Home ਪਟਿਆਲਾ ਅਪਡੇਟ ਕੱਲਰ ਭੈਣੀ ਵਿਖੇ ਆਜੀਵਿਕਾ ਮਿਸ਼ਨ ਤਹਿਤ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ’ਤੇ ਜ਼ੋਰ

ਕੱਲਰ ਭੈਣੀ ਵਿਖੇ ਆਜੀਵਿਕਾ ਮਿਸ਼ਨ ਤਹਿਤ ਮਹਿਲਾਵਾਂ ਨੂੰ ਆਤਮਨਿਰਭਰ ਬਣਾਉਣ ’ਤੇ ਜ਼ੋਰ

Aajeevika Mission Focuses on Women's Self-Reliance at Kallar Bhaini

0
ਪਟਿਆਲਾ, 13 ਅਕਤੂਬਰ, 2026 (ਜਗਜੀਤ ਸਿੰਘ) : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ, ਪਟਿਆਲਾ ਦੇ ਜਿਲ੍ਹਾ ਮਿਸ਼ਨ ਡਾਇਰੈਕਟਰ ਸ. ਦਮਨਜੀਤ ਸਿੰਘ ਮਾਨ, ਪੀ.ਸੀ.ਐਸ.,ਏ.ਡੀ.ਸੀ.(ਪੇਂਡੂ ਵਿਕਾਸ),ਪਟਿਆਲਾ ਜੀ ਰਹਿਨੁਮਾਈ ਹੇਠ ਬਲਾਕ ਮਿਸ਼ਨ ਡਾਇਰੈਕਟਰ ਸ. ਹਰਮਿੰਦਰ ਸਿੰਘ (ਰੁੜਕੀ ਵਾਲੇ), ਬੀ.ਡੀ.ਪੀ.ਓ. ਪਟਿਆਲਾ ਜੀ ਦੇ ਸਹਿਯੋਗ ਸਦਕਾ ਬਲਾਕ ਪਟਿਆਲਾ ਵਿੱਚ ਪੈਂਦੇ ਪਿੰਡ ਕੱਲਰ ਭੈਣੀ ਵਿੱਖੇ ਮਿਲਾਪ ਕਲੱਸਟਰ ਲੈਵਲ ਫੈਡਰੇਸ਼ਨ ਦੀ ਜਰਨਲ ਬਾਡੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਸੀ.ਐਲ.ਐਫ. ਅਧੀਨ ਆਉਂਦੇ 27 ਗ੍ਰਾਮ ਸੰਗਠਨਾਂ ਦੇ ਮੈਂਬਰ ਹਾਜ਼ਰ ਆਏ। ਇਸ ਮੀਟਿੰਗ ਦਾ ਮੁੱਖ ਉੱਦੇਸ਼ ਮੈਂਬਰਾਂ ਨਾਲ ਸੀ.ਐਲ.ਐਫ. ਤਹਿਤ ਗ੍ਰਾਮ ਸੰਗਠਨ ਪੱਧਰ ਤੇ ਚੱਲ ਰਹੇ ਕੰਮਾਂ ਅਤੇ ਭਵਿੱਖ ਵਿੱਚ ਹੋਣ ਵਾਲੇ ਕੰਮਾਂ ਦੀ ਰਣਨੀਤੀ ਤਿਆਰ ਕਰਨੀ ਸੀ। ਇਸ ਮੀਟਿੰਗ ਦਾ ਆਯੋਜਨ ਸ਼੍ਰੀ ਵਰੁਨ ਪ੍ਰਾਸ਼ਰ ਬੀ.ਪੀ.ਐਮ. ਦੀ ਅਗਵਾਈ ਹੇਠ ਕੀਤਾ ਗਿਆ। ਉਹਨਾਂ ਵੱਲੋਂ ਇਸ ਮਿਸ਼ਨ ਤਹਿਤ ਬਣੀਆਂ ਸਬ-ਕਮੇਟੀਆਂ ਦੀ ਕਾਰਜਪ੍ਰਣਾਲੀ ਸਬੰਧੀ ਚਰਚਾ ਕੀਤੀ ਅਤੇ ਹਾਜ਼ਰ ਆਏ ਮੈਂਬਰਾਂ ਨੂੰ ਬੈਂਕ ਲੋਨ ਸਬੰਧੀ, ਆਈਡਲ ਫੰਡ ਅਤੇ ਵੀ.ਜੀ.ਐਫ. ਤਹਿਤ ਕੀਤੇ ਖ਼ਰਚ ਅਤੇ ਸੀ.ਐਲ.ਐਫ. ਦੇ ਲੋਖਾ-ਜੋਖਾ, ਆਰ.ਐਫ./ਸੀ.ਆਈ.ਐਫ. ਅਤੇ ਗਰੁੱਪਾਂ ਵੱਲੋਂ ਪਿਛਲੇ ਸਾਲ ਦੌਰਾਨ ਪ੍ਰਾਪਤ ਕੀਤੇ ਟੀਚੇ ਬਾਰੇ ਵਿਸਥਾਰਪੂਰਵਕ ਜਾਣੂ ਕਰਵਾਇਆ ਗਿਆ। ਇਸ ਮੀਟਿੰਗ ਵਿੱਚ ਬਲਾਕ ਮਿਸ਼ਨ ਡਾਇਰੈਕਟਰ ਸ. ਹਰਮਿੰਦਰ ਸਿੰਘ (ਰੁੜਕੀ ਵਾਲੇ), ਬੀ.ਡੀ.ਪੀ.ਓ. ਪਟਿਆਲਾ ਜੀ ਅਤੇ ਸੁਪਰਡੈਂਟ ਸ਼੍ਰੀ ਨਵਨੀਤ ਕੁਮਾਰ ਪੁਰੀ ਜੀ ਵੱਲੋਂ ਹਾਜ਼ਰ ਹੋ ਕੇ ਸਮੂਹ ਮੈਂਬਰਾਂ ਨੂੰ ਪਿਛਲੇ ਸਾਲ ਦੇ ਪ੍ਰਾਪਤ ਕੀਤੇ ਗਏ ਟੀਚਿਆਂ ਦੀ ਸਲਾਘਾ ਕਰਦੇ ਹੋਏ ਵਧਾਈ ਦਿੱਤੀ ਅਤੇ ਮਿਸਨ ਤਹਿਤ ਹੋਰ ਵੱਧ-ਚੜ ਕੇ ਆਪਣਾ ਯੋਗਦਾਨ ਦੇਣ ਬਾਰੇ ਕਿਹਾ ਤਾਂ ਜੋ ਮੈਂਬਰ ਸਰਕਾਰ ਵੱਲੋਂ ਚਲਾਈਆਂ ਗਈਆਂ ਸਕੀਮਾਂ ਦਾ ਵੱਧ ਤੋਂ ਵੱਧ ਫਾਇਦਾ ਲੈ ਕੇ ਆਤਮਨਿਰਭਰ ਹੋਣ ਦੇ ਨਾਲ ਨਾਲ ਆਪਣਾ ਜੀਵਨ ਪੱਧਰ ਉੱਚਾ ਕਰ ਸਕਨ। ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਕੱਲਰ ਭੈਣੀ, ਸ. ਹਰਪ੍ਰੀਤ ਸਿੰਘ (ਗੌਸ਼ਾ) ਅਤੇ ਪਿੰਡ ਦੇ ਹੋਰ ਮੋਹਤਵਾਰ ਵਿਅਕਤੀਆਂ ਵੱਲੋਂ ਸ਼ਮੂਲਿਅਤ ਕੀਤੀ ਗਈ ਅਤੇ ਮਿਸ਼ਨ ਤਹਿਤ ਜੁੜੇ ਮੈਂਬਰਾਂ ਨੂੰ ਆ ਰਹਿਆਂ ਸਮੱਸਿਆਵਾਂ ਤੇ ਚਰਚਾ ਕੀਤੀ ਅਤੇ ਉਹਨਾਂ ਦੇ ਸਾਰਥਕ ਹੱਲ ਜਲਦ ਕਰਵਾਉਣ ਦਾ ਭਰੋਸਾ ਵੀ ਦਿੱਤਾ। ਮਿਲਾਪ ਸੀ.ਐਲ.ਐਫ.ਮੈਨੇਜ਼ਰ ਸ਼੍ਰੀਮਤੀ ਪਵਨਦੀਪ ਕੌਰ ਵੱਲੋਂ ਸੀ.ਐਲ.ਐਫ. ਦੇ ਅਹੁਦੇਦਾਰਾ ਨਾਲ ਮਿਲ ਕੇ ਸੀ.ਐਲ.ਐਫ. ਅਧੀਨ ਗ੍ਰਾਮ ਸੰਗਠਨਾਂ ਨੂੰ ਦਿੱਤੇ ਕਰਜੇ ਦੇ ਵੇਰਵਿਆਂ ਤੇ ਜਾਣਕਾਰੀ ਸਾਂਝੀ ਕੀਤੀ ਗਈ।
ਬਲਾਕ ਪ੍ਰੋਗਰਾਮ ਮੈਨੇਜ਼ਰ ਸ਼੍ਰੀ. ਵਰੁਨ ਪ੍ਰਾਸ਼ਰ ਜੀ ਵੱਲੋਂ ਮੈਂਬਰਾਂ ਨੂੰ ਬੀ.ਸੀ. ਸਖੀ, ਜੈੰਡਰ ਸੀ.ਆਰ.ਪੀ., ਐਫ.ਐਲ.ਸੀ.ਆਰ.ਪੀ, ਕ੍ਰਿਸ਼ੀ ਸਖੀ ਕੇਡਰ ਵਿੱਚ ਕੰਮ ਕਰਨ ਲਈ ਉੱਤਸ਼ਾਹਿਤ ਕਰਨ ਦੇ ਨਾਲ ਨਾਲ ਸੀ.ਆਈ.ਐਫ/ਬੈਂਕ ਸੀ.ਸੀ.ਐਲ./ਪਹਿਲ ਆਦਿ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਆਜੀਵਿਕਾ ਮਿਸ਼ਨ ਦੇ ਪਰੀਵਾਰ ਵਿੱਚ ਹੋਰ ਵਾਧਾ ਕਰਨ ਲਈ ਪ੍ਰੇਰਿਤ ਕੀਤਾ ਗਿਆ। ਸ਼੍ਰੀਮਤੀ ਸੀਮਾ ਰਾਣੀ ਅਤੇ ਐਮ.ਆਈ.ਐਸ ਕੁਮਾਰੀ ਖੁਸ਼ਪ੍ਰੀਤ ਕੌਰ ਨੇ ਹਾਜ਼ਰ ਮੈਂਬਰਾਂ ਨੂੰ ਆਜੀਵਿਕਾ ਮਿਸ਼ਨ ਨਾਲ ਜੁੜ ਕੇ ਡਿਜੀਟਲ ਗ੍ਰਾਮੀਣ ਭਾਰਤ ਸਿਰਜਨ ਲਈ ਵੱਖ-ਵੱਖ ਸੁਵਿਧਾਵਾਂ ਬਾਰੇ ਜਾਣੂ ਕਰਵਾਈਆ ਗਿਆ ਅਤੇ ਵੱਧ ਤੋਂ ਵੱਧ ਭੈਣਾ ਨੂੰ ਆਜੀਵਿਕਾ ਮਿਸ਼ਨ ਨਾਲ ਜੋੜਨ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਤੇ ਮਿਲਾਪ ਸੀ.ਐਲ.ਐਫ. ਦੀ ਪ੍ਰਧਾਨ ਸ਼੍ਰੀਮਤੀ ਰਾਜਕੁਮਾਰੀ, ਸਕੱਤਰ ਸ਼੍ਰੀਮਤੀ ਮਲਕੀਤ ਕੌਰ, ਖ਼ਜਾਨਜੀ ਸ਼੍ਰੀਮਤੀ ਇੰਦਰਾ ਰਾਣੀ, ਮਿਲਨ ਸੀ.ਐਲ.ਐਫ. ਮੈਨੇਜ਼ਰ ਸ਼੍ਰੀਮਤੀ ਗੁਰਮੀਤ ਕੌਰ ਸਮੇਤ ਮਿਲਾਪ ਸੀ.ਐਲ.ਐਫ. ਤਹਿਤ ਕੰਮ ਕਰ ਰਿਹਾ ਸਮੂਹ ਕੇਡਰ ਹਾਜ਼ਰ ਹੋਇਆ।

Exit mobile version