Homeਦੇਸ਼ਦਿੱਲੀ ਵਿੱਚ ਫਲੂ-ਡੇਂਗੂ ਦਾ ਅਲਰਟ, ਨੱਡਾ ਨੇ ਸਿਹਤ ਤਿਆਰੀਆਂ ਦੀ ਸਮੀਖਿਆ ਕੀਤੀ

ਦਿੱਲੀ ਵਿੱਚ ਫਲੂ-ਡੇਂਗੂ ਦਾ ਅਲਰਟ, ਨੱਡਾ ਨੇ ਸਿਹਤ ਤਿਆਰੀਆਂ ਦੀ ਸਮੀਖਿਆ ਕੀਤੀ

JP Nadda reviews Delhi’s preparedness as influenza, dengue and malaria cases remain under close surveillance.

ਨਵੀਂ ਦਿੱਲੀ, 23 ਅਗਸਤ 2026 (ਕਾਜਲ) : ਦਿੱਲੀ ਵਿੱਚ ਮੌਸਮੀ ਅਤੇ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਨੂੰ ਲੈ ਕੇ ਕੇਂਦਰ ਅਤੇ ਦਿੱਲੀ ਸਰਕਾਰ ਨੇ ਸਿਹਤ ਪ੍ਰਬੰਧਾਂ ਦੀ ਸਮੀਖਿਆ ਕੀਤੀ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜੇ.ਪੀ. ਨੱਡਾ ਨੇ ਸਮੀਖਿਆ ਮੀਟਿੰਗ ਦੀ ਅਗਵਾਈ ਕਰਦਿਆਂ ਇਨਫਲੂਐਂਜ਼ਾ, ਡੇਂਗੂ ਅਤੇ ਮਲੇਰੀਆ ਸਮੇਤ ਹੋਰ ਬਿਮਾਰੀਆਂ ਨਾਲ ਨਜਿੱਠਣ ਲਈ ਦਿੱਲੀ ਦੀ ਤਿਆਰੀ ਦਾ ਜਾਇਜ਼ਾ ਲਿਆ। ਮੀਟਿੰਗ ਵਿੱਚ ਦਿੱਲੀ ਦੇ ਸਿਹਤ ਮੰਤਰੀ ਪੰਕਜ ਕੁਮਾਰ ਸਿੰਘ ਨੇ ਰਾਜਧਾਨੀ ਵਿੱਚ ਚੱਲ ਰਹੀ ਬਿਮਾਰੀ ਨਿਗਰਾਨੀ ਪ੍ਰਣਾਲੀ, ਹਸਪਤਾਲਾਂ ਦੀ ਤਿਆਰੀ ਅਤੇ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਤੇ ਇਲਾਜ ਮੁਹੱਈਆ ਕਰਵਾਉਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ। ਸਿਹਤ ਮੰਤਰੀ ਨੇ ਕਿਹਾ ਕਿ ਦਿੱਲੀ ਮੌਜੂਦਾ ਸਿਹਤ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਨ੍ਹਾਂ ਮੁਤਾਬਕ ਹਸਪਤਾਲਾਂ ਵਿੱਚ ਬੈੱਡਾਂ, ਡਾਕਟਰਾਂ, ਦਵਾਈਆਂ ਅਤੇ ਜ਼ਰੂਰੀ ਮੈਡੀਕਲ ਉਪਕਰਨਾਂ ਦੀ ਕੋਈ ਕਮੀ ਨਹੀਂ ਹੈ ਅਤੇ ਲੋੜਵੰਦ ਹਰ ਮਰੀਜ਼ ਨੂੰ ਸਮੇਂ ਸਿਰ ਇਲਾਜ ਮਿਲੇਗਾ।

2026 ਵਿੱਚ ਇਨਫਲੂਐਂਜ਼ਾ ਦੇ 2,392 ਮਾਮਲੇ: ਮੀਟਿੰਗ ਦੌਰਾਨ ਇਨਫਲੂਐਂਜ਼ਾ ਨੂੰ ਵਿਸ਼ੇਸ਼ ਤੌਰ ’ਤੇ ਵਿਚਾਰਿਆ ਗਿਆ। ਦਿੱਲੀ ਵਿੱਚ 2026 ਦੌਰਾਨ ਹੁਣ ਤੱਕ ਇਨਫਲੂਐਂਜ਼ਾ-ਏ ਦੇ 2,392 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਵਿੱਚ H1N1 ਦੇ 1,777, H1 ਦੇ 37, H3 ਦੇ 138 ਅਤੇ ਹੋਰ ਕਿਸਮਾਂ ਦੇ 440 ਮਾਮਲੇ ਸ਼ਾਮਲ ਹਨ। ਦਿੱਲੀ ਸਟੇਟ ਹੈਲਥ ਮਿਸ਼ਨ ਵੱਲੋਂ Integrated Disease Surveillance Programme (IDSP) ਤਹਿਤ ਰੋਜ਼ਾਨਾ ਨਿਗਰਾਨੀ ਕੀਤੀ ਜਾ ਰਹੀ ਹੈ। Influenza-Like Illness (ILI), Severe Acute Respiratory Infection (SARI) ਅਤੇ ਇਨਫਲੂਐਂਜ਼ਾ ਦੇ ਮਾਮਲਿਆਂ ਦੀ ਲਗਾਤਾਰ ਰਿਪੋਰਟਿੰਗ ਕੀਤੀ ਜਾ ਰਹੀ ਹੈ। ਹਸਪਤਾਲਾਂ ਅਤੇ ਜ਼ਿਲ੍ਹਾ ਸਿਹਤ ਅਧਿਕਾਰੀਆਂ ਨੂੰ ਮਰੀਜ਼ਾਂ ਦੀ ਸਕ੍ਰੀਨਿੰਗ, ਰਿਪੋਰਟਿੰਗ ਅਤੇ ਨਿਗਰਾਨੀ ਸਬੰਧੀ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਤੋਂ ਇਲਾਵਾ ਮਰੀਜ਼ਾਂ ਦੀ ਸ਼੍ਰੇਣੀਬੰਦੀ, ਇਲਾਜ ਪ੍ਰੋਟੋਕੋਲ, ਵੈਂਟੀਲੇਟਰ ਪ੍ਰਬੰਧਨ, ਮਾਸਕ ਦੀ ਵਰਤੋਂ ਅਤੇ ਘਰ ਵਿੱਚ ਦੇਖਭਾਲ ਸਬੰਧੀ ਤਕਨੀਕੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ।

ਡੇਂਗੂ ਦੇ 246 ਅਤੇ ਮਲੇਰੀਆ ਦੇ 80 ਮਾਮਲੇ: ਦਿੱਲੀ ਵਿੱਚ ਹੁਣ ਤੱਕ ਡੇਂਗੂ ਦੇ 246 ਮਾਮਲੇ ਸਾਹਮਣੇ ਆਏ ਹਨ ਅਤੇ ਇਸ ਨਾਲ ਕੋਈ ਮੌਤ ਨਹੀਂ ਹੋਈ। ਇਸੇ ਤਰ੍ਹਾਂ ਮਲੇਰੀਆ ਦੇ 80 ਅਤੇ ਚਿਕਨਗੁਨੀਆ ਦੇ 19 ਮਾਮਲੇ ਦਰਜ ਹੋਏ ਹਨ, ਜਦਕਿ ਇਨ੍ਹਾਂ ਬਿਮਾਰੀਆਂ ਕਾਰਨ ਵੀ ਕੋਈ ਮੌਤ ਰਿਪੋਰਟ ਨਹੀਂ ਹੋਈ। ਮੱਛਰਾਂ ਦੀ ਰੋਕਥਾਮ ਲਈ ਸਥਾਨਕ ਸੰਸਥਾਵਾਂ ਵੱਲੋਂ ਵੱਡੇ ਪੱਧਰ ’ਤੇ ਘਰ-ਘਰ ਜਾਂਚ ਕੀਤੀ ਗਈ ਹੈ। ਹੁਣ ਤੱਕ 2.38 ਕਰੋੜ ਘਰਾਂ ਦੇ ਦੌਰੇ, 3.20 ਲੱਖ ਘਰਾਂ ਵਿੱਚ ਸਪਰੇਅ ਅਤੇ 91,217 ਮੱਛਰ-ਪ੍ਰਜਨਨ ਵਾਲੇ ਘਰਾਂ ਦੀ ਪਛਾਣ ਕੀਤੀ ਗਈ ਹੈ। ਨਿਯਮਾਂ ਦੀ ਉਲੰਘਣਾ ’ਤੇ 74,591 ਕਾਨੂੰਨੀ ਨੋਟਿਸ ਜਾਰੀ ਕੀਤੇ ਗਏ ਅਤੇ 6,724 ਮਾਮਲਿਆਂ ਵਿੱਚ ਮੁਕੱਦਮੇ ਸ਼ੁਰੂ ਕੀਤੇ ਗਏ ਹਨ। ਦਿੱਲੀ ਵਿੱਚ ਬਿਮਾਰੀਆਂ ਦੀ ਨਿਗਰਾਨੀ ਲਈ 35 ਸੈਂਟੀਨਲ ਸਰਵੇਲੈਂਸ ਹਸਪਤਾਲ ਹਨ। AIIMS ਅਤੇ NCDC ਵਿੱਚ ਦੋ ਅਪੈਕਸ ਰੈਫਰਲ ਲੈਬਾਰਟਰੀਆਂ ਅਤੇ MAMC ਵਿੱਚ ਮਲੇਰੀਆ ਰੈਫਰੈਂਸ ਲੈਬਾਰਟਰੀ ਵੀ ਕੰਮ ਕਰ ਰਹੀ ਹੈ। ਸਿਹਤ ਮੰਤਰੀ ਨੇ ਲੋਕਾਂ ਨੂੰ ਸਾਹ ਸਬੰਧੀ ਸਫਾਈ ਦਾ ਧਿਆਨ ਰੱਖਣ, ਭੀੜ ਵਾਲੀਆਂ ਥਾਵਾਂ ’ਤੇ ਮਾਸਕ ਪਹਿਨਣ, ਹੱਥਾਂ ਦੀ ਸਫਾਈ ਬਣਾਈ ਰੱਖਣ ਅਤੇ ਸਾਹ ਸਬੰਧੀ ਬਿਮਾਰੀ ਵਾਲੇ ਵਿਅਕਤੀਆਂ ਤੋਂ ਦੂਰੀ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਬਿਨਾਂ ਡਾਕਟਰੀ ਸਲਾਹ ਦੇ ਦਵਾਈਆਂ ਲੈਣ ਦੀ ਬਜਾਏ ਲੱਛਣ ਨਜ਼ਰ ਆਉਣ ’ਤੇ ਡਾਕਟਰ ਨਾਲ ਸੰਪਰਕ ਕੀਤਾ ਜਾਵੇ। ਦਿੱਲੀ ਸਰਕਾਰ ਨੇ ਕਿਹਾ ਕਿ ਸਥਿਤੀ ’ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਘਬਰਾਉਣ ਦੀ ਲੋੜ ਨਹੀਂ ਹੈ। ਸਰਕਾਰ ਦਾ ਮੁੱਖ ਧਿਆਨ ਬਿਮਾਰੀ ਦੀ ਜਲਦੀ ਪਛਾਣ, ਸਮੇਂ ਸਿਰ ਇਲਾਜ ਅਤੇ ਲਗਾਤਾਰ ਨਿਗਰਾਨੀ ’ਤੇ ਹੈ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments