Homeਦੇਸ਼ਇਲੈਕਟ੍ਰਿਕ ਮੋਬਿਲਿਟੀ ਵਿੱਚ ਚੰਡੀਗੜ੍ਹ ਟੌਪ-5 ’ਚ, ਦਿੱਲੀ ਪਹਿਲੇ ਸਥਾਨ ’ਤੇ

ਇਲੈਕਟ੍ਰਿਕ ਮੋਬਿਲਿਟੀ ਵਿੱਚ ਚੰਡੀਗੜ੍ਹ ਟੌਪ-5 ’ਚ, ਦਿੱਲੀ ਪਹਿਲੇ ਸਥਾਨ ’ਤੇ

Chandigarh features among India’s top five cities for electric mobility, while Delhi ranks first in the assessment.

ਚੰਡੀਗੜ੍ਹ, 16 ਸਤੰਬਰ, 2026 ( ਛਤਰਪਾਲ ਸਿੰਘ) : ਚੰਡੀਗੜ੍ਹ ਨੇ ਇੰਡੀਆ ਈਲੈਕਟ੍ਰਿਕ ਮੋਬੀਲਿਟੀ ਇੰਡੈਕਸ(ਈਐੱਮਆਈ ) 2025 ਵਿੱਚ ਦੇਸ਼ ਦੇ ਟੌਪ-5 ਪ੍ਰਦਰਸ਼ਨ ਕਰਨ ਵਾਲੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਸਥਾਨ ਬਣਾਇਆ ਹੈ। ਨੀਤੀ ਆਯੋਗ ਵੱਲੋਂ ਜਾਰੀ ਇੰਡੈਕਸ ਵਿੱਚ ਦਿੱਲੀ ਪਹਿਲੇ, ਮਹਾਰਾਸ਼ਟਰ ਦੂਜੇ, ਕਰਨਾਟਕ ਤੀਜੇ, ਚੰਡੀਗੜ੍ਹ ਚੌਥੇ ਅਤੇ ਗੋਆ ਪੰਜਵੇਂ ਸਥਾਨ ’ਤੇ ਰਿਹਾ।

ਇਹ ਇੰਡੈਕਸ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਅਪਣਾਉਣ, ਚਾਰਜਿੰਗ ਢਾਂਚੇ ਅਤੇ ਇਲੈਕਟ੍ਰਿਕ ਵਾਹਨ ਖੇਤਰ ਵਿੱਚ ਖੋਜ ਤੇ ਨਵੀਨਤਾ ਦੀ ਪ੍ਰਗਤੀ ਦਾ ਮੁਲਾਂਕਣ ਕਰਦਾ ਹੈ। ਈਐੱਮਆਈ 2025 ਵਿੱਚ ਕੁੱਲ 16 ਸੰਕੇਤਕਾਂ ਨੂੰ ਤਿੰਨ ਵੱਡੇ ਖੇਤਰਾਂ। ਟਰਾਂਸਪੋਰਟ ਇਲੈਕਟ੍ਰੀਫਿਕੇਸ਼ਨ, ਚਾਰਜਿੰਗ ਇੰਫਰਾਸਟਰਕਚਰ ਦੀ ਤਿਆਰੀ ਅਤੇ ਈਵੀ ਰਿਸਰਚ-ਇਨੋਵੇਸ਼ਨ—ਅਧੀਨ ਦੇਖਿਆ ਗਿਆ। ਰਿਪੋਰਟ ਮੁਤਾਬਕ ਇੰਡੈਕਸ ਦਾ ਮਕਸਦ ਵੱਖ-ਵੱਖ ਰਾਜਾਂ ਦੀ ਇਲੈਕਟ੍ਰਿਕ ਮੋਬਿਲਿਟੀ ਵਿੱਚ ਤਰੱਕੀ ਦੀ ਤੁਲਨਾਤਮਕ ਤਸਵੀਰ ਪੇਸ਼ ਕਰਨਾ ਅਤੇ ਨੀਤੀ-ਨਿਰਧਾਰਕਾਂ ਨੂੰ ਬਿਹਤਰ ਅਮਲ ਲਈ ਦਿਸ਼ਾ ਦੇਣਾ ਹੈ।

ਨੀਤੀ ਆਯੋਗ ਮੈਂਬਰ ਰਾਜੀਵ ਗੌਬਾ ਨੇ ਇੰਡੈਕਸ ਜਾਰੀ ਕਰਦਿਆਂ ਇਲੈਕਟ੍ਰਿਕ ਮੋਬਿਲਿਟੀ ਨੂੰ ਆਰਥਿਕ, ਵਾਤਾਵਰਣਕ ਅਤੇ ਰਣਨੀਤਕ ਪੱਖੋਂ ਮਹੱਤਵਪੂਰਨ ਦੱਸਿਆ। ਉਨ੍ਹਾਂ ਮੁਤਾਬਕ ਭਾਰਤ ਵਿੱਚ ਇਲੈਕਟ੍ਰਿਕ ਮੋਬਿਲਿਟੀ ਦਾ ਵਿਸਥਾਰ ਹੋ ਰਿਹਾ ਹੈ ਅਤੇ 2040 ਤੱਕ ਨਵੀਆਂ ਕਾਰਾਂ ਦੀ ਵਿਕਰੀ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਹਿੱਸੇਦਾਰੀ 40 ਫੀਸਦੀ ਤੱਕ ਪਹੁੰਚਣ ਦਾ ਅਨੁਮਾਨ ਹੈ। ਈਐੱਮਆਈ 2025 ਵਿੱਚ ਸਭ ਤੋਂ ਵੱਧ ਸਕੋਰ ਵੀ ਪਿਛਲੇ ਸਾਲ ਦੇ 77 ਤੋਂ ਵਧ ਕੇ 84 ਹੋ ਗਿਆ ਹੈ, ਜੋ ਇਲੈਕਟ੍ਰਿਕ ਮੋਬਿਲਿਟੀ ਨਾਲ ਜੁੜੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਪ੍ਰਦਰਸ਼ਨ ਵਿੱਚ ਸੁਧਾਰ ਨੂੰ ਦਰਸਾਉਂਦਾ ਹੈ। ਚੰਡੀਗੜ੍ਹ ਦਾ ਟੌਪ-5 ਵਿੱਚ ਸ਼ਾਮਲ ਹੋਣਾ ਇਸ ਗੱਲ ਨੂੰ ਦਰਸਾਉਂਦਾ ਹੈ ਕਿ ਕੇਂਦਰ ਸ਼ਾਸਤ ਪ੍ਰਦੇਸ਼ ਨੇ ਇਲੈਕਟ੍ਰਿਕ ਟਰਾਂਸਪੋਰਟ, ਚਾਰਜਿੰਗ ਸਹੂਲਤਾਂ ਅਤੇ ਈਵੀ ਨਾਲ ਸਬੰਧਤ ਨੀਤੀਆਂ ਤੇ ਨਵੀਨਤਾ ਦੇ ਖੇਤਰ ਵਿੱਚ ਆਪਣੀ ਮੌਜੂਦਗੀ ਮਜ਼ਬੂਤ ਕੀਤੀ ਹੈ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments