Homeਪਟਿਆਲਾ ਅਪਡੇਟਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9...

ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 9 ਤੋਂ 13 ਸਤੰਬਰ ਤੱਕ ਪਾਤੜਾਂ, ਪਟਿਆਲਾ, ਰਾਜਪੁਰਾ ਤੇ ਨਾਭਾ ’ਚ ਹੋਣਗੇ 5 ਵਿਸ਼ੇਸ਼ ਡਰੋਨ ਸ਼ੋਅ

Five Special Drone Shows to Mark 650th Prakash Purab of Sri Guru Ravidas Maharaj Ji

ਪਟਿਆਲਾ, 8 ਸਤੰਬਰ, 2026 (ਦੀਪਕ ਦੱਤਾ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜ਼ਿਲ੍ਹਾ ਪਟਿਆਲਾ ਵਾਸੀਆਂ ਨੂੰ ਆਧੁਨਿਕ ਤਕਨਾਲੋਜੀ ਅਤੇ ਅਧਿਆਤਮਿਕਤਾ ਦੇ ਸੁਮੇਲ ਦਾ ਵਿਲੱਖਣ ਅਨੁਭਵ ਦੇਣ ਲਈ 500 ਡਰੋਨਾਂ ਦੇ ਵਿਸ਼ੇਸ਼ ਸ਼ੋਅ ਕਰਵਾਏ ਜਾਣਗੇ। ਪੰਜ ਦਿਨਾਂ ਤੱਕ ਚੱਲਣ ਵਾਲੀ ਇਸ ਲੜੀ ਦੌਰਾਨ ਅਸਮਾਨ ਵਿੱਚ ਰੌਸ਼ਨੀਆਂ ਰਾਹੀਂ ਗੁਰੂ ਜੀ ਦੇ ਜੀਵਨ ਅਤੇ ਉਨ੍ਹਾਂ ਦੇ ਸਰਬੱਤ ਦੇ ਭਲੇ ਵਾਲੇ ਸੰਦੇਸ਼ ਦੀ ਝਲਕ ਪੇਸ਼ ਕੀਤੀ ਜਾਵੇਗੀ। ਇਹ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਪਹਿਲਾ ਸ਼ੋਅ 9 ਸਤੰਬਰ ਨੂੰ ਅਨਾਜ ਪਾਤੜਾਂ, ਦੂਜਾ 10 ਸਤੰਬਰ ਨੂੰ ਪਟਿਆਲਾ ਦਿਹਾਤੀ ਹਲਕੇ ਦਾ ਅਨਾਜ ਮੰਡੀ ਸਰਹਿੰਦ ਰੋਡ ਵਿਖੇ, ਤੀਜਾ 11 ਸਤੰਬਰ ਨੂੰ ਪਟਿਆਲਾ ਸ਼ਹਿਰੀ ਹਲਕੇ ਦਾ ਪੋਲੋ ਗਰਾਊਂਡ ਵਿਖੇ, ਚੌਥਾ 12 ਸਤੰਬਰ ਨੂੰ ਸਰਕਾਰੀ ਰਿਪੁਦਮਨ ਕਾਲਜ ਨਾਭਾ ਦੇ ਸਟੇਡੀਅਮ ਵਿਖੇ ਅਤੇ 13 ਸਤੰਬਰ ਨੂੰ ਪੰਜਵਾਂ ਸ਼ੋਅ ਰਾਜਪੁਰਾ ਦੀ ਅਨਾਜ ਮੰਡੀ ਵਿਖੇ ਕਰਵਾਇਆ ਜਾਵੇਗਾ।


ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੈਂਕੜੇ ਡਰੋਨਾਂ ਦੀ ਤਾਲਮੇਲਬੱਧ ਉਡਾਣ ਰਾਹੀਂ ਆਕਾਸ਼ ਵਿੱਚ ਬਣਨ ਵਾਲੀਆਂ ਵੱਖ-ਵੱਖ ਆਕ੍ਰਿਤੀਆਂ ਅਤੇ ਰੌਸ਼ਨੀ ਦੇ ਰੰਗਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਰਾਬਰੀ, ਮਨੁੱਖਤਾ, ਸਾਂਝੀਵਾਲਤਾ ਅਤੇ ਸਮਾਜਿਕ ਏਕਤਾ ਦੀ ਵਿਚਾਰਧਾਰਾ ਨੂੰ ਦਰਸ਼ਕਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਕਿਹਾ ਇਹ ਪੇਸ਼ਕਾਰੀ ਖ਼ਾਸ ਕਰਕੇ ਨੌਜਵਾਨਾਂ ਨੂੰ ਗੁਰੂ ਜੀ ਦੇ ਮਹਾਨ ਜੀਵਨ ਅਤੇ ਸੰਦੇਸ਼ ਨਾਲ ਜੋੜਨ ਦਾ ਪ੍ਰਭਾਵਸ਼ਾਲੀ ਮਾਧਿਅਮ ਬਣੇਗੀ। ਡਾ. ਹਿਮਾਂਸ਼ੂ ਅਗਰਵਾਲ ਨੇ ਡਰੋਨਾਂ ਦੇ ਅਲੌਕਿਕ ਨਜ਼ਾਰੇ ਦੇ ਗਵਾਹ ਬਣਨ ਲਈ ਸਾਰੇ ਜ਼ਿਲ੍ਹਾ ਵਾਸੀਆਂ ਨੂੰ ਸੱਦਾ ਦਿੰਦਿਆ ਕਿਹਾ ਕਿ ਉਹ ਪਰਿਵਾਰਾਂ ਸਮੇਤ ਇਨ੍ਹਾਂ ਸ਼ੋਅਜ਼ ਦਾ ਹਿੱਸਾ ਬਣਨ ਅਤੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਸਾਂਝੀਆਂ ਕਰਨ। ਇਸ ਮੌਕੇ ਇਨ੍ਹਾਂ ਸਮਾਗਮਾਂ ਦੇ ਨੋਡਲ ਅਫ਼ਸਰ ਏਡੀਸੀ ਦਿਹਾਤੀ ਵਿਕਾਸ ਦਮਨਜੀਤ ਸਿੰਘ ਮਾਨ ਨੇ ਕਿਹਾ ਕਿ ਸਮਾਗਮਾਂ ਦੌਰਾਨ ਲੋਕਾਂ ਦੀ ਆਮਦ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਸ਼ਾਸਨ ਵੱਲੋਂ ਸਬੰਧਤ ਐਸ ਡੀ ਐਮਜ ਦੀ ਨਿਗਰਾਨੀ ਹੇਠ ਆਵਾਜਾਈ, ਸੁਰੱਖਿਆ, ਪਾਰਕਿੰਗ, ਬਿਜਲੀ, ਪਾਣੀ, ਸਫ਼ਾਈ ਅਤੇ ਬੈਠਣ ਸਮੇਤ ਲੋੜੀਂਦੀਆਂ ਵਿਵਸਥਾਵਾਂ ਨੂੰ ਸੁਚਾਰੂ ਬਣਾਇਆ ਜਾ ਰਿਹਾ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments