Homeਪਟਿਆਲਾ ਅਪਡੇਟ70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ 'ਚ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ

70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕੀਆਂ ਦੇ ਕਰਾਟੇ ਮੁਕਾਬਲੇ ਕਰਵਾਏ ਗਏ

Girls’ Karate Competitions Held at 70th District School Tournament

ਪਟਿਆਲਾ  25 ਅਗਸਤ, 2026 (ਦੀਪਕ ਦੱਤਾ) :  ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 17/14/19 ਲੜਕੀਆਂ ਦੇ ਕਰਾਟੇ ਮੁਕਾਬਲੇ  ਹਿੰਦੂ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਕਰਵਾਏ ਗਏ। -44 ਕਿਲੋ ਭਾਰ ਵਰਗ ਵਿੱਚ ਏਜ਼ਲ ਅਸੀਸਾਂ ਨੇ (ਪਟਿਆਲਾ-1) ਨੇ ਪਹਿਲਾ, ਆਰਾਧਨਾ (ਸਮਾਣਾ) ਨੇ ਦੂਜਾ, ਨਮਨਜੋਤ ਕੌਰ (ਪਟਿਆਲਾ-3) ਨੇ ਤੀਜਾ ਅਤੇ ਬਬਨਦੀਪ ਕੌਰ (ਨਾਭਾ) ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਮੌਕੇ ਤੇ ਲੈਕਚਰਾਰ ਪ੍ਰਵੀਨ ਕੁਮਾਰ,ਲੈਕਚਰਾਰ ਰਾਜੇਸ਼ ਕੁਮਾਰ (ਕਨਵੀਨਰ), ਰਵਿੰਦਰ ਸਿੰਘ,ਸੁਖਜੀਤ ਸਿੰਘ, ਹਤੇਂਦਰ ਸਿੰਘ,ਬਜਰੰਗ, ਜੈਤਸ਼ਾਹੂਦੀਪ ਸਿੰਘ ਗਰੇਵਾਲ, ਡਾ ਆਸਾ ਸਿੰਘ,ਰਾਕੇਸ਼ ਕੁਮਾਰ ਅਰੋੜਾ,ਰੁਪਿੰਦਰ ਕੌਰ,ਸੁਨੀਤਾ ਰਾਣੀ,ਮੁਹੰਮਦ ਸਾਜਿਦ ਹਨੀਫ, ਪ੍ਰਭਜੋਤ ਕੌਰ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments