Home ਹਰਿਆਣਾ ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਜਲ ਸਪਲਾਈ, ਬਿਜਲੀ ਅਤੇ ਸੜਕ ਨਾਲ ਜੁੜੇ ਵਿਕਾਸ...

ਮੁੱਖ ਮੰਤਰੀ ਦੀ ਪ੍ਰਧਾਨਗੀ ਹੇਠ ਜਲ ਸਪਲਾਈ, ਬਿਜਲੀ ਅਤੇ ਸੜਕ ਨਾਲ ਜੁੜੇ ਵਿਕਾਸ ਪ੍ਰੋਜੈਕਟਾਂ ਨੂੰ ਮਿਲੀ ਮਨਜ਼ੂਰੀ

CM approves key projects to improve water supply, electricity and road infrastructure.

0

ਚੰਡੀਗੜ੍ਹ, 8 ਸਤੰਬਰ, 2026 (ਸੰਜੀਵ ਸ਼ਰਮਾ) : ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਪ੍ਰਧਾਨਗੀ ਹੇਠ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਹਰਿਆਣਾ ਨਿਵਾਸ ਵਿਖੇ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (HPWPC) ਦੀ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਸੂਬੇ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਜਲ ਸਪਲਾਈ, ਬਿਜਲੀ ਅਤੇ ਸੜਕ ਨਾਲ ਸਬੰਧਤ ਵੱਖ-ਵੱਖ ਵਿਕਾਸ ਕਾਰਜਾਂ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦਿੱਤੀ ਗਈ। ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ ਦੇ ਸਾਹਮਣੇ ਕੁੱਲ 12 ਏਜੰਡੇ ਰੱਖੇ ਗਏ, ਜਿਨ੍ਹਾਂ ਦੀ ਕੁੱਲ ਅਨੁਮਾਨਿਤ ਲਾਗਤ 473.17 ਕਰੋੜ ਰੁਪਏ ਸੀ। ਇਨ੍ਹਾਂ ਵਿੱਚੋਂ 3 ਏਜੰਡੇ ਰੀ-ਟੈਂਡਰ ਕਰਨ ਤੋਂ ਬਾਅਦ ਬਾਕੀ 9 ਏਜੰਡਾ ਪ੍ਰਸਤਾਵਾਂ ਦਾ ਕੁੱਲ ਮੁੱਲ 297.46 ਕਰੋੜ ਰੁਪਏ ਰਿਹਾ। ਵੱਖ-ਵੱਖ ਬੋਲੀਕਾਰਾਂ ਨਾਲ ਵਿਸਤ੍ਰਿਤ ਗੱਲਬਾਤ ਤੋਂ ਬਾਅਦ ਇਨ੍ਹਾਂ ਕੰਮਾਂ ਦੀਆਂ ਦਰਾਂ ਮੁੜ ਤੈਅ ਕੀਤੀਆਂ ਗਈਆਂ, ਜਿਸ ਨਾਲ ਪ੍ਰਸਤਾਵਾਂ ਦਾ ਮੁੱਲ 283.20 ਕਰੋੜ ਰੁਪਏ ਤੈਅ ਹੋਇਆ ਅਤੇ ਲਗਭਗ 14.26 ਕਰੋੜ ਰੁਪਏ ਦੀ ਬਚਤ ਯਕੀਨੀ ਬਣਾਈ ਗਈ।

ਮੀਟਿੰਗ ਵਿੱਚ ਹਰਿਆਣਾ ਦੇ ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਸਹਿਕਾਰਤਾ ਮੰਤਰੀ ਡਾ. ਅਰਵਿੰਦ ਸ਼ਰਮਾ, ਲੋਕ ਨਿਰਮਾਣ (ਭਵਨ ਅਤੇ ਸੜਕਾਂ) ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਿੰਜਾਈ ਤੇ ਜਲ ਸਰੋਤ ਮੰਤਰੀ ਸ਼੍ਰੀਮਤੀ ਸ਼ਰੂਤੀ ਚੌਧਰੀ ਮੌਜੂਦ ਸਨ। ਮੁੱਖ ਮੰਤਰੀ ਦੇ ਪ੍ਰਧਾਨ ਸਕੱਤਰ ਸ੍ਰੀ ਅਰੁਣ ਕੁਮਾਰ ਗੁਪਤਾ, ਸ਼ਹਿਰੀ ਵਿਕਾਸ ਦੇ ਪ੍ਰਧਾਨ ਸਲਾਹਕਾਰ ਸ੍ਰੀ ਡੀ. ਐੱਸ. ਢੇਸੀ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੀਟਿੰਗ ਵਿੱਚ ਹਾਜ਼ਰ ਸਨ। ਮੀਟਿੰਗ ਵਿੱਚ ਗੁਰੂਗ੍ਰਾਮ ਅਤੇ ਸੋਨੀਪਤ ਵਿੱਚ ਜਲ ਸਪਲਾਈ ਅਤੇ ਸੀਵਰੇਜ ਵਿਵਸਥਾ ਨੂੰ ਮਜ਼ਬੂਤ ਕਰਨ ਨਾਲ ਸਬੰਧਤ ਮਹੱਤਵਪੂਰਨ ਕੰਮਾਂ ਨੂੰ ਮਨਜ਼ੂਰੀ ਦਿੱਤੀ ਗਈ। ਗੁਰੂਗ੍ਰਾਮ ਮਹਾਨਗਰ ਵਿਕਾਸ ਪ੍ਰਸ਼ਾਸਨ (GMDA) ਤਹਿਤ ਸੈਕਟਰ-77 ਤੋਂ 80 ਤੱਕ ਮਾਸਟਰ ਸੀਵਰ ਲਾਈਨ ਪਾਉਣ ਅਤੇ ਮੈਨਹੋਲ ਬਣਾਉਣ ਦੇ ਕੰਮ ਨੂੰ ਪ੍ਰਵਾਨਗੀ ਦਿੱਤੀ ਗਈ।

ਉੱਥੇ ਹੀ, ਸੋਨੀਪਤ ਮਹਾਨਗਰ ਵਿਕਾਸ ਪ੍ਰਸ਼ਾਸਨ (SMDA) ਤਹਿਤ ਮਛਰੋਲਾ ਅਤੇ ਜੱਜਲ ਵਿੱਚ ਯਮੁਨਾ ਨਦੀ ਦੇ ਕੰਢੇ ਰੈਨੀ ਵੈੱਲ ਅਤੇ ਐੱਮ.ਬੀ.ਐੱਸ. ਦੇ ਨਿਰਮਾਣ ਅਤੇ ਗੰਨੌਰ ਖੇਤਰ ਵਿੱਚ ਬੇਗਾ ਤੋਂ ਸ਼ਾਹਪੁਰ ਤਗਾ ਪਿੰਡ ਤੱਕ ਰਾਈਜ਼ਿੰਗ ਮੇਨ ਲਾਈਨ ਪਾਉਣ ਅਤੇ 10 ਐੱਮ.ਐੱਲ.ਡੀ. ਸਮਰੱਥਾ ਵਾਲੇ ਰੈਨੀ ਵੈੱਲ ਦੇ ਨਿਰਮਾਣ ਨਾਲ ਸਬੰਧਤ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ। ਪਾਣੀਪਤ ਜ਼ਿਲ੍ਹੇ ਦੇ ਨੌਂ ਪਿੰਡਾਂ ਵਿੱਚ ਪਾਈਪਲਾਈਨ, ਆਈ.ਪੀ.ਐੱਸ., ਐੱਸ.ਟੀ.ਪੀ., ਸੀਵਰ ਲਾਈਨ, ਮੈਨਹੋਲ, ਐੱਫ.ਐੱਚ.ਟੀ.ਸੀ. ਅਤੇ ਸੀਵਰ ਕੁਨੈਕਸ਼ਨ ਨਾਲ ਸਬੰਧਤ ਕੰਮ ਕੀਤੇ ਜਾਣਗੇ। ਉੱਥੇ ਹੀ, ਸਮਾਲਖਾ ਵਿੱਚ ਦੋ ਐੱਸ.ਟੀ.ਪੀ. ਸਥਾਪਤ ਕਰਨ ਦੇ ਕੰਮ ਨੂੰ ਵੀ ਮਨਜ਼ੂਰੀ ਦੇ ਦਿੱਤੀ ਗਈ ਹੈ। ਇਨ੍ਹਾਂ ਕੰਮਾਂ ਨਾਲ ਸਬੰਧਤ ਖੇਤਰਾਂ ਵਿੱਚ ਸੀਵਰੇਜ ਅਤੇ ਜਲ ਸਪਲਾਈ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ।

ਫਰੀਦਾਬਾਦ ਵਿੱਚ ਸ਼ਹਿਰੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਸੈਕਟਰ-89 ਵਿੱਚ ਮਾਰਜਿਨਲ ਲੈਂਡ ‘ਤੇ ਸੜਕ ਨਿਰਮਾਣ, ਜਲ ਸਪਲਾਈ ਪਾਈਪਲਾਈਨ, ਸੀਵਰੇਜ ਲਾਈਨ ਅਤੇ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨਾਲ ਜੁੜੇ ਵਿਕਾਸ ਕਾਰਜਾਂ ਨੂੰ ਵੀ ਪ੍ਰਵਾਨਗੀ ਪ੍ਰਦਾਨ ਕੀਤੀ ਗਈ। ਇਸ ਤੋਂ ਇਲਾਵਾ, ਹਿਸਾਰ ਵਿੱਚ ਇੰਟੀਗ੍ਰੇਟਿਡ ਐਵੀਏਸ਼ਨ ਹਬ ਦੇ ਵਿਕਾਸ ਨੂੰ ਗਤੀ ਦੇਣ ਲਈ 132 ਕੇ.ਵੀ. ਡਬਲ ਸਰਕਟ ਟਰਾਂਸਮਿਸ਼ਨ ਲਾਈਨਾਂ ਨੂੰ ਅੰਡਰਗ੍ਰਾਉਂਡ ਕੇਬਲ ਰਾਹੀਂ ਤਬਦੀਲ ਕਰਨ ਦੇ ਕੰਮ ਨੂੰ ਵੀ ਮਨਜ਼ੂਰੀ ਦਿੱਤੀ ਗਈ।

ਸੜਕ ਖੇਤਰ ਨਾਲ ਜੁੜੇ ਕੰਮਾਂ ਵਿੱਚ ਕੁੰਡਲੀ-ਮਾਨੇਸਰ ਸੈਕਸ਼ਨ ਵਿੱਚ ਸੜਕ ਮਾਰਕਿੰਗ, ਸਾਈਨ ਬੋਰਡ ਅਤੇ ਕੈਟ ਆਈਜ਼ ਦੇ ਸਾਲਾਨਾ ਰੱਖ-ਰਖਾਅ ਨੂੰ ਮਨਜ਼ੂਰੀ ਦਿੱਤੀ ਗਈ। ਇਸ ਨਾਲ ਇਸ ਮਹੱਤਵਪੂਰਨ ਮਾਰਗ ‘ਤੇ ਆਵਾਜਾਈ ਸੁਰੱਖਿਆ ਅਤੇ ਸੜਕ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਵਿੱਚ ਮਦਦ ਮਿਲੇਗੀ। ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਸਬੰਧਤ ਵਿਭਾਗਾਂ ਨੂੰ ਮਨਜ਼ੂਰ ਪਰਿਯੋਜਨਾਵਾਂ ਨੂੰ ਨਿਰਧਾਰਤ ਸਮਾਂ ਸੀਮਾ ਵਿੱਚ ਮਿਆਰੀ ਢੰਗ ਨਾਲ ਪੂਰਾ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਵਿਕਾਸ ਕਾਰਜਾਂ ਨੂੰ ਲਾਗੂ ਕਰਨ ਵਿੱਚ ਗੁਣਵੱਤਾ ਅਤੇ ਸਮੇਂ ਦੀ ਪਾਬੰਦੀ ਯਕੀਨੀ ਬਣਾਈ ਜਾਵੇ, ਤਾਂ ਜੋ ਪ੍ਰਦੇਸ਼ ਵਾਸੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਦਾ ਲਾਭ ਜਲਦ ਮਿਲ ਸਕੇ।

Exit mobile version