Home ਪਟਿਆਲਾ ਅਪਡੇਟ ਨੀਟ (ਪੀ.ਜੀ.)-2026 ਦੀ ਪ੍ਰੀਖਿਆ ਲਈ ਪਟਿਆਲਾ ਵਿੱਚ ਕੰਟਰੋਲ ਰੂਮ ਸਥਾਪਤ

ਨੀਟ (ਪੀ.ਜੀ.)-2026 ਦੀ ਪ੍ਰੀਖਿਆ ਲਈ ਪਟਿਆਲਾ ਵਿੱਚ ਕੰਟਰੋਲ ਰੂਮ ਸਥਾਪਤ

Patiala sets up control room for smooth conduct of NEET PG-2026 examination.

0

ਪਟਿਆਲਾ, 26 ਅਗਸਤ, 2026 (ਦੀਪਕ ਦੱਤਾ) : ਪੰਜਾਬ ਸਰਕਾਰ ਦੇ ਉਚੇਰੀ ਸਿੱਖਿਆ ਤੇ ਭਾਸ਼ਾ ਵਿਭਾਗ ਦੇ ਸਿੱਖਿਆ ਸੈੱਲ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਨੀਟ (ਪੀ.ਜੀ.)-2026 ਦੀ ਪ੍ਰੀਖਿਆ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਅਤੇ ਪ੍ਰੀਖਿਆਰਥੀਆਂ ਦੀ ਸਹੂਲਤ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਲਾਕ-ਏ, ਕਮਰਾ ਨੰਬਰ 122 ਵਿਖੇ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ। ਨੀਟ (ਪੀ.ਜੀ.)-2026 ਦੀ ਪ੍ਰੀਖਿਆ ਮਿਤੀ 30 ਅਗਸਤ 2026 ਨੂੰ ਜ਼ਿਲ੍ਹਾ ਪਟਿਆਲਾ ਵਿਖੇ ਸਥਿਤ ਦੋ ਪ੍ਰੀਖਿਆ ਕੇਂਦਰਾਂ ’ਤੇ ਕਰਵਾਈ ਜਾ ਰਹੀ ਹੈ। ਇਹ ਪ੍ਰੀਖਿਆ ਗਲੋਬਲ ਪੋਲੀਟੈਕਨਿਕ ਕਾਲਜ, ਪਟਿਆਲਾ-ਨਾਭਾ ਰੋਡ, ਪਟਿਆਲਾ ਅਤੇ ਆਈ.ਓ.ਐੱਨ. ਡਿਜੀਟਲ ਜ਼ੋਨ, ਆਈ.ਡੀ.ਜ਼ੈੱਡ., ਬਹਾਦਰਗੜ੍ਹ, ਪਟਿਆਲਾ ਵਿਖੇ ਹੋਵੇਗੀ। ਵਧੀਕ ਜਿਲ੍ਹਾ ਮੈਜਿਟਰੇਟ ਨੇ ਦਸਿਆ ਕਿ ਪ੍ਰੀਖਿਆ ਵਿੱਚ ਭਾਗ ਲੈਣ ਵਾਲੇ ਵਿਦਿਆਰਥੀ ਪ੍ਰੀਖਿਆ ਨਾਲ ਸਬੰਧਤ ਕਿਸੇ ਵੀ ਜਾਣਕਾਰੀ ਜਾਂ ਸਹਾਇਤਾ ਲਈ ਕੰਟਰੋਲ ਰੂਮ ਦੇ 0175-2350550 ਅਤੇ 0175-2358550 ਹੈਲਪਲਾਈਨ ਨੰਬਰਾਂ ’ਤੇ ਸੰਪਰਕ ਕਰ ਸਕਦੇ ਹਨ।

Exit mobile version