ਪਟਿਆਲਾ, 3 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਅਤੇ ਜ਼ਿਲ੍ਹਾ ਖੇਡ ਅਫਸਰ ਨਵਜੋਤ ਸਿੰਘ ਧਾਲੀਵਾਲ ਦੇ ਤਾਲਮੇਲ ਨਾਲ ਪੋਲੋ ਗਰਾਊਂਡ ਪਟਿਆਲਾ ਵਿਖੇ ਜ਼ਿਲਾ ਪੱਧਰੀ ਲੜਕੇ ਤੇ ਲੜਕੀਆਂ ਦੇ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ।ਬਾਸਕਟਬਾਲ ਟੂਰਨਾਮੈਂਟ ਕਨਵੀਨਰ ਰਮਨੀਕ ਅਹੂਜਾ ਕੋਚ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਅੰਡਰ 14/17/21 ਲੜਕੇ ਤੇ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਅੱਜ ਦੇ ਹੋਏ ਮੁਕਾਬਲਿਆਂ ਵਿੱਚੋ ਅੰਡਰ-21 ਲੜਕਿਆਂ ਦਾ ਫਾਈਨਲ ਮੈਚ ਪੀਆਈਐਸ ਪੋਲੋ ਅਤੇ ਪੋਲੋ-ਏ ਕਲੱਬ ਵਿਚਕਾਰ ਖੇਡਿਆ ਗਿਆ। ਜਿਸ ਵਿੱਚ ਪੀਆਈਐਸ ਪੋਲੋ ਨੇ ਪਹਿਲਾ ਸਥਾਨ,ਪੋਲੋ-ਏ ਕਲੱਬ ਨੇ ਦੂਸਰਾ ਸਥਾਨ, ਮਲਟੀਪਰਪਜ਼ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਤੇ ਗੁਰਮੀਤ ਸਿੰਘ ਕੋਚ, ਜਸਪ੍ਰੀਤ ਕੌਰ ਕੋਚ,ਗੁਰਸ਼ਰਨ ਸਿੰਘ ਕੋਚ,ਬਜਰੰਗ ਕੋਚ, ਰਜਨੀਸ਼ ਕੋਚ,ਇੰਦੂ ਬਾਲਾ, ਅਮਨਦੀਪ ਕੌਰ,ਵਰਿੰਦਰ ਕੌਰ, ਲਖਵਿੰਦਰ ਕੌਰ,ਪਰਮਜੀਤ ਕੌਰ, ਹਰੀਸ਼ ਸਿੰਘ ਰਾਵਤ,ਗੁਰਪ੍ਰੀਤ ਸਿੰਘ ਬਾਜਵਾ,ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
ਖੇਡਾਂ ਵਤਨ ਪੰਜਾਬ ਦੀਆਂ ਸੀਜਨ/4 ‘ਚ ਜ਼ਿਲ੍ਹਾ ਪੱਧਰੀ ਬਾਸਕਟਬਾਲ ਦੇ ਮੁਕਾਬਲੇ ਕਰਵਾਏ ਗਏ
District-level basketball competitions showcase sporting talent under Khedan Watan Punjab Diyan Season 4.
