Home ਪਟਿਆਲਾ ਅਪਡੇਟ ED ਨੇ ਪਟਿਆਲਾ ਵਿੱਚ ਮਾਰਿਆ ਛਾਪਾ

ED ਨੇ ਪਟਿਆਲਾ ਵਿੱਚ ਮਾਰਿਆ ਛਾਪਾ

The Enforcement Directorate (ED) conducted a raid at a residence in Patiala's Model Town area.

0

ਚੰਡੀਗੜ੍ਹ/ਪਟਿਆਲਾ, 6 ਅਗਸਤ, 2026 (ਅਮਨਦੀਪ ਸਰਾਂ) : ਇਨਫੋਰਸਮੈਂਟ ਡਾਇਰੈਕਟੋਰੇਟ (ED) ਦੀ ਟੀਮ ਨੇ ਵੀਰਵਾਰ ਨੂੰ ਪਟਿਆਲਾ ਦੇ ਮਾਡਲ ਟਾਊਨ ਇਲਾਕੇ ਵਿੱਚ ਇੱਕ ਰਿਹਾਇਸ਼ੀ ਘਰ ‘ਤੇ ਛਾਪੇਮਾਰੀ ਕੀਤੀ। ਸਵੇਰੇ ਪਹੁੰਚੀ ਟੀਮ ਨੇ ਘਰ ਦੇ ਅੰਦਰ ਦਾਖਲ ਹੋ ਕੇ ਦਸਤਾਵੇਜ਼ਾਂ ਅਤੇ ਹੋਰ ਸਮੱਗਰੀ ਦੀ ਜਾਂਚ ਸ਼ੁਰੂ ਕੀਤੀ। ਛਾਪੇਮਾਰੀ ਦੌਰਾਨ ਸੁਰੱਖਿਆ ਦੇ ਵੀ ਪੁਖ਼ਤਾ ਇੰਤਜ਼ਾਮ ਕੀਤੇ ਗਏ। ਹਾਲਾਂਕਿ ED ਦੇ ਅਧਿਕਾਰੀਆਂ ਨੇ ਕਾਰਵਾਈ ਤੋਂ ਪਹਿਲਾਂ ਜਾਂ ਬਾਅਦ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਨਾ ਹੀ ਛਾਪੇਮਾਰੀ ਦੇ ਕਾਰਨਾਂ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਂਝੀ ਕੀਤੀ। ਫਿਲਹਾਲ ਇਹ ਸਪੱਸ਼ਟ ਨਹੀਂ ਹੋ ਸਕਿਆ ਕਿ ਇਹ ਕਾਰਵਾਈ ਕਿਸ ਮਾਮਲੇ ਨਾਲ ਸੰਬੰਧਿਤ ਹੈ ਜਾਂ ਜਾਂਚ ਦਾ ਕੇਂਦਰ ਕੀ ਹੈ। ED ਵੱਲੋਂ ਅਜੇ ਤੱਕ ਇਸ ਸਬੰਧੀ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਛਾਪੇਮਾਰੀ ਨੂੰ ਲੈ ਕੇ ਇਲਾਕੇ ਵਿੱਚ ਦਿਨ ਭਰ ਚਰਚਾ ਦਾ ਮਾਹੌਲ ਬਣਿਆ ਰਿਹਾ, ਜਦਕਿ ਲੋਕਾਂ ਦੀ ਨਜ਼ਰ ਅਗਲੇ ਅਧਿਕਾਰਕ ਖੁਲਾਸੇ ‘ਤੇ ਟਿਕੀ ਹੋਈ ਹੈ

 

Exit mobile version