Homeਹਰਿਆਣਾਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਡਾ. ਅਰਚਨਾ ਗੁਪਤਾ...

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਕੀਤਾ ਲਾਂਚ

CJM Nitika Bhardwaj reviewed facilities and welfare arrangements for children and senior citizens during her Ladwa inspection.

ਨਮੋ ਸੇਵਾ ਪੋਰਟਲ ਨਾਲ ਸੇਵਾ ਕੰਮਾਂ ਨਾਲ ਜੁੜਨਗੇ ਆਮ ਲੋਕ ਅਤੇ ਸਮਾਜਿਕ ਸੰਗਠਨ

ਚੰਡੀਗੜ੍ਹ, 15 ਸਤੰਬਰ, 2026 (ਸੰਜੀਵ ਸ਼ਰਮਾ) :  ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਹਰਿਆਣਾ ਪ੍ਰਦੇਸ਼ ਪ੍ਰਧਾਨ ਡਾ. ਅਰਚਨਾ ਗੁਪਤਾ ਨੇ ਪੰਚਕਮਲ ਪੰਚਕੂਲਾ ਵਿਖੇ ਨਮੋ ਸੇਵਾ ਪੋਰਟਲ’ ਦੀ ਸ਼ੁਰੂਆਤ ਕੀਤੀ। ਸੇਵਾ ਸੰਕਲਪ ਮੁਹਿੰਮ ਦੌਰਾਨ ਇਹ ਪੋਰਟਲ ਆਮ ਲੋਕਾਂਸਮਾਜਿਕ ਅਤੇ ਧਾਰਮਿਕ ਸੰਗਠਨਾਂ ਅਤੇ ਵਲੰਟੀਅਰਾਂ ਨੂੰ ਸੇਵਾ ਗਤੀਵਿਧੀਆਂ ਨਾਲ ਜੋੜਨ ਵਿੱਚ ਪੁਲ ਦਾ ਕੰਮ ਕਰੇਗਾ।

ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਭਾਜਪਾ ਪ੍ਰਦੇਸ਼ ਪ੍ਰਧਾਨ ਡਾ. ਅਰਚਨਾ ਗੁਪਤਾ ਵੱਲੋਂ ਲਾਂਚ ਕੀਤੇ ਗਏ ਨਮੋ ਸੇਵਾ ਪੋਰਟਲ ਰਾਹੀਂ ਇੱਛੁਕ ਨਾਗਰਿਕ ਆਪਣੇ ਮੋਬਾਈਲ ਨੰਬਰ ਰਾਹੀਂ ਰਜਿਸਟ੍ਰੇਸ਼ਨ ਕਰਕੇ ਸੇਵਾ ਕੰਮਾਂ ਨਾਲ ਜੁੜ ਸਕਣਗੇ। www.bjpharyananamosewa.com ਪੋਰਟਲ ਤੇ ਮੁਹਿੰਮ ਦੇ ਸਾਰੇ 12 ਪ੍ਰੋਗਰਾਮਾਂ ਦੇ ਨਾਲ-ਨਾਲ 25 ਸੇਵਾ ਕਾਰਜਾਂ ਦੀ ਜਾਣਕਾਰੀ ਦਿੱਤੀ ਗਈ ਹੈਜਿਸ ਵਿੱਚ ਕੋਈ ਵੀ ਨਾਗਰਿਕ ਆਪਣੀ ਉਪਲਬਧਤਾ ਅਨੁਸਾਰ ਕਿਸੇ ਵੀ ਸੇਵਾ ਕਾਰਜ ਵਿੱਚ ਆਪਣੀ ਭਾਗੀਦਾਰੀ ਕਰ ਸਕਦਾ ਹੈ। ਪੋਰਟਲ ਰਾਹੀਂ ਰਜਿਸਟਰਡ ਵਲੰਟੀਅਰ ਜਾਂ ਨਾਗਰਿਕ ਨੂੰ ਸਾਰੇ ਪ੍ਰੋਗਰਾਮਾਂ ਬਾਰੇ ਤਾਜਾ ਜਾਣਕਾਰੀ ਮਿਲਦੀ ਰਹੇਗੀ। ਵਲੰਟੀਅਰ ਆਪਣੀ ਪਸੰਦ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਸਹਿਮਤੀ ਦੇ ਸਕਣਗੇ ਅਤੇ ਪ੍ਰੋਗਰਾਮ ਵਾਲੀ ਥਾਂ ਤੇ ਕਿਊ.ਆਰ. ਕੋਡ ਰਾਹੀਂ ਆਪਣੀ ਹਾਜ਼ਰੀ ਦਰਜ ਕਰਵਾ ਸਕਣਗੇ।

ਪੋਰਟਲ ਤੇ ਵਲੰਟੀਅਰ ਆਪਣੀ ਪ੍ਰੋਫਾਈਲਸੇਵਾ ਕਾਰਜਾਂ ਵਿੱਚ ਭਾਗੀਦਾਰੀਪ੍ਰਾਪਤੀਆਂ ਅਤੇ ਅਗਲੇ ਪ੍ਰੋਗਰਾਮਾਂ ਦੀ ਜਾਣਕਾਰੀ ਵੀ ਦੇਖ ਸਕਣਗੇ। ਪ੍ਰੋਗਰਾਮ ਪੂਰਾ ਹੋਣ ਤੋਂ ਬਾਅਦ ਉਨ੍ਹਾਂ ਨੂੰ ਭਾਗੀਦਾਰੀ ਸਰਟੀਫਿਕੇਟ ਵੀ ਉਪਲਬਧ ਕਰਵਾਇਆ ਜਾ ਸਕੇਗਾ। ਨਾਲ ਹੀ ਰੈਫਰਲ ਸਹੂਲਤ ਰਾਹੀਂ ਵੱਧ ਤੋਂ ਵੱਧ ਲੋਕਾਂ ਨੂੰ ਸੇਵਾ ਕਾਰਜਾਂ ਨਾਲ ਜੋੜਨ ਦਾ ਮੌਕਾ ਮਿਲੇਗਾ। ਭਾਜਪਾ ਆਈ.ਟੀ. ਵਿਭਾਗ ਹਰਿਆਣਾ ਵੱਲੋਂ ਤਿਆਰ ਕੀਤਾ ਗਿਆ ਨਮੋ ਸੇਵਾ ਪੋਰਟਲ’ ਸੇਵਾ ਸੰਕਲਪ ਮੁਹਿੰਮ ਨੂੰ ਵਿਆਪਕ ਜਨ-ਭਾਗੀਦਾਰੀ ਨਾਲ ਜੋੜਨ ਦਾ ਡਿਜੀਟਲ ਮਾਧਿਅਮ ਬਣੇਗਾ। ਇਸ ਦੇ ਜ਼ਰੀਏ ਸੇਵਾ ਗਤੀਵਿਧੀਆਂ ਦੀ ਜਾਣਕਾਰੀਭਾਗੀਦਾਰੀ ਅਤੇ ਸੰਵਾਦ ਨੂੰ ਇੱਕੋ ਮੰਚ ਤੇ ਲਿਆਉਣ ਦਾ ਯਤਨ ਕੀਤਾ ਗਿਆ ਹੈ। ਵਲੰਟੀਅਰ ਸੰਗਠਨ ਦੇ ਐਲਾਨਾਂ ਅਤੇ ਤਾਜਾ ਜਾਣਕੀਆਂ ਨਾਲ ਵੀ ਸਿੱਧੇ ਜੁੜੇ ਰਹਿ ਸਕਣਗੇ। ਭਾਜਪਾ ਆਈ.ਟੀ. ਮੁਖੀ ਆਦਿਤਿਆ ਚਾਵਲਾ ਨੇ ਦੱਸਿਆ ਕਿ ਨਮੋ ਸੇਵਾ ਪੋਰਟਲ ਵੈਬਸਾਈਟ ਦੇ ਨਾਲ-ਨਾਲ ਜਲਦੀ ਹੀ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੇ ਉਪਲਬਧ ਹੋਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments