ਚੰਡੀਗੜ੍ਹ:26ਜੂਨ (ਛਤਰਪਾਲ ਸਿੰਘ): ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨਾਲ ਜੁੜੀਆਂ ਲਗਭਗ 55 ਕਰੋੜ ਰੁਪਏ ਮੁੱਲ ਦੀਆਂ ਸੰਪਤੀਆਂ ਅਟੈਚ ਕਰ ਦਿੱਤੀਆਂ ਹਨ।
ਮਿਲੀ ਜਾਣਕਾਰੀ ਅਨੁਸਾਰ, ਇਹ ਸੰਪਤੀਆਂ ਗੁਰੂਗ੍ਰਾਮ ਸਥਿਤ ਰੀਅਲ ਐਸਟੇਟ ਕੰਪਨੀ Hampton Sky Reality Limited (HSRL) ਨਾਲ ਸੰਬੰਧਿਤ ਦੱਸੀਆਂ ਜਾ ਰਹੀਆਂ ਹਨ, ਜਿਸ ਨਾਲ ਸੰਜੀਵ ਅਰੋੜਾ ਦਾ ਨਾਮ ਵੀ ਜੋੜਿਆ ਗਿਆ ਹੈ।
ਅਟੈਚ ਕੀਤੀਆਂ ਗਈਆਂ ਸੰਪਤੀਆਂ ਵਿੱਚ ਬੈਂਕ ਖਾਤੇ, ਫਿਕਸਡ ਡਿਪਾਜ਼ਿਟ (FDs), ਜ਼ਮੀਨ, ਵਪਾਰਕ ਅਤੇ ਰਿਹਾਇਸ਼ੀ ਜਾਇਦਾਦਾਂ ਸ਼ਾਮਲ ਹਨ। ਇਹ ਸੰਪਤੀਆਂ ਲੁਧਿਆਣਾ, ਗੁਰੂਗ੍ਰਾਮ ਅਤੇ ਚੰਡੀਗੜ੍ਹ ਵਿੱਚ ਸਥਿਤ ਹਨ।
