇ ਸੰਕਲਪ ਨਾਲ ਨਸ਼ਾਮੁਕਤ ਬਣੇਗਾ ਹਰਿਆਣਾ: ਸ਼੍ਰੀ ਨਾਇਬ ਸਿੰਘ ਸੈਣੀ

Youth Power Will Make Haryana Drug-Free: Nayab Singh Saini

ਚੰਡੀਗੜ੍ਹ, 6 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਦੀ ਯੁਵਾ ਸ਼ਕਤੀ ਨੇ ਨਸ਼ੇ ਖ਼ਿਲਾਫ਼ ਫ਼ੈਸਲਾਕੁੰਨ ਲੜਾਈ ਲੜਨ ਦਾ ਸੰਕਲਪ ਲਿਆ ਹੈ ਅਤੇ ਨੌਜਵਾਨਾਂ ਦਾ ਇਹੋ ਜੋਸ਼ ਸੂਬੇ ਨੂੰ ਨਸ਼ਾਮੁਕਤ ਬਣਾਉਣ ਦੀ ਮੁਹਿੰਮ ਨੂੰ ਨਵੀਂ ਦਿਸ਼ਾ ਦੇਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਨੇ ਨਸ਼ੇ ਦੀ ਚੁਣੌਤੀ ਨਾਲ ਨਜਿੱਠਣ ਲਈ ਕਾਰਵਾ, ਜਾਗਰੂਕਤਾ, ਇਲਾਜ ਅਤੇ ਮੁੜ ਵਸੇਬੇ ‘ਤੇ ਮਜ਼ਬੂਤ ਪ੍ਰਬੰਧ ਤਿਆਰ ਕੀਤਾ ਹੈ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਐਤਵਾਰ ਨੂੰ ਰੇਵਾੜੀ ਵਿੱਚ ‘ਨਸ਼ਾ ਮੁਕਤ ਹਰਿਆਣਾ-ਖੇਡ ਯੁਕਤ ਹਰਿਆਣਾ’ ਦੇ ਸੰਕਲਪ ਨੂੰ ਘਰ-ਘਰ ਪਹੁੰਚਾਉਣ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜ ਕੇ ਨਸ਼ੇ ਖ਼ਿਲਾਫ਼ ਮਜ਼ਬੂਤ ਸਮਾਜਿਕ ਮਾਹੌਲ ਤਿਆਰ ਕਰਨ ਦੇ ਮਕਸਦ ਨਾਲ ਆਯੋਜਿਤ ਹਾਫ਼ ਮੈਰਾਥਨ ਵਿੱਚ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ‘ਨਸ਼ੇ ਤੋਂ ਜੰਗਰੇਵਾੜੀ ਕੇ ਸੰਗ’ ਥੀਮ ’ਤੇ ਆਯੋਜਿਤ ਇਸ ਵਿਸ਼ਾਲ ਮੈਰਾਥਨ ਵਿੱਚ ਰੇਵਾੜੀ ਦੇ ਵਿਧਾਇਕ ਸ਼੍ਰੀ ਲਕਸ਼ਮਣ ਯਾਦਵ, ਬਾਵਲ ਦੇ ਵਿਧਾਇਕ ਡਾ. ਕ੍ਰਿਸ਼ਨ ਕੁਮਾਰ, ਕੋਸਲੀ ਦੇ ਵਿਧਾਇਕ ਸ਼੍ਰੀ ਅਨਿਲ ਯਾਦਵ ਅਤੇ ਨਲਵਾ ਦੇ ਵਿਧਾਇਕ ਸ਼੍ਰੀ ਰਣਧੀਰ ਪਨੀਹਾਰ, ਸ਼੍ਰੀ ਪੰਕਜ ਨੈਨ, ਮੈਰਾਥਨ ਦੀ ਬ੍ਰਾਂਡ ਅੰਬੈਸਡਰ ਰਾਸ਼ਟਰਮੰਡਲ ਖੇਡਾਂ 2026 ਵਿੱਚ ਪੈਰਾ ਐਥਲੇਟਿਕਸ ਸੋਨ ਤਗਮਾ ਜੇਤੂ ਸ਼ਰਮੀਲਾ ਧਨਖੜ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

ਨਸ਼ੇ ਦੀ ਸਮੱਸਿਆ ਨੂੰ ਰਾਜਨੀਤਿਕ ਨਹੀਂ, ਨੌਜਵਾਨਾਂ ਅਤੇ ਪਰਿਵਾਰਾਂ ਦੇ ਭਵਿੱਖ ਨਾਲ ਜੋੜ ਕੇ ਦੇਖ ਰਹੀ ਹਰਿਆਣਾ ਸਰਕਾਰ: ਮੁੱਖ ਮੰਤਰੀ

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਮੈਰਾਥਨ ਨੂੰ ਫਲੈਗ ਆਫ਼ ਕਰਨ ਤੋਂ ਪਹਿਲਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਰੇਵਾੜੀ ਵਰਗੀ ਬਹਾਦਰੀ, ਮਿਹਨਤ ਅਤੇ ਰਾਸ਼ਟਰਭਗਤੀ ਦੀ ਧਰਤੀ ’ਤੇ ਨਸ਼ੇ ਵਰਗੀ ਸਮਾਜਿਕ ਬੁਰਾਈ ਲਈ ਕੋਈ ਥਾਂ ਨਹੀਂ ਹੋ ਸਕਦੀ ਉਨ੍ਹਾਂ ਕਿਹਾ ਕਿ ਨਸ਼ੇ ਦੀ ਸਮੱਸਿਆ ਅਚਾਨਕ ਪੈਦਾ ਨਹੀਂ ਹੋਈ, ਸਗੋਂ ਲੰਬੇ ਸਮੇਂ ਤੋਂ ਚੱਲੀ ਆ ਰਹੀ ਚੁਣੌਤੀ ਹੈ, ਜਿਸ ’ਤੇ ਪਹਿਲਾਂ ਗੰਭੀਰਤਾ ਨਾਲ ਧਿਆਨ ਨਹੀਂ ਦਿੱਤਾ ਗਿਆ। ਪਿਛਲੇ 12 ਸਾਲਾਂ ਵਿੱਚ ਹਰਿਆਣਾ ਸਰਕਾਰ ਨੇ ਇਸ ਸਮੱਸਿਆ ਨੂੰ ਰਾਜਨੀਤਿਕ ਚਸ਼ਮੇ ਨਾਲ ਨਹੀਂ, ਸਗੋਂ ਹਰਿਆਣਾ ਦੇ ਪਰਿਵਾਰਾਂ ਅਤੇ ਨੌਜਵਾਨਾਂ ਦੇ ਭਵਿੱਖ ਨਾਲ ਜੋੜ ਕੇ ਦੇਖਿਆ ਹੈ। ਸਰਕਾਰ ਨਸ਼ੇ ਖ਼ਿਲਾਫ਼ ਪ੍ਰਭਾਵਸ਼ਾਲੀ ਅਤੇ ਠੋਸ ਕਦਮ ਚੁੱਕਦੇ ਹੋਏ ਨੌਜਵਾਨਾਂ ਨੂੰ ਸੁਰੱਖਿਅਤ ਅਤੇ ਸਕਾਰਾਤਮਕ ਮਾਹੌਲ ਉਪਲਬਧ ਕਰਵਾਉਣ ਲਈ ਵਚਨਬੱਧ ਹੈ। ਮੁੱਖ ਮੰਤਰੀ ਨੇ ਕਿਹਾ ਕਿ ਨਸ਼ਾਮੁਕਤ ਨੌਜਵਾਨ ਹੀ ਖ਼ੁਸ਼ਹਾਲ ਪਰਿਵਾਰ ਦੀ ਨੀਂਹ ਹੈ, ਹੁਨਰਮੰਦ ਨੌਜਵਾਨ ਹੀ ਖ਼ੁਸ਼ਹਾਲ ਹਰਿਆਣਾ ਦਾ ਨਿਰਮਾਣ ਕਰੇਗਾ ਅਤੇ ਸੰਕਲਪਵਾਨ ਨੌਜਵਾਨ ਹੀ ਵਿਕਸਿਤ ਅਤੇ ਆਤਮ-ਨਿਰਭਰ ਭਾਰਤ ਦੀ ਤਾਕਤ ਬਣੇਗਾ।

ਮੁੱਖ ਮੰਤਰੀ ਨੇ ਨਸ਼ੇ ਖ਼ਿਲਾਫ਼ ਜਨ-ਜਾਗਰੂਕਤਾ ਵਧਾਉਣ ਵਿੱਚ ਨੌਜਵਾਨਾਂ ਤੋਂ ਮੰਗਿਆ ਸਹਿਯੋਗ:

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਨੌਜਵਾਨਾਂ ਨੂੰ ਨਸ਼ੇ ਖ਼ਿਲਾਫ਼ ਜਨ-ਜਾਗਰੂਕਤਾ ਮੁਹਿੰਮ ਵਿੱਚ ਸਰਗਰਮ ਭਾਗੀਦਾਰੀ ਨਿਭਾਉਣ ਦਾ ਸੱਦਾ ਦਿੰਦਿਆਂ ਕਿਹਾ ਕਿਜੇਕਰ ਉਨ੍ਹਾਂ ਦੇ ਆਸ-ਪਾਸ ਕੋਈ ਵਿਅਕਤੀ ਨਸ਼ੇ ਦੀ ਵਿਕਰੀ ਜਾਂ ਡਰੱਗ ਪੈਡਲਿੰਗ ਵਰਗੀਆਂ ਗਤੀਵਿਧੀਆਂ ਵਿੱਚ ਸ਼ਾਮਲ ਹੈ, ਤਾਂ ਉਹ ਚੁੱਪ ਨਾ ਰਹਿਣ। ਉਨ੍ਹਾਂ ਦੀ ਇੱਕ ਜਾਣਕਾਰੀ ਕਿਸੇ ਪਰਿਵਾਰ ਦੇ ਚਿਰਾਗ ਨੂੰ ਬੁੱਝਣ ਤੋਂ ਬਚਾ ਸਕਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰ ਨੌਜਵਾਨ ਘੱਟੋ-ਘੱਟ 10 ਹੋਰ ਨੌਜਵਾਨਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਪ੍ਰਤੀ ਜਾਗਰੂਕ ਕਰਨ ਦੀ ਜ਼ਿੰਮੇਵਾਰੀ ਲਵੇ, ਤਾਂ ਇਹ ਸੰਕਲਪ ਜਲਦੀ ਹੀ ਇੱਕ ਵਿਸ਼ਾਲ ਜਨ-ਅੰਦੋਲਨ ਦਾ ਰੂਪ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਨਸ਼ਾ ਪੀੜਤਾਂ ਦੀ ਸਹਾਇਤਾ ਅਤੇ ਡਰੱਗ ਪੈਡਲਿੰਗ ਦੀਆਂ ਗਤੀਵਿਧੀਆਂ ਦੀ ਜਾਣਕਾਰੀ ਦੇਣ ਲਈ ਟੋਲ-ਫ੍ਰੀ ਐਂਟੀ-ਡਰੱਗ ਹੈਲਪਲਾਈਨ ਨੰਬਰ 9050891508 ਸ਼ੁਰੂ ਕੀਤਾ ਗਿਆ ਹੈ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਸ਼ਿਕਾਇਤਾਂ ‘ਮਾਨਸ’ ਪੋਰਟਲ ਅਤੇ ਹੈਲਪਲਾਈਨ ਨੰਬਰ 1933 ਰਾਹੀਂ ਵੀ ਦਰਜ ਕਰਵਾਈਆਂ ਜਾ ਸਕਦੀਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਸ਼ਿਕਾਇਤਕਰਤਾ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ, ਇਸ ਲਈ ਨਾਗਰਿਕ ਬਿਨਾਂ ਕਿਸੇ ਡਰ ਦੇ ਨਸ਼ੇ ਖ਼ਿਲਾਫ਼ ਇਸ ਮੁਹਿੰਮ ਵਿੱਚ ਆਪਣੀ ਜ਼ਿੰਮੇਵਾਰੀ ਨਿਭਾਉਣ। ਮੁੱਖ ਮੰਤਰੀ ਨੇ ਇਸ ਮੌਕੇ ਹਾਜ਼ਰ ਸੰਗਤ ਨੂੰ ਨਸ਼ੇ ਖ਼ਿਲਾਫ਼ ਜਾਰੀ ਮੁਹਿੰਮ ਵਿੱਚ ਭਾਗੀਦਾਰੀ ਦੀ ਸਹੁੰ ਵੀ ਚੁਕਾਈ।

ਮੁੱਖ ਮੰਤਰੀ ਨੇ ਫੁੱਲਾਂ ਦੀ ਵਰਖਾ ਕਰਕੇ 50 ਹਜ਼ਾਰ ਤੋਂ ਵੱਧ ਧਾਵਕਾਂ ਦਾ ਉਤਸ਼ਾਹ ਵਧਾਇਆ:

ਹਾਫ਼ ਮੈਰਾਥਨ ਦੌਰਾਨ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਫਲੈਗ ਆਫ਼ ਮੰਚ ਤੋਂ 50 ਹਜ਼ਾਰ ਤੋਂ ਵੱਧ ਧਾਵਕਾਂ ਅਤੇ ਹੋਰ ਭਾਗੀਦਾਰਾਂ ’ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਉਤਸ਼ਾਹ ਵਧਾਇਆ। ਉੱਥੇ ਹੀ, ਮੈਰਾਥਨ ਟ੍ਰੈਕ ’ਤੇ ਡਰੋਨ ਰਾਹੀਂ ਵੀ 50 ਹਜ਼ਾਰ ਤੋਂ ਵੱਧ ਧਾਵਕਾਂ ’ਤੇ ਫੁੱਲਾਂ ਦੀ ਰਖਾ ਕੀਤੀ ਗਈ। ਮੁੱਖ ਮੰਤਰੀ ਦੁਆਰਾ ਕੀਤੇ ਗਏ ਇਸ ਨਿੱਘੇ ਸਵਾਗਤ ਨਾਲ ਧਾਵਕਾਂ ਵਿੱਚ ਜੋਸ਼ ਅਤੇ ਉਮੰਗ ਦਾ ਮਾਹੌਲ ਬਣਿਆ ਰਿਹਾ। ਆਸਮਾਨ ਤੋਂ ਵਰ੍ਹਦੇ ਫੁੱਲਾਂ ਅਤੇ ਜੋਸ਼ ਨਾਲ ਦੌੜ ਦਾ ਦ੍ਰਿਸ਼ ਆਯੋਜਨ ਦੇ ਮੁੱਖ ਆਕਰਸ਼ਣਾਂ ਵਿੱਚ ਸ਼ਾਮਲ ਰਿਹਾ। ਫੁੱਲਾਂ ਦੀ ਵਰਖਾ ਦੇ ਵਿਚਕਾਰ ਧਾਵਕਾਂ ਨੇ ਵੀ ਉਤਸ਼ਾਹਪੂਰਵਕ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਪੂਰੇ ਜੋਸ਼ ਨਾਲ ਮੈਰਾਥਨ ਵਿੱਚ ਭਾਗ ਲਿਆ।

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਫਨ ਰਨ ਵਿੱਚ ਸ਼ਾਮਲ ਹਜ਼ਾਰਾਂ ਭਾਗੀਦਾਰਾਂ ਨੂੰ ਫਲੈਗ ਆਫ਼ ਕਰਨ ਤੋਂ ਬਾਅਦ ਖ਼ੁਦ ਮੈਰਾਥਨ ਟ੍ਰੈਕ ’ਤੇ ਪਹੁੰਚੇ ਅਤੇ ਧਾਵਕਾਂ ਨਾਲ ਦੌੜ ਲਗਾਉਂਦੇ ਹੋਏ ਉਨ੍ਹਾਂ ਦਾ ਉਤਸ਼ਾਹ ਵਧਾਇਆ। ਮੁੱਖ ਮੰਤਰੀ ਨੂੰ ਆਪਣੇ ਵਿਚਕਾਰ ਦੌੜਦੇ ਦੇਖ ਕੇ ਧਾਵਕਾਂ ਵਿੱਚ ਖ਼ਾਸਾ ਜੋਸ਼ ਅਤੇ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਦੌਰਾਨ ਮੁੱਖ ਮੰਤਰੀ ਨੇ ਮੈਰਾਥਨ ਵਿੱਚ ਭਾਗ ਲੈ ਰਹੇ ਭਾਗੀਦਾਰਾਂ ਦਾ ਹੱਥ ਹਿਲਾ ਕੇ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਹੌਸਲਾ ਵਧਾਇਆ। ਇਸ ਦੌਰਾਨ ਮੁੱਖ ਮੰਤਰੀ ਨੇ ਮੈਰਾਥਨ ਟ੍ਰੈਕ ਦੇ ਨਾਲ ਗ੍ਰੀਨਬੈਲਟ ਵਿੱਚ ਪੌਦੇ ਲਗਾ ਕੇ ਵਾਤਾਵਰਣ ਸੰਭਾਲ ਦਾ ਸੰਦੇਸ਼ ਵੀ ਦਿੱਤਾ।

ਸਭਿਆਚਾਰਕ ਪ੍ਰਸਤੁਤੀਆਂ ਨੇ ਵਧਾਇਆ ਨੌਜਵਾਨਾਂ ਦਾ ਜੋਸ਼:

ਮੈਰਾਥਨ ਦੌਰਾਨ ਫਲੈਗ ਆਫ਼ ਮੰਚ ਤੋਂ ਲੈ ਕੇ ਮੈਰਾਥਨ ਟ੍ਰੈਕ ਤੱਕ ਵੱਖ-ਵੱਖ ਸਭਿਆਚਾਰਕ ਪੇਸ਼ਕਾਰੀ ਆਕਰਸ਼ਣ ਦਾ ਕੇਂਦਰ ਰਹੀਆਂ। ਫਲੈਗ ਆਫ਼ ਮੰਚ ’ਤੇ ਗਾਇਕ ਨਵੀਨ ਪੂਨੀਆ ਅਤੇ ਸਤਿਆਨ ਲਾਂਬਾ ਦੀਆਂ ਪੇਸ਼ਕਾਰਆਂ ਨੇ ਮਾਹੌਲ ਵਿੱਚ ਜੋਸ਼ ਅਤੇ ਉਮੰਗ ਭਰੀ। ਉੱਥੇ ਹੀ, ਮੈਰਾਥਨ ਟ੍ਰੈਕ ’ਤੇ ਬਣਾਏ ਗਏ ਵੱਖ-ਵੱਖ ਕਲਚਰਲ ਪੁਆਇੰਟਾਂ ’ਤੇ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮਾਂ ਦੀ ਪੇਸ਼ਕਾਰੀ ਨਾਲ ਧਾਵਕਾਂ ਵਿੱਚ ਜੋਸ਼ ਭਰਨ ਦਾ ਕੰਮ ਕੀਤਾ। ਇਸ ਦੇ ਨਾਲ ਸੈਂਡ ਆਰਟ ਅਤੇ ਨਸ਼ਾਮੁਕਤ ਹਰਿਆਣਾ ਦਾ ਸੰਦੇਸ਼ ਦਿੰਦੀਆਂ ਪ੍ਰਦਰਸ਼ਨੀਆਂ ਨੇ ਜਾਗਰੂਕਤਾ ਦਾ ਸੰਦੇਸ਼ ਦਿੱਤਾ।

ਮੁੱਖ ਮੰਤਰੀ ਨੇ ਜੇਤੂਆਂ ਨੂੰ ਨਕਦ ਪੁਰਸਕਾਰਾਂ ਨਾਲ ਕੀਤਾ ਸਨਮਾਨਿਤ:

ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਰਿਕਾਰਡ ਭਾਗੀਦਾਰੀ ਨਾਲ ਸੰਪੰਨ ਹੋਈ ਰੇਵਾੜੀ ਮੈਰਾਥਨ ਦੇ ਜੇਤੂ ਮੁਕਾਬਲੇਬਾਜ਼ਾਂ ਨੂੰ ਰਾਓ ਤੁਲਾ ਰਾਮ ਸਟੇਡੀਅਮ ਦੇ ਸਾਹਮਣੇ ਬਣੇ ਮੰਚ ’ਤੇ ਨਕਦ ਪੁਰਸਕਾਰ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਸਨਮਾਨਿਤ ਕੀਤਾ। ਸਵੇਰੇ 6 ਵਜੇ ਆਰੰਭ ਹੋਈ 10 ਕਿਲੋਮੀਟਰ ਦੀ ਹਾਫ਼ ਮੈਰਾਥਨ ਦੇ ਪੁਰਸ਼ ਵਰਗ ਵਿੱਚ ਮੋਨੂ ਕੁਮਾਰ ਨੇ ਪਹਿਲਾ ਸਥਾਨ ਹਾਸਲ ਕਰਕੇ ਦੌੜ ਆਪਣੇ ਨਾਮ ਕੀਤੀ। ਰੇਸ ਵਿੱਚ ਦੂਜੇ ਨੰਬਰ ’ਤੇ ਧਰਮੇਂਦਰ ਰਹੇ ਅਤੇ ਤੀਜਾ ਪੁਰਸਕਾਰ ਰਾਮਸੰਗਰੂਪ ਨੇ ਜਿੱਤਿਆ। ਇਸੇ ਮੈਰਾਥਨ ਦੇ ਮਹਿਲਾ ਵਰਗ ਵਿੱਚ ਸਰਿਤਾ ਪਾਲ ਪਹਿਲੇ ਸਥਾਨ ’ਤੇ ਰਹੀ। ਦੂਜਾ ਪੁਰਸਕਾਰ ਸੋਨਿਕਾ ਅਤੇ ਤੀਜਾ ਪੁਰਸਕਾਰ ਨੀਤਾ ਰਾਣੀ ਨੇ ਮੁੱਖ ਮੰਤਰੀ ਦੇ ਹੱਥੋਂ ਪ੍ਰਾਪਤ ਕੀਤਾ।

ਸਵੇਰੇ 7 ਵਜੇ ਸ਼ੁਰੂ ਹੋਈ 5 ਕਿਲੋਮੀਟਰ ਦੀ ਮੈਰਾਥਨ ਵਿੱਚ ਯਸ਼ ਨੂੰ ਪੁਰਸ਼ ਵਰਗ ਵਿੱਚ ਪਹਿਲਾ ਪੁਰਸਕਾਰ ਮਿਲਿਆ ਇਸੇ ਦੌੜ ਵਿੱਚ ਪੰਕਜ ਨੇ ਦੂਜਾ ਅਤੇ ਸ਼ੰਕਰਦਿਆਲ ਨੇ ਤੀਜਾ ਪੁਰਸਕਾਰ ਪ੍ਰਾਪਤ ਕੀਤਾ। ਮਹਿਲਾ ਵਰਗ ਵਿੱਚ ਪੂਜਾ ਸਭ ਤੋਂ ਅੱਗੇ ਰਹੀ। ਦੂਜੇ ਸਥਾਨ ’ਤੇ ਸੋਨੀਆ ਅਤੇ ਤੀਜੇ ਸਥਾਨ ’ਤੇ ਨੀਲਮ ਨੇ ਬਾਜ਼ੀ ਮਾਰੀ। ਮੁੱਖ ਮੰਤਰੀ ਨੇ 10 ਕਿਲੋਮੀਟਰ ਦੇ ਪਹਿਲੇ ਤਿੰਨ ਜੇਤੂਆਂ ਨੂੰ ਕ੍ਰਮਵਾਰ ਇੱਕ ਲੱਖ, 50 ਹਜ਼ਾਰ ਅਤੇ 21 ਹਜ਼ਾਰ ਰੁਪਏ ਦਾ ਚੈੱਕ ਅਤੇ ਪ੍ਰਸ਼ੰਸਾ ਪੱਤਰ ਪ੍ਰਦਾਨ ਕਰਕੇ ਪੁਰਸਕਾਰਿਤ ਕੀਤਾ। ਇਸੇ ਤਰ੍ਹਾਂ 5 ਕਿਲੋਮੀਟਰ ਦੇ ਪਹਿਲੇ ਤਿੰਨ ਸਥਾਨ ਹਾਸਲ ਕਰਨ ਵਾਲੇ ਧਾਵਕਾਂ ਨੂੰ 5100, 3100 ਅਤੇ 2100 ਰੁਪਏ ਦੀ ਉਤਸ਼ਾਹਵਰਧਕ ਰਾਸ਼ੀ ਦਿੱਤੀ ਗਈ। ਪੈਰਾ ਐਥਲੀਟ ਸ਼ਰਮੀਲਾ ਧਨਖੜ ਨੂੰ ਵੀ ਸਨਮਾਨਿਤ ਕੀਤਾ ਗਿਆ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments