Homeਪੰਜਾਬਗੈਂਗਸਟਰ ਬਿੱਲਾ ਮਾਂਗਾ ਦਾ ਪੁਲਿਸ ਰਿਮਾਂਡ 6 ਦਿਨ ਹੋਰ ਵਧਿਆ

ਗੈਂਗਸਟਰ ਬਿੱਲਾ ਮਾਂਗਾ ਦਾ ਪੁਲਿਸ ਰਿਮਾਂਡ 6 ਦਿਨ ਹੋਰ ਵਧਿਆ

A court has granted Punjab Police six more days of remand for gangster Jobanjeet Singh alias Billa Manga to continue questioning in connection with the Sathiala murder case.

ਬਾਬਾ ਬਕਾਲਾ ਸਾਹਿਬ, 5 ਅਗਸਤ, 2026 (ਜਗਦੇਵ ਰੰਚਨਾ) : ਸਠਿਆਲਾ ਕਤਲ ਕਾਂਡ ਨਾਲ ਜੁੜੇ ਮਾਮਲੇ ਵਿੱਚ ਗੈਂਗਸਟਰ ਜੋਬਨਜੀਤ ਸਿੰਘ ਉਰਫ਼ ਬਿੱਲਾ ਮਾਂਗਾ ਨੂੰ ਭਾਰੀ ਸੁਰੱਖਿਆ ਹੇਠ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅੱਠ ਦਿਨਾਂ ਦਾ ਪਹਿਲਾਂ ਮਿਲਿਆ ਪੁਲਿਸ ਰਿਮਾਂਡ ਖਤਮ ਹੋਣ ਤੋਂ ਬਾਅਦ ਪੁਲਿਸ ਨੇ ਹੋਰ ਪੁੱਛਗਿੱਛ ਲਈ ਰਿਮਾਂਡ ਦੀ ਮੰਗ ਕੀਤੀ।

ਅਦਾਲਤ ਨੇ ਪੁਲਿਸ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਮੁਲਜ਼ਮ ਨੂੰ 6 ਦਿਨਾਂ ਦੇ ਹੋਰ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਅਤੇ ਸਬੂਤਾਂ ਦੀ ਜਾਂਚ ਲਈ ਪੁੱਛਗਿੱਛ ਜ਼ਰੂਰੀ ਹੈ। ਰਿਮਾਂਡ ਦੌਰਾਨ ਜਾਂਚ ਟੀਮ ਮਾਮਲੇ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕਰੇਗੀ, ਜਿਸ ਤੋਂ ਬਾਅਦ ਮੁਲਜ਼ਮ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

 

RELATED ARTICLES
- Advertisment -
Google search engine
Google search engine
Google search engine

Most Popular

Recent Comments