ਚੰਡੀਗੜ੍ਹ, 18 ਅਗਸਤ 2026 (ਦੀਪਕ ਦੱਤਾ) : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਮਹਾਰਾਸ਼ਟਰ ਵਿੱਚ ਹੋਏ ਹਮਲੇ ਨਾਲ ਸਬੰਧਤ ਐਫਆਈਆਰ ਦੀ ਕਾਪੀ ਸੋਸ਼ਲ ਮੀਡੀਆ ’ਤੇ ਸਾਹਮਣੇ ਆਈ ਹੈ। ਇਹ ਐਫਆਈਆਰ ਮਹਾਰਾਸ਼ਟਰ ਪੁਲਿਸ ਦੇ ਮੁਲਾਜ਼ਮ ਸੰਤੋਸ਼ ਵੈਜਨਾਥ ਕੇਂਦਰੇ ਵੱਲੋਂ ਦਰਜ ਕਰਵਾਈ ਗਈ ਦੱਸੀ ਜਾ ਰਹੀ ਹੈ। 13 ਅਗਸਤ 2026 ਨੂੰ ਹੋਏ ਹਮਲੇ ਦੌਰਾਨ ਸੁਖਬੀਰ ਬਾਦਲ ਦੇ ਨਾਲ ਪੁਲਿਸ ਮੁਲਾਜ਼ਮ ਸੰਤੋਸ਼ ਵੈਜਨਾਥ ਕੇਂਦਰੇ ਵੀ ਜ਼ਖ਼ਮੀ ਹੋਏ ਸਨ। ਹਮਲੇ ਤੋਂ ਬਾਅਦ ਦਰਜ ਕੀਤੀ ਗਈ ਐਫਆਈਆਰ ਮਰਾਠੀ ਭਾਸ਼ਾ ਵਿੱਚ ਹੈ, ਜਿਸ ਵਿੱਚ ਘਟਨਾ ਅਤੇ ਕਥਿਤ ਹਮਲਾਵਰ ਜਸਪਾਲ ਸਿੰਘ ਨਾਲ ਸਬੰਧਤ ਵੇਰਵੇ ਦਰਜ ਹਨ। ਐਫਆਈਆਰ ਦੀ ਕਾਪੀ ਸਾਹਮਣੇ ਆਉਣ ਤੋਂ ਬਾਅਦ ਮਾਮਲੇ ਨਾਲ ਜੁੜੀ ਜਾਣਕਾਰੀ ਨੂੰ ਲੈ ਕੇ ਚਰਚਾ ਤੇਜ਼ ਹੋ ਗਈ ਹੈ। ਪੁਲਿਸ ਵੱਲੋਂ ਘਟਨਾ ਦੇ ਸਬੰਧ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਐਫਆਈਆਰ ਵਿੱਚ ਦਰਜ ਵੇਰਵਿਆਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
