Home ਪਟਿਆਲਾ ਅਪਡੇਟ ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਪਟਿਆਲਾ ਦੀ ਹੋਈ ਚੋਣ; ਚਰਨਜੀਤ ਸਿੰਘ ਭੁੱਲਰ...

ਜ਼ਿਲ੍ਹਾ ਟੂਰਨਾਮੈਂਟ ਕਮੇਟੀ ਸੈਕੰਡਰੀ ਸਿੱਖਿਆ ਪਟਿਆਲਾ ਦੀ ਹੋਈ ਚੋਣ; ਚਰਨਜੀਤ ਸਿੰਘ ਭੁੱਲਰ ਲਗਾਤਾਰ ਚੌਥੀ ਵਾਰ ਬਣੇ ਸਕੱਤਰ

0

ਪਟਿਆਲਾ, 3 ਜੁਲਾਈ: (ਛਤਰਪਾਲ ਸਿੰਘ): ਸਕੂਲ ਆਫ਼ ਐਮੀਨੈਂਸ, ਫੀਲਖਾਨਾ ਵਿਖੇ ਜ਼ਿਲ੍ਹਾ ਟੂਰਨਾਮੈਂਟ ਕਮੇਟੀ (ਸੈਕੰਡਰੀ ਸਿੱਖਿਆ) ਦੀ ਅਹਿਮ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹੀ। ਇਹ ਚੋਣ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਡਾ. ਰਵਿੰਦਰਪਾਲ ਸ਼ਰਮਾ ਦੀ ਯੋਗ ਨਿਗਰਾਨੀ ਹੇਠ ਹੋਈ, ਜਦੋਂ ਕਿ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਨੇ ਇਸ ਵਿੱਚ ਵਿਸ਼ੇਸ਼ ਤਾਲਮੇਲ ਦੀ ਭੂਮਿਕਾ ਨਿਭਾਈ।

ਚੋਣ ਦੌਰਾਨ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼ਾਲੂ ਮਹਿਰਾ ਨੂੰ ਕਮੇਟੀ ਦਾ ਪ੍ਰਧਾਨ ਅਤੇ ਸਟੇਟ ਅਵਾਰਡੀ ਪ੍ਰਿੰਸੀਪਲ ਜਸਪਾਲ ਸਿੰਘ (ਸਕੂਲ ਆਫ਼ ਐਮੀਨੈਂਸ, ਮੰਡੋਰ) ਨੂੰ ਵਾਈਸ ਪ੍ਰਧਾਨ ਚੁਣਿਆ ਗਿਆ। ਇਸੇ ਤਰ੍ਹਾਂ ਚਰਨਜੀਤ ਸਿੰਘ ਭੁੱਲਰ ਨੇ ਲਗਾਤਾਰ ਚੌਥੀ ਵਾਰ ਸਰਬਸੰਮਤੀ ਨਾਲ ਸਕੱਤਰ ਬਣ ਕੇ ਵੱਡੀ ਉਪਲਬਧੀ ਹਾਸਲ ਕੀਤੀ। ਇਸ ਤੋਂ ਇਲਾਵਾ ਰਾਜਪਾਲ ਸਿੰਘ ਨੂੰ ਸਹਾਇਕ ਸਕੱਤਰ, ਜਦੋਂ ਕਿ ਇੰਦੂ ਬਾਲਾ ਅਤੇ ਜਰਨੈਲ ਸਿੰਘ ਨੂੰ ਕਮੇਟੀ ਮੈਂਬਰ ਵਜੋਂ ਚੁਣਿਆ ਗਿਆ। ਤਕਨੀਕੀ ਕਮੇਟੀ (Technical Committee) ਦੀ ਜ਼ਿੰਮੇਵਾਰੀ ਅਮਰਜੋਤ ਸਿੰਘ ਨੂੰ ਸੌਂਪੀ ਗਈ ਹੈ।

ਸਮਾਗਮ ਦੌਰਾਨ ਸਟੇਜ ਦਾ ਸੰਚਾਲਨ ਅਮਨਿੰਦਰ ਸਿੰਘ ਬਾਬਾ ਅਤੇ ਜਸਵਿੰਦਰ ਸਿੰਘ ਚੱਪੜ ਨੇ ਸਾਂਝੇ ਤੌਰ ‘ਤੇ ਬਾਖ਼ੂਬੀ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾ. ਰਜਨੀਸ਼ ਗੁਪਤਾ, ਜੋਨਲ ਸਕੱਤਰ ਦਵਿੰਦਰ ਸਿੰਘ (ਪਾਤੜਾਂ), ਬਲਵਿੰਦਰ ਸਿੰਘ ਜੱਸਲ (ਪਟਿਆਲਾ-2), ਜਸਵਿੰਦਰ ਸਿੰਘ ਸਟੇਟ ਅਵਾਰਡੀ (ਘਨੌਰ), ਡਾ. ਰਜਿੰਦਰ ਸੈਣੀ (ਰਾਜਪੁਰਾ) ਸਮੇਤ ਸਮੂਹ ਪ੍ਰਿੰਸੀਪਲ, ਹੈੱਡਮਾਸਟਰ, ਸਰੀਰਕ ਸਿੱਖਿਆ ਲੈਕਚਰਾਰ, ਡੀ.ਪੀ.ਈ., ਪੀ.ਟੀ.ਆਈ. ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Exit mobile version