ਰੋਹਤਕ, 25 ਅਗਸਤ, 2026 (ਅਮਨਦੀਪ ਸਰਾਂ) : ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਰਾਮ ਰਹੀਮ ਇੱਕ ਵਾਰ ਫਿਰ ਸੁਨਾਰੀਆ ਜੇਲ੍ਹ ਤੋਂ ਬਾਹਰ ਆ ਗਿਆ ਹੈ। ਇਸ ਵਾਰ ਉਸ ਨੂੰ 21 ਦਿਨਾਂ ਦੀ ਫਰਲੋ ਮਿਲੀ ਹੈ। ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਉਸ ਨੂੰ ਫਰਲੋ ਦਿੱਤੀ ਗਈ ਹੈ। ਫਰਲੋ ਮਿਲਣ ਤੋਂ ਬਾਅਦ ਰਾਮ ਰਹੀਮ ਸਿਰਸਾ ਸਥਿਤ ਡੇਰੇ ਵੱਲ ਰਵਾਨਾ ਹੋ ਗਿਆ ਹੈ। ਉਸ ਦੀ ਵਾਰ-ਵਾਰ ਮਿਲ ਰਹੀ ਫਰਲੋ ਜਾਂ ਪੈਰੋਲ ਪਹਿਲਾਂ ਵੀ ਵਿਵਾਦਾਂ ਵਿੱਚ ਰਹੀ ਹੈ।







