Home ਹਰਿਆਣਾ ਡੰਪਰ ਨਾਲ ਟੱਕਰ ਮਗਰੋਂ ਕੈਂਟਰ ਨੂੰ ਅੱਗ

ਡੰਪਰ ਨਾਲ ਟੱਕਰ ਮਗਰੋਂ ਕੈਂਟਰ ਨੂੰ ਅੱਗ

0

ਹਰਿਆਣਾ, 11 ਜੁਲਾਈ (ਸੰਜੀਵ ਸ਼ਰਮਾ): ਰੇਵਾੜੀ ਦੇ ਧਾਰੂਹੇੜਾ ਇਲਾਕੇ ਵਿੱਚ ਦਿੱਲੀ-ਜੈਪੁਰ ਰਾਸ਼ਟਰੀ ਰਾਜਮਾਰਗ ‘ਤੇ ਸ਼ਨੀਵਾਰ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਡੰਪਰ ਨਾਲ ਟੱਕਰ ਹੋਣ ਤੋਂ ਬਾਅਦ ਕਰਿਆਨੇ ਅਤੇ ਹੋਰ ਸਮਾਨ ਨਾਲ ਭਰਿਆ ਕੈਂਟਰ ਅਚਾਨਕ ਅੱਗ ਦੀ ਲਪੇਟ ਵਿੱਚ ਆ ਗਿਆ। ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੇ ਵਾਹਨ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਕੈਂਟਰ ਸੜ ਕੇ ਸੁਆਹ ਹੋ ਗਿਆ।

ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਕਰੀਬ ਇੱਕ ਘੰਟੇ ਦੀ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਹਾਦਸੇ ਵਿੱਚ ਕੈਂਟਰ ਚਾਲਕ ਸੁਰੱਖਿਅਤ ਬਚ ਗਿਆ, ਜਦਕਿ ਵਾਹਨ ਅਤੇ ਉਸ ਵਿੱਚ ਲੱਦਿਆ ਲੱਖਾਂ ਰੁਪਏ ਦਾ ਸਮਾਨ ਨਸ਼ਟ ਹੋ ਗਿਆ।

ਸੁਰੱਖਿਆ ਦੇ ਮੱਦੇਨਜ਼ਰ ਹਾਈਵੇਅ ਦੀ ਇੱਕ ਲੇਨ ‘ਤੇ ਕੁਝ ਸਮੇਂ ਲਈ ਆਵਾਜਾਈ ਰੋਕੀ ਗਈ, ਜਿਸ ਕਾਰਨ ਵਾਹਨਾਂ ਦੀ ਲੰਬੀ ਕਤਾਰ ਲੱਗ ਗਈ। ਹਾਲਾਤ ਆਮ ਹੋਣ ਮਗਰੋਂ ਟ੍ਰੈਫਿਕ ਮੁੜ ਸ਼ੁਰੂ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਮਾਮਲੇ ਸਬੰਧੀ ਅਜੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ ਅਤੇ ਸ਼ਿਕਾਇਤ ਮਿਲਣ ‘ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।

 

Exit mobile version