Homeਪੰਜਾਬਚੰਡੀਗੜ੍ਹ ਵਿਦਿਆਰਥੀ ਕਤਲ ਕਾਂਡ: ਹਥਿਆਰ ਬਰਾਮਦਗੀ ਦੌਰਾਨ ਪੁਲਿਸ ਨਾਲ ਮੁਕਾਬਲੇ ਵਿੱਚ ਮੁਲਜ਼ਮ...

ਚੰਡੀਗੜ੍ਹ ਵਿਦਿਆਰਥੀ ਕਤਲ ਕਾਂਡ: ਹਥਿਆਰ ਬਰਾਮਦਗੀ ਦੌਰਾਨ ਪੁਲਿਸ ਨਾਲ ਮੁਕਾਬਲੇ ਵਿੱਚ ਮੁਲਜ਼ਮ ਜ਼ਖ਼ਮੀ

Chandigarh Student Murder Case: Prime Accused Injured in Police Encounter in Sector 50

ਚੰਡੀਗੜ੍ਹ, 24 ਅਕਤੂਬਰ, 2026 (ਛਤਰਪਾਲ ਸਿੰਘ)  : ਚੰਡੀਗੜ੍ਹ ਦੇ ਸੇਂਟ ਜੋਸਫ਼ ਕਾਨਵੈਂਟ ਸਕੂਲ ਦੇ 17 ਸਾਲਾ ਸਾਬਕਾ ਵਿਦਿਆਰਥੀ ਨੈਤਿਕ ਖੰਡੇਲਵਾਲ ਦੇ ਸਨਸਨੀਖੇਜ਼ ਕਤਲ ਮਾਮਲੇ ਵਿੱਚ ਚੰਡੀਗੜ੍ਹ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਦੇ ‘ਆਪਰੇਸ਼ਨ ਸੈੱਲ’ ਵੱਲੋਂ ਸੈਕਟਰ-50 ਦੇ ਜੰਗਲੀ ਇਲਾਕੇ ਵਿੱਚ ਹਥਿਆਰ ਬਰਾਮਦ ਕਰਨ ਲਈ ਲਿਜਾਏ ਗਏ ਮੁਲਜ਼ਮ ਨੇ ਪੁਲਿਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ਟੀਮ ‘ਤੇ ਗੋਲੀ ਚਲਾ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਲੱਗਣ ਵਾਲੀ ਗੋਲੀ ਨਾਲ ਜ਼ਖ਼ਮੀ ਹੋ ਗਿਆ।

ਕੀ ਹੈ ਪੂਰਾ ਮਾਮਲਾ?

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਨੈਤਿਕ ਦਾ ਇਹ ਕਤਲ ‘ਸੁਪਾਰੀ’ ਦੇ ਕੇ ਕਰਵਾਇਆ ਗਿਆ ਸੀ। ਇਸ ਸਾਜ਼ਿਸ਼ ਪਿੱਛੇ ਬੰਬੀਹਾ ਗੈਂਗ ਨਾਲ ਜੁੜੇ ਗੈਂਗਸਟਰ ਲੱਕੀ ਪਟਿਆਲ ਦੇ ਨੈੱਟਵਰਕ ਦਾ ਕਨੈਕਸ਼ਨ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸੈਕਟਰ-34 ਵਿੱਚ ਹੋਈ ਤਕਰਾਰ ਅਤੇ ਉਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਕਾਰਨ ਪੈਦਾ ਹੋਈ ਰੰਜਿਸ਼ ਇਸ ਘਟਨਾ ਦੀ ਮੁੱਖ ਜੜ੍ਹ ਸੀ। ਮੁਲਜ਼ਮ ਵਿਦਿਆਰਥੀਆਂ ਨੇ ਸ਼ੂਟਰਾਂ ਦੀ ਮਦਦ ਨਾਲ ਨੈਤਿਕ ਦੀ ਪਛਾਣ ਕਰਵਾ ਕੇ ਉਸ ਨੂੰ ਗੋਲੀਆਂ ਮਾਰੀਆਂ ਸਨ, ਜਿਸ ਦੌਰਾਨ ਇਲਾਜ ਸਮੇਂ ਨੈਤਿਕ ਦੀ ਮੌਤ ਹੋ ਗਈ ਸੀ ਅਤੇ ਇੱਕ ਆਟੋ ਚਾਲਕ ਵੀ ਜ਼ਖ਼ਮੀ ਹੋ ਗਿਆ ਸੀ।

 

RELATED ARTICLES
- Advertisment -
Google search engine
Google search engine
Google search engine

Most Popular

Recent Comments