Homeਪੰਜਾਬਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਪੰਜਾਬੀ ਦਾ ਮੁੱਢ’ ਪੁਸਤਕ ਉੱਤੇ...

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ‘ਪੰਜਾਬੀ ਦਾ ਮੁੱਢ’ ਪੁਸਤਕ ਉੱਤੇ ਵਿਚਾਰ-ਚਰਚਾ ਦਾ ਆਯੋਜਨ

Sri Guru Granth Sahib World University hosts a discussion on ‘Punjabi da Mudh’, exploring the origins, history and linguistic heritage of the Punjabi language.

ਫ਼ਤਿਹਗੜ੍ਹ ਸਾਹਿਬ, , 25 ਨਵੰਬਰ 2026 (ਗੁਰਮੀਤ ਸਿੰਘ ਤੁੰਗ ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਵੱਲੋਂ ਖੋਜੀ ਲੇਖਕ ਨਾਜਰ ਸਿੰਘ ਦੀ ਪੁਸਤਕ ‘ਪੰਜਾਬੀ ਦਾ ਮੁੱਢ’ ਉੱਤੇ ਵਿਚਾਰ-ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਕੀਤੀ। ਲੇਖਕ ਨਾਜਰ ਸਿੰਘ ਦੇ ਜੀਵਨ ਅਤੇ ਸ਼ਖ਼ਸੀਅਤ ਬਾਰੇ ਗੱਲ ਕਰਦਿਆਂ ਉੱਘੇ ਪੰਜਾਬੀ ਲੇਖਕ ਸੁਰਜੀਤ ਸਿੰਘ ਨੇ ਕਿਹਾ ਕਿ ਉਹ ਇੱਕ ਦਰਵੇਸ਼ ਸ਼ਖ਼ਸੀਅਤ ਸਨ। ਮੁੱਖ ਬੁਲਾਰੇ ਸ. ਚੇਤਨ ਸਿੰਘ, ਸਾਬਕਾ ਡਾਇਰੈਕਟਰ, ਭਾਸ਼ਾ ਵਿਭਾਗ, ਪੰਜਾਬ ਨੇ ਪੁਸਤਕ ਨੂੰ ਨਵੇਂ ਖੋਜੀਆਂ ਲਈ ਬਹੁਤ ਉਪਯੋਗੀ ਦੱਸਦਿਆਂ ਲੇਖਕ ਦੇ ਸਾਦਗੀਪੂਰਨ ਜੀਵਨ ਅਤੇ ਵੱਡੇ ਖੋਜ ਕਾਰਜ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਲੇਖਕ ਆਪਣੇ ਆਪ ਵਿੱਚ ਇੱਕ ਸੰਸਥਾ ਦਾ ਰੂਪ ਧਾਰ ਗਿਆ ਸੀ।

ਵਿਭਾਗ ਮੁਖੀ ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਜਿੱਥੇ ਬਹੁਤੇ ਵਿਦਵਾਨ ਪੰਜਾਬੀ ਭਾਸ਼ਾ ਦਾ ਮੁੱਢ ਸੰਸਕ੍ਰਿਤ ਵਿੱਚੋਂ ਹੋਇਆ ਮੰਨਦੇ ਹਨ, ਉੱਥੇ ਨਾਜਰ ਸਿੰਘ ਨੇ ਆਪਣੀਆਂ ਠੋਸ ਦਲੀਲਾਂ ਰਾਹੀਂ ਇਸ ਧਾਰਨਾ ਨੂੰ ਵੰਗਾਰਿਆ ਹੈ। ਫ਼ਤਿਹਜੰਗ ਸਿੰਘ, ਸੇਵਾਮੁਕਤ ਜੁਆਇੰਟ ਡਾਇਰੈਕਟਰ, ਖੇਤੀਬਾੜੀ ਵਿਭਾਗ, ਚੰਡੀਗੜ੍ਹ ਨੇ ਵੀ ਲੇਖਕ ਦੇ ਜੀਵਨ ਅਤੇ ਰਚਨਾ ਬਾਰੇ ਵਿਚਾਰ ਸਾਂਝੇ ਕੀਤੇ। ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ-ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਖੋਜੀ ਨਾਜਰ ਸਿੰਘ ਦੇ ਨਿਰਸਵਾਰਥ ਅਤੇ ਸਾਦਗੀਪੂਰਨ ਜੀਵਨ ਨੂੰ ਪ੍ਰੇਰਨਾਦਾਇਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਜੀਵਨ ਅਤੇ ਖੋਜ ਪ੍ਰਤੀ ਸਮਰਪਣ ਤੋਂ ਸਿੱਖਿਆ ਲੈਣ ਦੀ ਲੋੜ ਹੈ। ਵਿਚਾਰ-ਚਰਚਾ ਦੀ ਕਨਵੀਨਰ ਡਾ. ਹਰਪ੍ਰੀਤ ਕੌਰ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਲੇਖਕ ਦੇ ਭਾਣਜੇ ਅਤੇ ਭਾਣਜੀ ਗੁਰਿੰਦਰ ਸਿੰਘ ਤੇ ਪਰਵੀਨ ਕੌਰ, ਸ. ਮੇਵਾ ਸਿੰਘ, ਸੇਵਾਮੁਕਤ ਅੰਡਰ ਸੈਕਟਰੀ, ਪੰਜਾਬ ਅਤੇ ਸ. ਅਵਤਾਰ ਸਿੰਘ, ਸੇਵਾਮੁਕਤ ਮੈਨੇਜਰ, ਐੱਲ.ਆਈ.ਸੀ. ਵੀ ਹਾਜ਼ਰ ਸਨ।

RELATED ARTICLES
- Advertisment -
Google search engine
Google search engine
Google search engine

Most Popular

Recent Comments