ਹਿਸਾਰ, 15 ਸਤੰਬਰ, (ਸ਼ਹੀਦ-ਏ-ਆਜ਼ਮ ਬਿਊਰੋ) : ਹਰਿਆਣਾ ਪੁਲਸ ਨੇ ਨਸ਼ਾ ਤਸਕਰੀ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ ਐਨਡੀਪੀਐਸ ਐਕਟ ਦੀ ਧਾਰਾ 68-ਐਫ ਤਹਿਤ ਹਿਸਾਰ ਜ਼ਿਲ੍ਹੇ ਵਿੱਚ ਨਸ਼ਾ ਤਸਕਰਾਂ ਨਾਲ ਸਬੰਧਤ ਕਰੀਬ ₹2.09 ਕਰੋੜ ਦੀ ਜਾਇਦਾਦ ਅਤੇ ਸੰਪਤੀਆਂ ਫ੍ਰੀਜ਼ ਕੀਤੀਆਂ ਹਨ। ਇਹ ਕਾਰਵਾਈ 2026 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ ਕੀਤੀ ਗਈ।
ਹਿਸਾਰ ਦੇ SP ਸਿਧਾਂਤ ਜੈਨ ਮੁਤਾਬਕ ਪੁਲਸ ਦੀ ਰਣਨੀਤੀ ਸਿਰਫ਼ ਤਸਕਰਾਂ ਨੂੰ ਗ੍ਰਿਫ਼ਤਾਰ ਕਰਨ ਤੱਕ ਸੀਮਿਤ ਨਹੀਂ, ਸਗੋਂ ਨਸ਼ੇ ਤੋਂ ਕਮਾਈ ਗਈ ਗੈਰ-ਕਾਨੂੰਨੀ ਦੌਲਤ ਅਤੇ ਉਸ ਨਾਲ ਬਣੇ ਨੈੱਟਵਰਕ ਨੂੰ ਤੋੜਨਾ ਵੀ ਹੈ। ਕਾਨੂੰਨ ਅਨੁਸਾਰ ਨਸ਼ਾ ਤਸਕਰੀ ਤੋਂ ਹਾਸਲ ਕੀਤੀ ਜਾਇਦਾਦ ਦੀ ਪਛਾਣ ਕਰਕੇ ਉਸ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਅਜਿਹੀਆਂ ਸੰਪਤੀਆਂ ਦੀ ਪਛਾਣ ਅਤੇ ਕਾਨੂੰਨੀ ਕਾਰਵਾਈ ਦਾ ਅਭਿਆਨ ਅੱਗੇ ਵੀ ਤੇਜ਼ ਕੀਤਾ ਜਾਵੇਗਾ। ਮਕਸਦ ਨਸ਼ਾ ਤਸਕਰੀ ਦੀ ਵਿੱਤੀ ਰੀੜ੍ਹ ਦੀ ਹੱਡੀ ਤੋੜਨਾ ਅਤੇ ਗੈਰ-ਕਾਨੂੰਨੀ ਕਮਾਈ ’ਤੇ ਰੋਕ ਲਗਾਉਣਾ ਹੈ।







