ਐਸ.ਏ.ਐਸ. ਨਗਰ, 29 ਜੁਲਾਈ, 2026 (ਹਰਸ਼ਪ੍ਰੀਤ ਕੌਰ) : ਮੋਹਾਲੀ ਜ਼ਿਲ੍ਹੇ ਵਿੱਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਪੰਜਾਬ ਮਾਈਨਜ਼ ਐਂਡ ਜੀਓਲੋਜੀ ਵਿਭਾਗ ਵੱਲੋਂ ਜੁਲਾਈ 2026 ਦੌਰਾਨ ਕੀਤੀ ਗਈ ਕਾਰਵਾਈ ਵਿੱਚ ਛੇ ਨਵੀਆਂ ਗੈਰ-ਅਧਿਕਾਰਤ ਖੁਦਾਈ ਵਾਲੀਆਂ ਸਾਈਟਾਂ ਦਾ ਪਤਾ ਲੱਗਿਆ ਹੈ।
ਵਿਭਾਗ ਅਨੁਸਾਰ ਇਨ੍ਹਾਂ ਥਾਵਾਂ ‘ਤੇ 12.79 ਲੱਖ ਘਣ ਫੁੱਟ ਤੋਂ ਵੱਧ ਗੈਰ-ਕਾਨੂੰਨੀ ਖੁਦਾਈ ਕੀਤੀ ਗਈ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਕਈ ਥਾਵਾਂ ‘ਤੇ ਐਫਆਈਆਰ ਦਰਜ ਕਰਵਾਈ ਗਈ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਜਾਰੀ ਹੈ।
