Homeਪੰਜਾਬਇਫਕੋ ਵੱਲੋਂ ਸਰਹਿੰਦ ਵਿਖੇ ਕਰਵਾਇਆ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ

ਇਫਕੋ ਵੱਲੋਂ ਸਰਹਿੰਦ ਵਿਖੇ ਕਰਵਾਇਆ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ

IFFCO Organizes District-Level Cooperative Conference in Sirhind

ਫਤਹਿਗੜ੍ਹ ਸਾਹਿਬ, 27 ਅਗਸਤ, 2026 (ਦੀਪਕ ਦੱਤਾ) :  ਦੇਸ਼ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਇੰਡੀਅਨ ਫਾਰਮਰਜ਼ ਫਰਟੀਲਾਈਸਰ ਕੋਪਰੇਟਿਵ ਲਿਮਿਟਿਡ ਵਲੋਂ ਸਰਹਿੰਦ ਵਿਖੇ ਜਿਲ੍ਹਾ ਪੱਧਰੀ ਸਹਿਕਾਰੀ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਰਜਿਸਟਰਾਰ ਸਹਿਕਾਰੀ ਸਭਾਵਾਂ, ਸ਼ਿਨਾਜ਼ ਮਿੱਤਲ ਨੇ ਦੱਸਿਆ ਕਿ ਇਫਕੋ ਵੱਲੋਂ ਨੈਨੋ ਖ਼ਾਦਾ ਦੇ ਬਲਾਕ ਪੱਧਰੀ ਟ੍ਰਾਇਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਟ੍ਰਾਇਲ ਸਾਂਝੇ ਕੀਤੇ ਗਏ। ਉਨ੍ਹਾਂ ਦੱਸਿਆ ਕਿ ਇਫਕੋ ਵਲੋਂ ਹਰ ਸਾਲ 20 ਫੀਸਦੀ ਡਿਵੀਡੈਂਟ ਸਹਿਕਾਰੀ ਸਭਾਵਾਂ ਨੂੰ ਵੰਡਿਆ ਜਾਂਦਾ ਹੈ। ਉਨ੍ਹਾਂ ਇਫਕੋ ਅਧਿਕਾਰੀਆਂ ਦੀ ਤਾਲਮੇਲ ਕਰਕੇ ਖਾਦ ਵੰਡਨ ਦੀ ਨੀਤੀ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਫਸਲਾਂ ਦੀ ਰਹਿੰਦ ਖੁੰਦ ਸਬੰਧੀ ਮਸ਼ੀਨਰੀ ਦੀ ਸਭਾ ਪੱਧਰ ਤੇ ਖਰੀਦ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਇਫਕੋ ਫ਼ੀਲਡ ਅਫਸਰ ਹਿੰਮਾਂਸ਼ੂ ਜੈਨ ਵਲੋਂ ਭਾਰਤ ਸਰਕਾਰ ਦੀ ਉਰਵਰਕ ਦੀ ਪਾਠਸ਼ਾਲਾ ਅਤੇ ਪੀ ਐਮ ਯੋਜਨਾ ਤਹਿਤ ਨਵੀਨਤਮ ਖਾਦਾਂ ਜਿਵੇ ਕਿ ਜੈਵਿਕ, ਸਮੁੰਦਰੀ ਸ਼ਹਿਵਾਲ, ਨੈਨੋ ਖਾਦਾਂ ਆਦਿ ਵਰਤਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਹਾਜ਼ਰ ਵੱਖ ਵੱਖ ਸਭਾਵਾਂ ਦੇ ਨਿਰੀਖਕ ਸਹਿਬਾਨ ਨੂੰ ਵੱਧ ਤੋਂ ਵੱਧ ਪਿੰਡ ਪੱਧਰੀ ਪ੍ਰੋਗਰਾਮ ਕਰਨ ਲਈ ਉਨ੍ਹਾਂ ਦੇ ਸਹਿਯੋਗ ਦੀ ਅਪੀਲ ਕੀਤੀ ਗਈ। ਇਸ ਮੌਕੇ ਰਿਜਨਲ ਮੈਨੇਜਰ ਇਫਕੋ ਲੁਧਿਆਣਾ ਸ਼੍ਰੀ ਮੋਹਨ ਸਵਰੂਪ, ਇਫਕੋ ਸਟੇਟ ਮਾਰਕੀਟਿੰਗ ਮੈਨੇਜਰ ਸ਼੍ਰੀ ਜੀਤ ਰਾਮ ਚੌਧਰੀ  ਇਫਕੋ ਫ਼ੀਲਡ ਅਫਸਰ ਹਿੰਮਾਂਸ਼ੂ ਜੈਨ,ਸਹਾਇਕ ਰਜਿਸਟਰਾਰ ਸ਼੍ਰੀ ਰਮਨ ਕੁਮਾਰ, ਆਈ ਐਫ ਐਫ ਡੀ ਸੀ ਤੋਂ ਸ਼੍ਰੀ ਸਤਿੰਦਰ ਸਿੰਘ, ਇਫਕੋ ਐਮ ਸੀ ਤੋਂ ਸ਼੍ਰੀ ਸੰਦੀਪ ਵਿਰਕ, ਇਫਕੋ ਟੋਕੀਓ ਤੋਂ ਯੋਗੇਸ਼ ਕੁਮਾਰ, ਅਗਾਂਹਵਧੂ ਕਿਸਾਨ ਸ ਗੁਰਵਿੰਦਰ ਸਿੰਘ ਤਲਾਨਿਆ, ਅਗਾਂਹਵਧੂ ਕਿਸਾਨ ਸ ਗੁਰਜੰਟ ਸਿੰਘ ਬਲਹਾਰੀ, ਐਮ ਡੀ ਸ਼੍ਰੀ ਰਾਕੇਸ਼ ਗੋਇਲ ਜੀ , ਡੀ ਐਮ  ਦਵਿੰਦਰ ਸਿੰਘ ਢਿੱਲੋਂ ਸਮੇਤ ਹੋਰ ਅਧਿਕਾਰੀ  ਹਾਜਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments