Home ਪੰਜਾਬ ਡੀਆਈਜੀ ਕੁਲਦੀਪ ਚਾਹਲ ਦੇ ਨਾਂ ‘ਤੇ ਫਰਜ਼ੀ ਫੇਸਬੁੱਕ ਆਈਡੀ, ਲੋਕਾਂ ਨੂੰ ਕੀਤਾ...

ਡੀਆਈਜੀ ਕੁਲਦੀਪ ਚਾਹਲ ਦੇ ਨਾਂ ‘ਤੇ ਫਰਜ਼ੀ ਫੇਸਬੁੱਕ ਆਈਡੀ, ਲੋਕਾਂ ਨੂੰ ਕੀਤਾ ਅਲਰਟ

Punjab Police DIG Kuldeep Singh Chahal has warned the public against a fake Facebook account using his identity and urged people not to respond to friend requests or money demands.

0

ਚੰਡੀਗੜ੍ਹ, 5 ਅਗਸਤ, 2026 (ਅਮਲਦੀਪ ਸਰਾਂ) : ਪੰਜਾਬ ਪੁਲਿਸ ਦੇ ਪਟਿਆਲਾ ਰੇਂਜ ਦੇ ਡੀਆਈਜੀ ਕੁਲਦੀਪ ਸਿੰਘ ਚਾਹਲ ਦੇ ਨਾਂ ‘ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਫਰਜ਼ੀ ਫੇਸਬੁੱਕ ਅਕਾਊਂਟ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ।

ਡੀਆਈਜੀ ਚਾਹਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਰਾਹੀਂ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇਸ ਫਰਜ਼ੀ ਆਈਡੀ ਤੋਂ ਕੋਈ ਦੋਸਤੀ ਦੀ ਬੇਨਤੀ, ਸੁਨੇਹਾ ਜਾਂ ਪੈਸਿਆਂ ਦੀ ਮੰਗ ਆਉਂਦੀ ਹੈ ਤਾਂ ਉਸ ‘ਤੇ ਭਰੋਸਾ ਨਾ ਕੀਤਾ ਜਾਵੇ ਅਤੇ ਕੋਈ ਵੀ ਨਿੱਜੀ ਜਾਂ ਬੈਂਕ ਸਬੰਧੀ ਜਾਣਕਾਰੀ ਸਾਂਝੀ ਨਾ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਫਰਜ਼ੀ ਅਕਾਊਂਟ ਦੀ ਤੁਰੰਤ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।

 

Exit mobile version