ਪਟਿਆਲਾ, 3 ਸਤੰਬਰ, 2026 (ਰਾਜੇਸ਼ ਕੁਮਾਰ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰੀ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਹਰ ਸਾਲ ਭਾਰਤ ਦੇ ਮਰਹੂਮ ਰਾਸ਼ਟਰਪਤੀ ਪ੍ਰੋ:ਐੱਸ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਨੂੰ ਮਨਾਉਣ ਹਿੱਤ 05 ਸਤੰਬਰ ਨੂੰ ਅਧਿਆਪਕ ਦਿਵਸ ਵਜੋਂ ਮਨਾਇਆ ਜਾਂਦਾ ਹੈ, ਜਿਸ ਦੋਰਾਨ ਕੁਝ ਚੌਣਵੇਂ ਅਧਿਆਪਕ -ਅਧਿਆਪਕਾਵਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਮੀਨੀ ਹਾਲਤ ਦੇਸ ਅਤੇ ਵੱਖ-ਵੱਖ ਸੂਬਿਆਂ ਦੀ ਅਤੀ ਚਿੰਤਾ ਜਨਕ ਹੈ। ਜਿੱਥੇ ਲੱਖਾਂ ਨੌਜਵਾਨ ਬੱਚੇ-ਬੱਚੀਆਂ ਐੱਮ ਏ, ਐੱਮ ਫਿੱਲ, ਬੀ.ਐੱਡ, ਪੀ.ਐੱਚ.ਡੀ., ਦੀਆਂ ਡਿਗਰੀਆਂ ਲੈ ਕੇ ਰੁਜਗਾਰ ਦੀ ਤਲਾਸ਼ ਵਿੱਚ ਘੁੰਮ ਰਹੇ ਹਨਹਨ। ਬੇਰੁਜਗਾਰੀ ਕਾਰਨ ਨਸ਼ਿਆ ਦੇ ਸ਼ਿਕਾਰ ਅਤੇ ਖੁਦਕੁਸ਼ੀਆਂ ਕਰ ਰਹੇ ਹਨ। ਲੱਖਾਂ ਰੁਪਏ ਖਰਚ ਕਰਕੇ ਕੇਵਲ ਰੁਜਗਾਰ ਦੀ ਤਲਾਸ਼ ਵਿੱਚ ਵਿਦੇਸ਼ਾਂ ਨੂੰ ਜਾ ਰਹੇ ਹਨ। ਉੱਥੇ ਵੀ ਭਾਰੀ ਕਠਿਨਾਈਆਂ ਦਾ ਸਾਹਮਣਾ ਕਰ ਰਹੇ ਹਨ।ਇਹਨਾਂ ਜਮੀਨੀ ਹਕੀਕਤਾਂ ਦੇ ਸਨਮੁੱਖ “ਅਧਿਪਕ ਦਿਵਸ” ਮਨਾਉਣਾ ਤਾਂ ਜੋ ਉਹਨਾਂ ਨੌਜਵਾਨਾਂ ਬੇਰੁਜਗਾਰ ਬੱਚੇ-ਬੱਚੀਆਂ ਦਾ ਮਜਾਕ ਉਡਾਉਣ ਤੋਂ ਵੱਧ ਕੁਝ ਵੀ ਨਹੀਂ। ਉਹਨਾਂ ਜੋਰ ਦੇ ਕੇ ਕਿਹਾ ਕਿ ਇਹ ਨੌਜਵਾਨ ਪੀੜੀ ਸਾਡੇ ਦੇਸ਼ ਦਾ ਭਵਿੱਖ ਹਨ। ਇਸ ਲਈ ਦੇਸ਼ ਅਤੇ ਸੂਬਿਆਂ ਦੀਆਂ ਸਰਕਾਰਾਂ ਥੋਥੀ ਬਿਆਨਬਾਜੀ ਅਤੇ ਡਰਾਮੇਬਾਜੀ ਛੱਡ ਕੇ ਸਾਰਥਕ ਠੋਸ ਕਾਰਵਾਈ ਕਰਨ ਜੋ ਅਸੀਂ ਭਵਿੱਖੀ ਪੀੜੀ ਨੂੰ ਇਸ ਸੰਕਟ ਤੋਂ ਬਚਾ ਸਕੀਏ।
ਅਧਿਆਪਕ ਦਿਵਸ” ਮਨਾਉਣਾ ਬੇਰੁਜਗਾਰ ਬੱਚੇ-ਬੱਚੀਆਂ ਦਾ ਮਜਾਕ ਉਡਾਉਣ ਤੋਂ ਵੱਧ ਕੁਝ ਵੀ ਨਹੀਂ : ਪ੍ਰੋ. ਬਡੂੰਗਰ
RELATED ARTICLES






