ਪਟਿਆਲਾ, 2 ਸਤੰਬਰ, 2026 (ਦੀਪਕ ਦੱਤਾ) : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/17/19 ਲੜਕਿਆਂ ਦੇ ਤਾਈਕਵਾਂਡੋ ਦੇ ਮੁਕਾਬਲੇ ਪੀ.ਐੱਮ.ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਮਲਟੀਪਰਪਜ਼ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ। ਅੰਡਰ 14 ਦੇ ਮੁਕਾਬਲਿਆਂ ਵਿੱਚ -41 ਭੁਪਿੰਦਰ ਸਿੰਘ ਪਟਿ- ਨੇ ਗੋਲਡ,-18 ਵੀਵਾਣ ਸੈਣੀ ਪਟਿ-3 ਜੋਨ ਨੇ ਗੋਲਡ,-38 ਅਰਨਵ ਸ਼ਰਮਾ ਪਟਿ-2 ਜੋਨ ਨੇ ਗੋਲਡ,-21 ਸੁਖਵੀਰ ਸਿੰਘ ਭੁੰਨਰਹੇੜੀ ਜੋਨ ਨੇ ਗੋਲਡ, -29 ਰੋਹਿਤ ਗਿਰੀ ਨੇ ਗੋਲਡ,ਅੰਡਰ 17 ਦੇ ਮੁਕਾਬਲਿਆਂ ਵਿੱਚ -38 ਅੰਮ੍ਰਿਤ ਮਲਿਕ ਭੁੰਨਰਹੇੜੀ ਜੋਨ ਨੇ ਗੋਲਡ, -41 ਖੁਸ਼ਪ੍ਰੀਤ ਸਿੰਘ ਰਾਜਪੁਰਾ ਜੋਨ ਨੇ ਗੋਲਡ ਅਤੇ-35 ਨਰੇਸ਼ ਕੁਮਾਰ ਰਾਜਪੁਰਾ ਜੋਨ ਨੇ ਗੋਲਡ ਜਿੱਤਿਆ।ਅੰਗਰੇਜ਼ ਸ਼ਰਮਾ ਅਤੇ ਹਰੀਸ਼ ਕੁਮਾਰ ਰਾਵਤ ਨੇ ਉਚੇਚੇ ਤੌਰ ਤੇ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ। ਇਸ ਮੌਕੇ ਤੇ ਮੋਹਿਤ ਕੁਮਾਰ ਡੀਪੀਈ (ਕਨਵੀਨਰ), ਬੁੱਧ ਰਾਮ,ਹਰਪ੍ਰੀਤ ਸਿੰਘ, ਇੰਦਰ ਕੋਚ,ਅਭਿਨਵ ਕੋਚ, ਸੁਰਿੰਦਰ ਪਾਲ ਸਿੰਘ ਡੀਪੀਈ,ਅਨਮੋਲ ਕੋਚ,ਰਕੇਸ਼ ਕੁਮਾਰ ਕੋਚ, ਸਿਮਰਨ ਕੋਚ,ਪਵਨ ਸਿੰਗਲਾ,ਇੰਦਰ ਕੁਮਾਰ ਕੋਚ,ਹਰਦੀਪ ਕੁਮਾਰ ਕੋਚ,ਨੀਰਜ ਪਾਠਕ ਕੋਚ, ਮਨਦੀਪ ਕੌਰ,ਪਰਤੋਸ਼ ਗੋਰੀ ਕੋਚ,ਅਜਮੇਰ ਸਿੰਘ,ਰਾਕੇਸ਼ ਕੁਮਾਰ ਲਚਕਾਣੀ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।
70ਵੇਂ ਜ਼ਿਲ੍ਹਾ ਸਕੂਲ ਟੂਰਨਾਮੈਂਟ ‘ਚ ਲੜਕਿਆਂ ਦੇ ਤਾਈਕਵਾਂਡੋ ਮੁਕਾਬਲੇ ਕਰਵਾਏ ਗਏ
Young athletes competed in Taekwondo during the 70th District School Tournament.
