Homeਪਟਿਆਲਾ ਅਪਡੇਟਰਾਏਪੁਰ ਮੰਡਲਾ ਵਿੱਚ 'ਜਨਹਿਤ ਬੇਸਹਾਰਾ ਪੇਸ਼ੈਂਟ ਹੈਲਥ ਕੇਅਰ ਸੈਂਟਰ ਅਤੇ ਬਿਰਧ ਆਸ਼ਰਮ'...

ਰਾਏਪੁਰ ਮੰਡਲਾ ਵਿੱਚ ‘ਜਨਹਿਤ ਬੇਸਹਾਰਾ ਪੇਸ਼ੈਂਟ ਹੈਲਥ ਕੇਅਰ ਸੈਂਟਰ ਅਤੇ ਬਿਰਧ ਆਸ਼ਰਮ’ ਦਾ ਨਿਰਮਾਣ ਕਾਰਜ ਜ਼ੋਰਾਂ ‘ਤੇ।

A new healthcare and shelter facility in Raipur Mandla aims to provide support, medical care and a safe environment for destitute patients and senior citizens.

ਪਟਿਆਲਾ 11 ਜੁਲਾਈ (ਦੀਪਕ ਦੱਤਾ):ਜਨਹਿਤ ਸਮਿਤੀ ਰਜਿਸਟਰਡ ਪਟਿਆਲਾ ਦੇ ਪ੍ਰਧਾਨ ਸ਼੍ਰੀ ਐਸ ਕੇ ਗੌਤਮ ਅਤੇ ਜਨਰਲ ਸੈਕਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਦੀ ਯੋਗ ਅਗਵਾਈ ਹੇਠ ਇਕ ਉੱਚ ਪੱਧਰੀ ਟੀਮ ਨੇ ਹਾਲ ਹੀ ਵਿੱਚ ਪਿੰਡ ਰਾਏਪੁਰ ਮੰਡਲਾ ਸਥਿਤ ਜਨਹਿਤ ਸਮਿਤੀ ਭਵਨ ਦਾ ਦੌਰਾ ਕੀਤਾ। ਸਮਿਤੀ ਦੇ ਸੰਸਥਾਪਕ ਮੈਂਬਰ ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ ਭਾਰਤੀ, ਮੈਨੇਜਰ ਸਤੀਸ਼ ਕੁਮਾਰ ਜੋਸ਼ੀ, ਕੇਂਦਰ ਇੰਚਾਰਜ ਰਣਜੀਤ ਸਿੰਘ, ਨਿਸਵਾਰਥ ਸਮਾਜ ਸੇਵਿਕਾਵਾਂ ਅਮਰਜੀਤ ਸਾਹੀਵਾਲ ਅਤੇ ਸੋਨੀਆ ਪੁਰੀ ‘ਤੇ ਅਧਾਰਿਤ ਇਸ ਪੰਜ ਮੈਂਬਰੀ ਟੀਮ ਨੇ ਜਨਹਿਤ ਬੇਸਹਾਰਾ ਪੇਸ਼ੈਂਟ ਹੈਲਥ ਕੇਅਰ ਸੈਂਟਰ ਅਤੇ ਬਿਰਧ ਆਸ਼ਰਮ ਦੇ ਕੀਤੇ ਜਾ ਰਹੇ ਨਿਰਮਾਣ ਕਾਰਜ ਦਾ ਨਿਰੀਖਣ ਕੀਤਾ। ਇਸ ਟੀਮ ਦਾ ਮੁੱਖ ਉਦੇਸ਼ ਖੇਤਰ ਵਿੱਚ ਬੇਸਹਾਰਾ, ਅਨਾਥ ਅਤੇ ਮਾਨਸਿਕ ਤੌਰ ‘ਤੇ ਗੰਭੀਰ ਬਿਮਾਰ ਵਿਅਕਤੀਆਂ ਲਈ ਉੱਤਮ ਰੂਪ ਵਿੱਚ ਸੇਵਾ ਕਾਰਜ ਯਕੀਨੀ ਬਣਾਉਣ ਬਾਰੇ ਆਪਣੇ ਸੁਝਾਅ ਦੇਣਾ ਸੀ।

ਇਸ ਮੌਕੇ ‘ਤੇ ਜਨਹਿਤ ਸਮਿਤੀ ਭਵਨ, ਰਾਏਪੁਰ ਮੰਡਲਾ ਵਿੱਚ ਪ੍ਰਸਤਾਵਿਤ ‘ਜਨਹਿਤ ਪੇਸ਼ੈਂਟ ਹੈਲਥ ਕੇਅਰ ਸੈਂਟਰ’ ਅਤੇ ‘ਬਿਰਧ ਆਸ਼ਰਮ’ ਦੇ ਗਰਾਊਂਡ ਫਲੋਰ ‘ਤੇ ਆਸ਼ਰਮ ਦੀ ਵਿਵਸਥਾ ਸਬੰਧੀ ਰੂਪਰੇਖਾ ਪੇਸ਼ ਕੀਤੀ ਅਤੇ ਨਾਲ ਹੀ ਪਹਿਲੀ ਮੰਜ਼ਿਲ (ਫ਼ਸਟ ਫਲੋਰ) ‘ਤੇ ਨਿਰਮਾਣ ਕਾਰਜ ਕੀਤੇ ਜਾਣ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਪੂਰੇ ਵਿਸ਼ੇ ਬਾਰੇ ਸਮਿਤੀ ਦੇ ਪ੍ਰਧਾਨ ਸ਼੍ਰੀ ਐਸ ਕੇ ਗੌਤਮ ਅਤੇ ਜਨਰਲ ਸੈਕਟਰੀ ਸ਼੍ਰੀ ਵਿਨੋਦ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕੇਂਦਰ ਸਮਾਜ ਦੇ ਉਨ੍ਹਾਂ ਵਾਂਝੇ ਵਰਗਾਂ, ਬੇਸਹਾਰਾ ਬਜ਼ੁਰਗਾਂ ਅਤੇ ਮਾਨਸਿਕ ਤੌਰ ‘ਤੇ ਅਸਵਸਥ ਲੋਕਾਂ ਲਈ ਵਰਦਾਨ ਸਾਬਤ ਹੋਵੇਗਾ, ਜਿਨ੍ਹਾਂ ਨੂੰ ਦੇਖਭਾਲ ਅਤੇ ਇਲਾਜ ਦੀ ਸਖ਼ਤ ਲੋੜ ਹੈ।

ਭਵਨ ਨਿਰੀਖਣ ਅਤੇ ਮਾਰਗਦਰਸ਼ਨ

ਅਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਦੇ ਯੋਗ ਮਾਰਗਦਰਸ਼ਨ ਅਨੁਸਾਰ ਹੀ ਟੀਮ ਨੇ ਪੂਰੀ ਬਿਲਡਿੰਗ ਦਾ ਬਾਰੀਕੀ ਨਾਲ ਮੁਆਇਨਾ ਕੀਤਾ। ਟੀਮ ਦੇ ਮੈਂਬਰਾਂ ਨੇ ਭਵਨ ਦੀ ਸੰਰਚਨਾ ਅਤੇ ਉਪਲਬਧ ਸਹੂਲਤਾਂ ਨੂੰ ਸੇਵਾ ਕਾਰਜ ਲਈ ਬਹੁਤ ਢੁਕਵਾਂ ਪਾਇਆ। ਇਸ ਪੁੰਨ ਕਾਰਜ ਦੀ ਸ਼ੁਰੂਆਤ ਲਈ ਉਨ੍ਹਾਂ ਨੇ ਜਨਹਿਤ ਸਮਿਤੀ ਦੇ ਸਾਰੇ ਮੈਂਬਰਾਂ ਨੂੰ ਇਸ ਸ਼ੁਭ ਕਾਰਜ ਵਿੱਚ ਆਪਣਾ ਬਹੁਮੁੱਲਾ ਸਹਿਯੋਗ ਅਤੇ ਮਾਰਗਦਰਸ਼ਨ ਪ੍ਰਦਾਨ ਕਰਨ ਦਾ ਸੱਦਾ ਦਿੱਤਾ।

ਇੱਥੇ ਇਹ ਵੀ ਵਰਣਨਯੋਗ ਹੈ ਕਿ ਅਪਣਾ ਘਰ ਆਸ਼ਰਮ ਭਰਤਪੁਰ ਰਾਜਸਥਾਨ ਵੱਲੋਂ ਜਨਹਿਤ ਸਮਿਤੀ ਨੂੰ ਪੂਰੀ ਤਕਨੀਕੀ ਸਹਾਇਤਾ ਅਤੇ ਸਿਖਲਾਈ ਪ੍ਰਦਾਨ ਕਰਨ ਦਾ ਭਰੋਸਾ ਦਿੱਤਾ ਗਿਆ। ਉਨ੍ਹਾਂ ਨੇ ਇਹ ਵੀ ਐਲਾਨ ਕੀਤਾ ਕਿ ਇਸ ਸੇਵਾ ਕਾਰਜ ਵਿੱਚ ਸਮਰਪਿਤ ਰਹਿਣ ਵਾਲੇ ਕਾਰਜਕਰਤਾਵਾਂ ਨੂੰ ਭਰਤਪੁਰ ਰਾਜਸਥਾਨ ਸਥਿਤ ਮੁੱਖ ਦਫ਼ਤਰ (ਹੈੱਡਕੁਆਰਟਰ) ਵੱਲੋਂ ਵਿਸ਼ੇਸ਼ ਸਿਖਲਾਈ (ਟ੍ਰੇਨਿੰਗ) ਵੀ ਦਿੱਤੀ ਜਾਵੇਗੀ, ਤਾਂ ਜੋ ਉਹ ਪੀੜਤ ਮਾਨਵਤਾ ਦੀ ਸੇਵਾ ਵਧੇਰੇ ਕੁਸ਼ਲਤਾ ਅਤੇ ਸੰਵੇਦਨਸ਼ੀਲਤਾ ਨਾਲ ਕਰ ਸਕਣ। ਸਮਾਜ ਸੇਵਾ ਦੇ ਮਹਾਨ ਕਾਰਜ ਵਿੱਚ ਆਪਣਾ ਬਹੁਮੁੱਲਾ ਯੋਗਦਾਨ ਪਾਉਂਦੀਆਂ ਆ ਰਹੀਆਂ ਦੋਵਾਂ ਸੰਸਥਾਵਾਂ ਦਾ ਇਹ ਮਿਲਣ ਇਸ ਬੇਮਿਸਾਲ ਸੇਵਾ ਦੇ ਖੇਤਰ ਵਿੱਚ ਇੱਕ ਨਵੀਂ ਅਲਖ ਜਗਾਉਣ ਵਾਲਾ ਸਿੱਧ ਹੋਣ ਜਾ ਰਿਹਾ ਹੈ। ਜਨਹਿਤ ਸਮਿਤੀ ਅਤੇ ਅਪਣਾ ਘਰ ਆਸ਼ਰਮ ਦੇ ਇਸ ਸਾਂਝੇ ਯਤਨ ਨਾਲ ਆਉਣ ਵਾਲੇ ਸਮੇਂ ਵਿੱਚ ਰਾਏਪੁਰ ਮੰਡਲਾ ਦਾ ਇਹ ਜਨਹਿਤ ਭਵਨ ਬੇਸਹਾਰਾ ਲੋਕਾਂ ਲਈ ਉਮੀਦ ਦੀ ਇੱਕ ਨਵੀਂ ਕਿਰਨ ਬਣੇਗਾ।

 

 

RELATED ARTICLES
- Advertisment -
Google search engine
Google search engine
Google search engine

Most Popular

Recent Comments