Homeਪਟਿਆਲਾ ਅਪਡੇਟਬਾਬਾ ਬੰਦਾ ਸਿੰਘ ਬਹਾਦਰ ਦੇ ਅਦੁੱਤੀ ਜੀਵਨ ਤੋਂ ਸਬਕ ਲੈ ਕੇ ਸਭ...

ਬਾਬਾ ਬੰਦਾ ਸਿੰਘ ਬਹਾਦਰ ਦੇ ਅਦੁੱਤੀ ਜੀਵਨ ਤੋਂ ਸਬਕ ਲੈ ਕੇ ਸਭ ਨੂੰ ਆਪਣਾ ਜੀਵਨ ਸਫ਼ਲ ਕਰਨਾ ਚਾਹੀਦੈ : ਪ੍ਰੋ. ਬਡੂੰਗਰ

Prof. Urges People to Draw Inspiration from Baba Banda Singh Bahadur’s Remarkable Life

ਪਟਿਆਲਾ, 18 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਖਾਲਸਾ ਪੰਥ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਦੇ 357ਵੇਂ ਜਨਮ ਦਿਨ ਦੀ ਸਮੂਹ ਭਾਰਤ ਵਾਸੀਆਂ ਨੂੰ ਮੁਬਾਰਕਬਾਦ ਦਿੰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਦਾ ਜਨਮ 16 ਅਕਤੂਬਰ 1670 ਈ. ਨੂੰ ਜੰਮੂ-ਕਸ਼ਮੀਰ ਦੇ ਪੁਣਛ ਜਿਲ੍ਹੇ ਦੇ ਪਿੰਡ ਰਾਜੋਰੀ ਵਿਖੇ ਹੋਇਆ। ਬਾਬਾ ਬੰਦਾ ਸਿੰਘ ਬਹਾਦਰ ਦਾ ਪਹਿਲਾਂ ਨਾਮ ਲਛਮਨ ਦੇਵ ਜੀ, ਕਈ ਧਾਰਮਿਕ ਥਾਂਵਾਂ ਉੱਤੇ ਘੁੰਮਦਿਆਂ ਉਨ੍ਹਾਂ ਦਾ ਮੇਲ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਸਤਿਗੁਰਾਂ ਨੇ ਬੈਰਾਗੀ ਬਣੇ ਲਛਮਨ ਦੇਵ ਨੂੰ ਖੰਡੇ-ਬਾਟੇ ਦੀ ਪਹੁਲ ਦੇ ਕੇ ਸਿੰਘ ਸਜਾ ਕੇ ਉਨ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਰੱਖਕੇ ਸਤਿਗੁਰਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਜਾਲਮ ਮੁਗਲਾਂ ਨੂੰ ਸਬਕ ਸਿਖਾਉਣ ਲਈ ਤੋਰਿਆ।  ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਪੰਜਾਬ ਉੱਤੇ ਚੜ੍ਹਾਈ ਕਰ ਦਿਤੀ ਤੇ ਉਨ੍ਹਾਂ ਦਾ ਇਹ ਵਿਲੱਖਣ ਕਮਾਲ ਸੀ ਕਿ ਚੜ੍ਹਾਈ ਦੌਰਾਨ ਹੀ ਜਿੱਥੇ ਮੁਗਲਾਂ ਨੂੰ ਸੋਧਿਆ ਉੱਥੇ ਨਾਲੋ ਨਾਲ ਫੌਜ ਕਾਇਮ ਕੀਤੀ ਅਤੇ ਗੋਲੀ ਸਿੱਕਾ ਅਤੇ ਆਪਣੀਆਂ ਫੌਜਾਂ ਲਈ ਰਸਦ-ਪਾਣੀ ਦਾ ਪ੍ਰਬੰਧ ਵੀ ਨਾਲ ਕੀਤਾ। ਉਨ੍ਹਾਂ ਵੱਡੇ ਵੱਡੇ ਸ਼ਹਿਰਾਂ ਨੂੰ ਫਤਿਹ ਕਰਕੇ 11 ਨਵੰਬਰ 1709 ਈ. ਨੂੰ ਉਸ ਸਮੇਂ ਦੇ ਵੱਡੇ ਸ਼ਹਿਰ ਸਮਾਣੇ ਨੂੰ ਫਤਿਹ ਕੀਤਾ। ਫਿਰ ਜਾਲਮ ਸੂਬਾ ਸਰਹੰਦ ਵਜੀਦ ਖਾਨ ਨੂੰ ਵੰਗਾਰਿਆ ਅਤੇ ਸਰਹੰਦ ਤੋਂ ਥੋੜੀ ਦੂਰ 12 ਮਈ 1710 ਈ. ਨੂੰ ਚਪੜ-ਚਿੜੀ ਦੇ ਮੈਦਾਨ ਵਿਚ ਜਾਬਰ ਵਜੀਦ ਖਾਨ ਨੂੰ ਮਾਰਕੇ ਦੋਜਖ ਨੂੰ ਭੇਜਕੇ ਸਰਹੰਦ ਉੱਤੇ ਜਿੱਤ ਪ੍ਰਾਪਤ ਕਰਕੇ 1000 ਸਾਲ ਪੁਰਾਣੇ ਮੁਗਲ ਸਾਮਰਾਜ ਨੂੰ ਫੈਸਲਾਕੁੰਨ ਫਤਿਹ ਪ੍ਰਾਪਤ ਕਰਕੇ 14 ਮਈ 1710 ਈ. ਨੂੰ ਸਰਹੰਦ ਵਿਖੇ ਪਹਿਲੇ ਖਾਲਸਾ ਰਾਜ ਦੀ ਸਥਾਪਨਾ ਕੀਤੀਆਂ। ਵਿਸ਼ੇਸ਼ ਇਤਿਹਾਸ ਵਿਚ ਨਿਵੇਕਲਾ ਪੰਨਾ ਜੋੜ ਦਿਤਾ। ਉਹਨਾਂ ਕਿਹਾ ਕਿ ਬਾਬਾ ਬੰਦਾ ਸਿੰਘ ਜੀ ਬਹਾਦਰ ਦੇ ਕੀਤੇ ਗਏ ਮਹਾਨ ਕਾਰਜ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਅਦੁਤੀ ਜੀਵਨ ਤੋਂ ਸਬਕ ਲੈਕੇ ਆਪਣਾ ਜੀਵਨ ਸਫਲ ਕਰ ਲਈਏ।

RELATED ARTICLES
- Advertisment -
Google search engine
Google search engine
Google search engine

Most Popular

Recent Comments