Homeਹਰਿਆਣਾਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਸ਼ਟ ਨਿਵਾਰਣ ਫੋਰਮ ਦੀ ਮੀਟਿੰਗ...

ਬਿਜਲੀ ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕਸ਼ਟ ਨਿਵਾਰਣ ਫੋਰਮ ਦੀ ਮੀਟਿੰਗ 15 ਸਤੰਬਰ ਨੂੰ

Electricity consumers can raise unresolved complaints at the UHBVN forum from 11 AM to 1 PM.

ਕੁਰੂਕਸ਼ੇਤਰ, 14 ਸਤੰਬਰ 2026 (ਸੰਜੀਵ ਸ਼ਰਮਾ): ਯੂਐਚਬੀਵੀਐਨ ਦੇ ਅਧੀਕਸ਼ਕ ਰਾਜੇਸ਼ ਗਾਂਧੀ ਨੇ ਦੱਸਿਆ ਕਿ ਬਿਜਲੀ ਨਾਲ ਸਬੰਧਤ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਜਲਦ ਨਿਪਟਾਰਾ ਕਰਨ ਲਈ ਚੇਅਰਮੈਨ ਦੀ ਅਗਵਾਈ ਹੇਠ ਖਪਤਕਾਰ ਫੋਰਮ ਦੀ ਮੀਟਿੰਗ 15 ਸਤੰਬਰ 2026 ਨੂੰ ਵਿਦਯੁਤ ਸਦਨ, ਯੂਐਚਬੀਵੀਐਨ ਵਿਖੇ ਕਰਵਾਈ ਜਾਵੇਗੀ ਉਨ੍ਹਾਂ ਦੱਸਿਆ ਕਿ ਖਪਤਕਾਰ ਸ਼ਿਕਾਇਤ ਫੋਰਮ ਦੀ ਇਹ ਮੀਟਿੰਗ ਸੈਕਟਰ-8 ਸਥਿਤ ਐਸਈ ਵਿਦਯੁਤ ਸਦਨ, ਯੂਐਚਬੀਵੀਐਨ, ਕੁਰੂਕਸ਼ੇਤਰ ਵਿਖੇ 15 ਸਤੰਬਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ

ਅਧੀਕਸ਼ਕ ਰਾਜੇਸ਼ ਗਾਂਧੀ ਨੇ ਕਿਹਾ ਕਿ ਇਸ ਮੀਟਿੰਗ ਦੌਰਾਨ ਬਿਜਲੀ ਨਾਲ ਸਬੰਧਤ ਉਹ ਸਮੱਸਿਆਵਾਂ ਸੁਣੀਆਂ ਜਾਣਗੀਆਂ, ਜਿਨ੍ਹਾਂ ਦਾ ਐਸਡੀਓ ਸਮੇਤ ਸਥਾਨਕ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਬਾਵਜੂਦ ਹੱਲ ਨਹੀਂ ਹੋ ਸਕਿਆ। ਅਜਿਹੇ ਸਾਰੇ ਖਪਤਕਾਰ ਆਪਣੀਆਂ ਸਮੱਸਿਆਵਾਂ ਇਸ ਫੋਰਮ ਦੇ ਸਾਹਮਣੇ ਰੱਖ ਸਕਦੇ ਹਨ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਖਪਤਕਾਰਾਂ ਦੇ ਦੋ ਸਾਲ ਤੋਂ ਪੁਰਾਣੇ ਬਿਜਲੀ ਚੋਰੀ ਨਾਲ ਸਬੰਧਤ ਮਾਮਲੇ ਅਦਾਲਤ ਵਿੱਚ ਲੰਬਿਤ ਹਨ, ਉਨ੍ਹਾਂ ਦੀ ਸੁਣਵਾਈ ਇਸ ਦਰਬਾਰ ਵਿੱਚ ਨਹੀਂ ਕੀਤੀ ਜਾਵੇਗੀਉਨ੍ਹਾਂ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਨਿਰਧਾਰਤ ਸਮੇਂ ਅਨੁਸਾਰ ਸੈਕਟਰ-8 ਸਥਿਤ ਵਿਦਯੁਤ ਸਦਨ ਵਿਖੇ ਪਹੁੰਚ ਕੇ ਆਪਣੀਆਂ ਬਿਜਲੀ ਸਬੰਧੀ ਸਮੱਸਿਆਵਾਂ ਦਾ ਜਲਦ ਨਿਪਟਾਰਾ ਕਰਵਾਉਣ

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments