Home ਪੰਜਾਬ ਭਾਰਤ ਦੇ ਨੌਂ ਰਾਜਾਂ ਦੇ 20 ਵੈਟਨਰੀ ਪਸਾਰ ਕਰਮਚਾਰੀਆਂ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਸੰਪੂਰਨ

ਭਾਰਤ ਦੇ ਨੌਂ ਰਾਜਾਂ ਦੇ 20 ਵੈਟਨਰੀ ਪਸਾਰ ਕਰਮਚਾਰੀਆਂ ਦਾ ਡੇਅਰੀ ਸਿਖਲਾਈ ਪ੍ਰੋਗਰਾਮ ਸੰਪੂਰਨ

Dairy Training Programme Concludes for 20 Veterinary Extension Workers from Nine Indian States, Strengthening Skills in Dairy Farming and Livestock Management.

0

ਲੁਧਿਆਣਾ, 19 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ ) : ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸ ਯੂਨੀਵਰਸਿਟੀ, ਲੁਧਿਆਣਾ ਵਿਖੇ ਭਾਰਤ ਦੇ ਨੌਂ ਰਾਜਾਂ ਦੇ 20 ਵੈਟਨਰੀ ਪਸਾਰ ਕਰਮਚਾਰੀਆਂ ਲਈ ਡੇਅਰੀ ਫਾਰਮਿੰਗ ‘ਤੇ ਦੋ ਹਫ਼ਤਿਆਂ ਦਾ ਰਾਸ਼ਟਰੀ ਸਿਖਲਾਈ ਪ੍ਰੋਗਰਾਮ ਸੰਪੂਰਨ ਹੋ ਗਿਆ  ਇਹ ਸਿਖਲਾਈ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਅਤੇ ‘ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ ਡੇਅਰੀ ਸਰਵਿਸਿਜ਼ ‘ ਵੱਲੋਂ ਸਾਂਝੇ ਤੌਰ ‘ਤੇ ਕਰਵਾਈ ਗਈ ਸੀ। ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ ਨੇ ਕਿਹਾ ਕਿ ਪਸਾਰ ਕਰਮਚਾਰੀਆਂ ਕੋਲ ਪਸ਼ੂ ਪਾਲਣ ਦੇ ਸਾਰੇ ਪਹਿਲੂਆਂ ਬਾਰੇ ਵਿਆਪਕ ਜਾਣਕਾਰੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਪਸ਼ੂਆਂ ਦੀ ਸਿਹਤ ਦੀ ਰਾਖੀ ਕਰਨ ਅਤੇ ਫਾਰਮ ਦੀ ਉਤਪਾਦਕਤਾ ਵਿੱਚ ਸੁਧਾਰ ਲਿਆਉਣ ਲਈ ਕਿਸਾਨਾਂ ਨੂੰ ‘ਬਾਇਓਸੁਰੱਖਿਆ’ ਅਭਿਆਸਾਂ ਬਾਰੇ ਜਾਗਰੂਕ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਭਵਿੱਖ ਦੇ ਸਾਰੇ ਪ੍ਰੋਗਰਾਮਾਂ ਲਈ ਵੀ ਇਸ ਅਦਾਰੇ ਨੂੰ ਪੂਰਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

ਡਾ. ਸੰਜੀਵ ਕੁਮਾਰ ਉੱਪਲ, ਡੀਨ, ਪੋਸਟ ਗ੍ਰੈਜੂਏਟ ਸਟੱਡੀਜ਼ ਨੇ ਭਾਗੀਦਾਰਾਂ ਨੂੰ ਉਤਸ਼ਾਹਿਤ ਕੀਤਾ ਕਿ ਉਨ੍ਹਾਂ ਜੋ ਕੁਝ ਵੀ ਸਿੱਖਿਆ ਹੈ,ਉਸਨੂੰ ਆਪਣੇ-ਆਪਣੇ ਰਾਜਾਂ ਵਿੱਚ ਲਾਗੂ ਕਰਨ। ਡੇਅਰੀ ਸਰਵਿਸਿਜ਼ ਦੇ ਪੀ ਆਈ ਬੀ ਮੁਖੀ, ਡਾ. ਵੀਨੂ ਸੋਢੀ ਨੇ ਪੂਰੇ ਭਾਰਤ ਵਿੱਚ ਛੋਟੇ ਡੇਅਰੀ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਕੇ ਉਨ੍ਹਾਂ ਦੇ ਕੰਮ ਨੂੰ ਵਪਾਰਕ ਪੱਧਰ ਤੱਕ ਲਿਜਾਣ ਦੀ ਆਪਣੀ ਵਚਨਬੱਧਤਾ ਪ੍ਰਗਟਾਈ ਸੀਨੀਅਰ ਮਾਹਰ ਡਾ. ਸੀ. ਬੀ. ਸਿੰਘ ਨੇ ਪ੍ਰੋਗਰਾਮ ਦੇ ਬਹੁਤ ਹੀ ਸੁਚੱਜੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਤੀਭਾਗੀਆ ਦੇ ਉਤਸ਼ਾਹ ਅਤੇ ਆਤਮ-ਵਿਸ਼ਵਾਸ ਦੀ ਤਾਰੀਫ਼ ਕੀਤੀ। ‘ਬਾਣੀ ਮਿਲਕ ਪ੍ਰੋਡਿਊਸਰ ਆਰਗੇਨਾਈਜ਼ੇਸ਼ਨ’ ਦੇ ਮੁੱਖ ਕਾਰਜਕਾਰੀ ਅਧਿਕਾਰੀ ਡਾ. ਨਵਦੀਪ ਕੁਮਾਰ ਧਾਮ ਨੇ ਡੇਅਰੀ ਫਾਰਮਿੰਗ ਬਾਰੇ ਆਪਣੇ ਖੇਤਰੀ ਤਜਰਬੇ ਅਤੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਨੇ ਭਾਗੀਦਾਰਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੀ ਸਿੱਖਿਆ ਨੂੰ ਅਮਲ ਵਿੱਚ ਲਿਆਉਣ ਅਤੇ ਆਪਣੇ-ਆਪਣੇ ਰਾਜਾਂ ਵਿੱਚ ਡੇਅਰੀ ਕਿਸਾਨਾਂ ਨੂੰ ਸਹਾਇਤਾ ਪ੍ਰਦਾਨ ਕਰਨ। ਡਾ. ਜਸਵਿੰਦਰ ਸਿੰਘ, ਮੁਖੀ, ਪਸਾਰ ਸਿੱਖਿਆ ਵਿਭਾਗ ਨੇ ਕਿਹਾ ਕਿ ਪ੍ਰੋਗਰਾਮ ਦੀ ਅਸਲ ਸਫਲਤਾ ਇਹਨਾਂ ਸਿੱਖਿਆਵਾਂ ਨੂੰ ਜ਼ਮੀਨੀ ਪਧਰ ‘ਤੇ ਲਾਗੂ ਕਰਨ ਵਿੱਚ ਹੈ। ਉਨ੍ਹਾਂ ਨੇ ਸਿਖਲਾਈ ਪ੍ਰੋਗਰਾਮ ਦੌਰਾਨ ਪ੍ਰਤੀਭਾਗੀਆ ਦੀ ਸਰਗਰਮ ਸ਼ਮੂਲੀਅਤ ਅਤੇ ਡੂੰਘੀ ਦਿਲਚਸਪੀ ਦੀ ਸ਼ਲਾਘਾ ਕੀਤੀ। ਭਵਿੱਖ ਦੇ ਸੰਦਰਭ ਅਤੇ ਨਿਰੰਤਰ ਸਿਖਲਾਈ ਲਈ ਵੱਖ-ਵੱਖ ਮਾਹਰਾਂ ਦੇ ਲੈਕਚਰਾਂ ਵਾਲਾ ਇੱਕ ਸਿਖਲਾਈ ਸੰਗ੍ਰਹਿ ਵੀ ਵੰਡਿਆ ਗਿਆ ਪ੍ਰੋਗਰਾਮ ਨੂੰ ਡਾ. ਅਕਸ਼ਿਤਾ ਚੱਢਾ ਅਤੇ ਡਾ. ਰਵਦੀਪ ਸਿੰਘ ਵੱਲੋਂ ਸੁਚੱਜੇ ਢੰਗ ਨਾਲ ਆਯੋਜਿਤ ਕੀਤਾ ਗਿਆ।

Exit mobile version