ਪਟਿਆਲਾ, 23 ਨਵੰਬਰ, 2026 (ਛਤਰਪਾਲ ਸਿੰਘ ) : ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੀਆਂ ਸਮੂਹ ਨਾਨਕ ਨਾਮਲੇਵਾ ਸ਼ਰਧਾਲੂ ਸਿੱਖ ਸੰਗਤਾਂ ਨੂੰ ਹਾਰਦਿਕ ਮੁਬਾਰਕਬਾਦ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਗਤ ਵਿਚ ਫੈਲੇ ਹੋਏ ਕੂੜ-ਕੁਸਤ, ਪਖੰਡਵਾਦ, ਕਰਮਕਾਂਡ, ਊਚ-ਨੀਚ, ਛੂਤ-ਛਾਤ, ਧਾਰਮਿਕ ਕੱਟੜਵਾਦ ਅਤੇ ਰਾਜਕੀ ਜਬਰ-ਜੁਲਮ ਵਿਰੁਧ ਜ਼ੋਰਦਾਰ ਅਵਾਜ਼ ਬੁਲੰਦ ਕਰਕੇ ਲੋਕਾਂ ਦੇ ਮਨਾਂ ਵਿਚ ਫੈਲੇ ਅੰਧਕਾਰ ਨੂੰ ਮਿਟਾਕੇ ਸੱਚ ਧਰਮ ਦੀ ਨਵੀਂ ਰੋਸ਼ਨੀ ਵਿਖਾਈ ਜਿਸ ਨਾਲ ਲੋਕਾਂ ਇਕ ਨਵਾਂ ਅਹਿਸਾਸ, ਸਾਹਸ ਅਤੇ ਉੱਧਮ ਪੈਦਾ ਹੋਇਆ ਅਤੇ ਇਕ ਨਵੇਂ ਜੁਗ ਦੀ ਅਰੰਭਤਾ ਹੋਈ। ਉਹਨਾਂ ਕਿਹਾ ਕਿ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕਣ ਦੀ ਇਕ ਨਿਵੇਕਲੀ ਅਤੇ ਕਲਿਆਣਕਾਰੀ ਮੁਕੰਮਲ ਜੀਵਨ-ਜੁਗਤ ਬਖਸ਼ਕੇ ਵੱਡਉਪਕਾਰੀ ਕਾਰਜ ਕੀਤਾ। ਉਹਨਾਂ ਕਿਹਾ ਕਿ ਆਉ! ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਦਰਸਾਏ ਉੱਤਮ ਮਾਰਗ ਦੇ ਪਾਂਧੀ ਬਣਕੇ ਆਪਣਾ ਜੀਵਨ ਸਫਲਾ ਕਰੀਏ।
ਗੁਰੂ ਨਾਨਕ ਦੇਵ ਜੀ ਨੇ ਨਾਮ ਜਪੋ, ਕਿਰਤ ਕਰੋ ਅਤੇ ਵੰਡ ਛੱਕਣ ਦੇ ਜੀਵਨ-ਜੁਗਤ ਬਖਸ਼ਕੇ ਵੱਡਉਪਕਾਰੀ ਕਾਰਜ ਕੀਤਾ : ਪ੍ਰੋ.ਬਡੂੰਗਰ
Prof. Badungar Highlights Guru Nanak Dev Ji’s Timeless Teachings of Naam Japo, Kirat Karo and Vand Chhako
RELATED ARTICLES






