Homeਪਟਿਆਲਾ ਅਪਡੇਟਜਿਲਾ ਪ੍ਰਧਾਨ ਨਵਲਦੀਪ ਮੌਲਵੀਵਾਲਾ ਦਾ ਚੇਅਰਮੈਨ ਜੁਨੇਜਾ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

ਜਿਲਾ ਪ੍ਰਧਾਨ ਨਵਲਦੀਪ ਮੌਲਵੀਵਾਲਾ ਦਾ ਚੇਅਰਮੈਨ ਜੁਨੇਜਾ ਨੇ ਗਰਮਜੋਸ਼ੀ ਨਾਲ ਕੀਤਾ ਸਵਾਗਤ

Harpal Juneja welcomes Navaldeep Maulviwala, highlighting party organization and unity.

ਨੌਜਵਾਨ ਵਰਗ 2027 ਵਿਚ ਦੁਬਾਰਾ ਮਾਨ ਸਰਕਾਰ ਬਨਾਉਣ ਲਈ ਤਿਆਰ …ਨਵਲਦੀਪ , ਹਰਪਾਲ ਜੁਨੇਜਾ

ਪਟਿਆਲਾ 6 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਅੱਜ ਹਰਪਾਲ ਜੁਨੇਜਾ ਚੇਅਰਮੈਨ ਪੀ ਆਰ ਟੀ ਸੀ ਨੇ ਆਮ ਆਦਮੀ ਪਾਰਟੀ ਪਟਿਆਲਾ ਅਰਬਨ ਦੇ ਨਵੇਂ ਬਣੇ ਜਿਲਾ ਪ੍ਰਧਾਨ ਸ੍ਰ .ਨਵਲਦੀਪ ਸਿੰਘ ਮੌਲਵੀਵਾਲਾ ਦਾ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਨਵਲਦੀਪ ਸਿੰਘ ਨੇ ਚੇਅਰਮੈਨ ਹਰਪਾਲ ਜੁਨੇਜਾ ਦਾ ਮਾਣ ਸਤਿਕਾਰ ਦੇਣ ਲਈ ਧੰਨਵਾਦ ਕੀਤਾ | ਇਸ ਮੌਕੇ ਪ੍ਰਧਾਨ ਨਵਲਦੀਪ ਸਿੰਘ ਨੇ ਸਾਰੇ ਅਹੁਦੇਦਾਰਾਂ , ਵਲੰਟੀਅਰ ਨੂੰ ਕਿਹਾ ਕੇ 2027 ਦੇ ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਤੇ ਕਿਹਾ ਕੇ ਜੋ ਆਮ ਆਦਮੀ ਪਾਰਟੀ ਨੇ 2022 ਵਿਚ ਗਰੰਟੀਆ ਦਿਤੀਆਂ ਸਨ | ਉਹ ਗਰੰਟੀਆ ਸਾਰੀਆਂ ਪੂਰੀਆਂ ਕੀਤੀਆ| ਵੱਖ ਵੱਖ ਵਿੰਗਾ ਦੇ ਪ੍ਰਧਾਨ , ਬਲਾਕ ਪ੍ਰਧਾਨ , ਵਲੰਟੀਅਰ ਨੂੰ ਕਿਹਾ ਕੇ ਸਭ ਆਪਣੇ ਆਪਣੇ ਵਾਰਡਾਂ ਵਿਚ ਮਾਨ ਸਰਕਾਰ ਵਲੋਂ ਕੀਤੇ ਕੱਮਾਂ ਦਾ ਪ੍ਰਚਾਰ ਕੀਤਾ ਜਾਵੇ ਜੇ ਕਿਸੀ ਸਹਿਰ ਵਾਸੀ ਨੂੰ ਕੋਈ ਦਿੱਕਤ ਆ ਰਹੀ ਹੈ ਉਸ ਤੌ ਜਾਣੂ ਕਰਵਾਇਆ ਜਾਵੇ |

ਇਸ ਮੌਕੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ ਕੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ , ਪੰਜਾਬ ਦੇ ਮਾਣ-ਯੋਗ ਮੁਖ ਮੰਤਰੀ ਸ੍ਰ .ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾ ਨਿਰਦੇਸ਼ਾ ਤੇ ਮਾਨ ਸਰਕਾਰ ਵਲੋਂ ਕੀਤੇ ਲੋਕ ਭਲਾਈ ਦੀਆਂ ਸਕੀਮਾਂ ਨੂੰ ਘਰ ਘਰ ਪਹੁੰਚਾਇਆ ਜਾ ਰਿਹਾ ਹੈ | ਆਮ ਆਦਮੀ ਪਾਰਟੀ ਦੇ ਸਕੱਤਰ ਜਗਦੀਪ ਸਿੰਘ ਜੱਗਾ , ਮੇਅਰ ਕੁੰਦਨ ਗੋਗੀਆ , ਲੋਕ ਸਭਾ ਇੰਚਾਰਾਜ ਬਲਜਿੰਦਰ ਢਿੱਲੋਂ ,ਬੀ ਸੀ ਵਿੰਗ ਦੇ ਸਕੱਤਰ ਅਮਰੀਕ ਸਿੰਘ ਬਾਗਰ ਨੇ ਸਾਂਝੇ ਤੋਰ ਤੇ ਕਿਹਾ ਕੇ ਪਟਿਆਲਾ ਸ਼ਹਿਰ ਦੀ ਲੀਡਰਸ਼ਿਪ ਇੱਕ ਜੁਟ ਹੋ ਕੇ 2027 ਵਿਚ ਦੁਬਾਰਾ ਆਮ ਆਦਮੀ ਪਾਰਟੀ ਦੀ ਸਰਕਾਰ ਬਨਾਉਂਣ ਲਈ ਤਿਆਰ ਬਰ ਤਿਆਰ ਨੇ |
ਇਸ ਮੌਕੇ ਮਾਲਵਾ ਜੋਨ ਮਹਿਲਾ ਵਿੰਗ ਇੰਚਾਰਜ ਵੀਰਪਾਲ ਕੌਰ ,ਜਿਲਾ ਪਟਿਆਲਾ ਦੇ ਮੀਡੀਆ ਇੰਚਾਰਜ ਰਵਿੰਦਰ ਪਾਲ ਸਿੰਘ ( ਪ੍ਰਿੰਸ ਲਾਂਬਾ ) , ਟ੍ਰੇਡ ਵਿੰਗ ਦੇ ਇੰਚਾਰਜ ਵਿਨੋਦ ਸਿੰਗਲਾ , ਇਸਤਰੀ ਵਿੰਗ ਇੰਚਾਰਜ ਆਰਤੀ ਗੁਪਤਾ ,ਮੀਡਿਆ ਸੈਕਟਰੀ ਸ੍ਰ .ਗੱਜਣ ਸਿੰਘ ਇਸ ਤੋਂ ਇਲਾਵਾ ਪਟਿਆਲਾ ਸਹਿਰ ਦੇ ਮੌਜੂਦਾ ਅਤੇ ਸਾਬਕਾ ਬਲਾਕ ਪ੍ਰਧਾਨ , ਬੂਥ ਇੰਚਾਰਜ ਅਤੇ ਸਤਿਕਾਰਤ ਵਲੰਟੀਅਰ ਸਹਿਬਾਨ ਹਾਜਰ ਸਨ |

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments