Home ਹਰਿਆਣਾ ਬ੍ਰਹਮ ਸਰੋਵਰ ਸਮੇਤ ਕੁਰੂਕਸ਼ੇਤਰ ਦੇ ਸਰਵਪੱਖੀ ਸ਼ੁੰਦਰੀਕਰਨ ਲਈ ਸਰਕਾਰ ਨੇ ਉਲੀਕੀ ਵਿਆਪਕ ਯੋਜਨਾ – ਮੁੱਖ...

ਬ੍ਰਹਮ ਸਰੋਵਰ ਸਮੇਤ ਕੁਰੂਕਸ਼ੇਤਰ ਦੇ ਸਰਵਪੱਖੀ ਸ਼ੁੰਦਰੀਕਰਨ ਲਈ ਸਰਕਾਰ ਨੇ ਉਲੀਕੀ ਵਿਆਪਕ ਯੋਜਨਾ – ਮੁੱਖ ਮੰਤਰੀ ਨਾਇਬ ਸਿੰਘ ਸੈਣੀ

Haryana Chief Minister Nayab Singh Saini

0

ਚੰਡੀਗੜ੍ਹ, 1 ਸਤੰਬਰ, 2026 (ਸੰਜੀਵ ਸ਼ਰਮਾ)  : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਕੌਮਾਂਤਰੀ ਪੱਧਰ ਤੇ ਪਛਾਣ ਰੱਖਣ ਵਾਲੇ ਧਾਰਮਿਕ ਸਥਾਨ ਕੁਰੂਕਸ਼ੇਤਰ ਵਿੱਚ ਬ੍ਰਹਮ ਸਰੋਵਰ ਸਮੇਤ ਸ਼ਹਿਰ ਦੇ ਪ੍ਰਮੁੱਖ ਧਾਰਮਿਕ ਸਥਾਨਾਂ ਦੇ ਸ਼ੁੰਦਰੀਕਰਨ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਦੇ ਵਿਸਤਾਰ ਦੀ ਵਿਆਪਕ ਯੋਜਨਾ ਸੂਬਾ ਸਰਕਾਰ ਨੇ ਤਿਆਰ ਕੀਤੀ ਹੈ। ਯੋਜਨਾ ਤਹਿਤ ਵੱਖ-ਵੱਖ ਵਿਕਾਸ ਅਤੇ ਸ਼ੁੰਦਰੀਕਰਨ ਕਾਰਜਾਂ ਨੂੰ ਪੜਾਅਵਾਰ ਤਰੀਕੇ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਕਈ ਕੰਮਾਂ ਦੇ ਟੈਂਡਰ ਲਗਾਏ ਜਾ ਰਹੇ ਹਨਜਦੋਂ ਕਿ ਰੈਸਟ ਹਾਊਸ ਸਮੇਤ ਹੋਰ ਕੰਮ ਟੈਂਡਰ ਪ੍ਰਕਿਰਿਆ ਵਿੱਚ ਹਨ। ਮੁੱਖ ਮੰਤਰੀ ਮੰਗਲਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਪ੍ਰਸ਼ਨ ਕਾਲ ਦੌਰਾਨ ਵਿਧਾਇਕ ਸ੍ਰੀ ਅਸ਼ੋਕ ਅਰੋੜਾ ਦੁਆਰਾ ਬ੍ਰਹਮ ਸਰੋਵਰਕੁਰੂਕਸ਼ੇਤਰ ਦੇ ਸੰਬੰਧ ਵਿੱਚ ਪੁੱਛੇ ਗਏ ਪ੍ਰਸ਼ਨ ਦਾ ਉੱਤਰ ਦੇ ਰਹੇ ਸਨ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਵਿਧਾਇਕ ਸ੍ਰੀ ਅਸ਼ੋਕ ਅਰੋੜਾ ਨੇ ਬ੍ਰਹਮ ਸਰੋਵਰ ਨੂੰ ਲੈ ਕੇ ਆਪਣੀ ਚਿੰਤਾ ਪ੍ਰਗਟ ਕੀਤੀ ਹੈ ਅਤੇ ਪਹਿਲਾਂ ਵੀ ਇਸ ਵਿਸ਼ੇ ਨੂੰ ਉਠਾਇਆ ਸੀ। ਸੰਬੰਧਿਤ ਮੰਤਰੀ ਵੱਲੋਂ ਇਸ ਸੰਬੰਧ ਵਿੱਚ ਸਦਨ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਬ੍ਰਹਮ ਸਰੋਵਰ ਅਤੇ ਆਸਪਾਸ ਦੇ ਖੇਤਰ ਦੇ ਸ਼ੁੰਦਰੀਕਰਨ ਦੀ ਪੂਰੀ ਯੋਜਨਾ ਬਣਾਈ ਹੈ। ਰੈਸਟ ਹਾਊਸ ਸਮੇਤ ਵੱਖ-ਵੱਖ ਕੰਮ ਟੈਂਡਰ ਪ੍ਰਕਿਰਿਆ ਵਿੱਚ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਯੋਜਨਾਬੱਧ ਢੰਗ ਨਾਲ ਇਨ੍ਹਾਂ ਕੰਮਾਂ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੁਰੂਕਸ਼ੇਤਰ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਸੀਜਿਸ ਵਿੱਚ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੀ ਸ਼ਾਮਲ ਹੋਏ ਸਨ। ਕੁਰੂਕਸ਼ੇਤਰ ਦੇ ਧਾਰਮਿਕ ਅਤੇ ਇਤਿਹਾਸਕ ਮਹੱਤਵ ਨੂੰ ਦੇਖਦੇ ਹੋਏ ਸਰਕਾਰ ਨੇ ਇਸ ਦੇ ਸਰਵਪੱਖੀ ਵਿਕਾਸ ਅਤੇ ਸ਼ੁੰਦਰੀਕਰਨ ਲਈ ਪੂਰੀ ਕਾਰਜਯੋਜਨਾ ਤਿਆਰ ਕੀਤੀ ਹੈ ਅਤੇ ਉਸੇ ਦੇ ਅਨੁਰੂਪ ਕਾਰਜ ਅੱਗੇ ਵਧਾਏ ਜਾ ਰਹੇ ਹਨ।

ਮੁੱਖ ਮੰਤਰੀ ਨੇ ਕੁਰੂਕਸ਼ੇਤਰ ਦੇ ਰੇਲਵੇ ਐਲੀਵੇਟਡ ਟਰੈਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਹਾਲ ਹੀ ਵਿੱਚ ਇਸ ਦਾ ਉਦਘਾਟਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਮਨੋਹਰ ਲਾਲ ਮੁੱਖ ਮੰਤਰੀ ਸਨ ਅਤੇ ਉਹ ਖੁਦ ਸੰਸਦ ਮੈਂਬਰ ਸਨਉਸ ਸਮੇਂ ਇਸ ਪ੍ਰੋਜੈਕਟ ਨੂੰ ਲੈ ਕੇ ਗੱਲ ਰੱਖੀ ਗਈ ਸੀ। ਅੱਜ ਰੇਲਵੇ ਐਲੀਵੇਟਡ ਟਰੈਕ ਬਣ ਕੇ ਤਿਆਰ ਹੋ ਚੁੱਕਾ ਹੈ। ਇਸ ਪ੍ਰੋਜੈਕਟ ਨਾਲ ਸ਼ਹਿਰ ਨੂੰ ਰੇਲਵੇ ਫਾਟਕਾਂ ਦੀ ਸਮੱਸਿਆ ਤੋਂ ਮੁਕਤੀ ਮਿਲੀ ਹੈ ਅਤੇ ਸ਼ਹਿਰ ਦੀ ਕਨੈਕਟੀਵਿਟੀ ਵੀ ਬਿਹਤਰ ਹੋਈ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਰੇਲਵੇ ਐਲੀਵੇਟਡ ਟਰੈਕ ਦਾ ਤੇਜ਼ੀ ਨਾਲ ਨਿਰਮਾਣ ਸ਼ਲਾਘਾਯੋਗ ਹੈ। ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕੁਰੂਕਸ਼ੇਤਰ ਦੀ ਧਾਰਮਿਕ ਅਤੇ ਇਤਿਹਾਸਕ ਗਰਿਮਾ ਦੇ ਅਨੁਰੂਪ ਇਸ ਦੇ ਵਿਕਾਸ, ਸ਼ੁੰਦਰੀਕਰਨ ਅਤੇ ਸ਼ਰਧਾਲੂਆਂ ਲਈ ਸਹੂਲਤਾਂ ਦੇ ਵਿਸਤਾਰ ਲਈ ਨਿਰੰਤਰ ਕਾਰਜ ਕਰ ਰਹੀ ਹੈ।

 

Exit mobile version