Homeਪਟਿਆਲਾ ਅਪਡੇਟਅੰਤਰ ਜ਼ਿਲ੍ਹਾ ਸਕੂਲ ਖੇਡਾਂ 'ਚ ਬਾਕਸਿੰਗ ਅੰਡਰ-14 ਲੜਕਿਆਂ ਦੇ ਮੁਕਾਬਲੇ ਕਰਵਾਏ ਗਏ

ਅੰਤਰ ਜ਼ਿਲ੍ਹਾ ਸਕੂਲ ਖੇਡਾਂ ‘ਚ ਬਾਕਸਿੰਗ ਅੰਡਰ-14 ਲੜਕਿਆਂ ਦੇ ਮੁਕਾਬਲੇ ਕਰਵਾਏ ਗਏ

Young boxers showcase their skills in Under-14 inter-district school games.

ਪਟਿਆਲਾ , 30 ਸਤੰਬਰ, 2026 (ਛੱਤਰਪਾਲ ਸਿੰਘ)  : ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ-14 ਲੜਕਿਆਂ ਦੇ ਬਾਕਸਿੰਗ ਮੁਕਾਬਲੇ ਪੀਐਮ ਸ਼੍ਰੀ ਸਰਕਾਰੀ ਕੋਐਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ ਪਾਸੀ ਰੋਡ ਪਟਿਆਲਾ ਵਿਖੇ ਕਰਵਾਏ ਗਏ।ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਨੇ ਉਚੇਚੇ ਤੌਰ ਤੇ ਬਾਕਸਿੰਗ ਰਿੰਗ ਵਿੱਚ ਪਹੁੰਚ ਕੇ ਖਿਡਾਰੀਆਂ ਨੂੰ ਅਸ਼ੀਰਵਾਦ ਦਿੱਤਾ।ਅੱਜ ਦੇ ਮੁਕਾਬਲਿਆਂ ਵਿੱਚ 28-30 ਕਿਲੋ ਭਾਰ ਵਰਗ ਵਿੱਚ ਸ਼ਹਿਜ਼ਾਦ ਨੇ ਇੰਦਰਪ੍ਰੀਤ ਨੂੰ, ਪਾਸ਼ੂ ਕੁਮਾਰ ਨੇ ਪ੍ਰਭਜੋਤ ਨੂੰ, 30-32 ਵਿੱਚ ਸਾਹਿਲਪ੍ਰੀਤ ਸਿੰਘ ਨੇ ਧਰਮ ਸਿੰਘ ਨੂੰ, ਹਿਮਾਂਸ਼ੂ ਸਬਰਵਾਲ ਨੇ ਜਸਵਿੰਦਰ ਸਿੰਘ ਨੂੰ,32-34 ਵਿੱਚ ਨਮਨ ਕੰਬੋਜ ਨੇ ਪਵਿੱਤਰ ਸਿੰਘ ਨੂੰ,ਏਕਮਪ੍ਰੀਤ ਸਿੰਘ ਨੇ ਹਿਮਾਂਸ਼ੂ ਗੁਪਤਾ ਨੂੰ,38-40 ਵਿੱਚ ਨਿਸ਼ਾਂਤ ਨੇ ਹਰਮਨ ਸਿੰਘ ਨੂੰ,46-50 ਵਿੱਚ ਸੁਖਮਨ ਸਿੰਘ ਨੇ ਕਰਨਵੀਰ ਸਿੰਘ ਨੂੰ ਹਰਾਇਆ। ਇਸ ਮੌਕੇ ਤੇ ਪ੍ਰਿੰਸੀਪਲ ਅਬਜਰਵਰ ਰਾਜੇਸ਼ ਕੁਮਾਰ ਪਾਂਡੇ,ਅਮਨਿੰੰਦਰ ਸਿੰਘ ਬਾਬਾ,ਬਲਵਿੰਦਰ ਸਿੰਘ ਜੱਸਲ, ਰਾਜ ਕੁਮਾਰ ਕੋਚ,ਗੁਰਵਿੰਦਰ ਸਿੰਘ ਸੰਧੂ ਕੋਚ,ਦਿਨੇਸ਼ ਕੁਮਾਰ ਕੋਚ,ਬਿਕਰਮਜੀਤ ਸਿੰਘ ਕੋਚ, ਅਨਿਲ ਕੁਮਾਰ ਕੋਚ,ਦਇਆ ਸਿੰਘ,ਰਾਕੇਸ਼ ਕੁਮਾਰ,ਹਰਜੀਤ ਸਿੰਘ,ਬਲਕਾਰ ਸਿੰਘ,ਗੁਰਪ੍ਰੀਤ ਸਿੰਘ ਬਾਜਵਾ ਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜਰ ਸਨ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments