Home ਸੰਸਾਰ ਕਤਰ ਹਾਦਸੇ ਦੇ 4 ਮ੍ਰਿਤਕਾਂ ਦੀਆਂ ਦੇਹਾਂ ਭਾਰਤ ਲਈ ਰਵਾਨਾ

ਕਤਰ ਹਾਦਸੇ ਦੇ 4 ਮ੍ਰਿਤਕਾਂ ਦੀਆਂ ਦੇਹਾਂ ਭਾਰਤ ਲਈ ਰਵਾਨਾ

0

ਦੋਹਾ, 26 ਜੂਨ (ਹਰਸ਼ਪ੍ਰੀਤ ਕੌਰ):ਕਤਰ ਦੇ ਰਾਸ ਲਾਫਾਨ ਇੰਡਸਟ੍ਰੀਅਲ ਸਿਟੀ ਵਿੱਚ ਇੱਕ ਫੈਕਟਰੀ ਵਿੱਚ ਹੋਏ ਧਮਾਕੇ ਵਿੱਚ ਮਾਰੇ ਗਏ 12 ਭਾਰਤੀ ਨਾਗਰਿਕਾਂ ਵਿੱਚੋਂ 4 ਦੀਆਂ ਮ੍ਰਿਤਕ ਦੇਹਾਂ ਭਾਰਤ ਭੇਜੀਆਂ ਜਾ ਰਹੀਆਂ ਹਨ। ਦੋਹਾ ਸਥਿਤ ਭਾਰਤੀ ਦੂਤਾਵਾਸ ਨੇ ਵੀਰਵਾਰ ਨੂੰ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ। ਐਤਵਾਰ ਨੂੰ ਹੋਏ ਇਸ ਧਮਾਕੇ ਵਿੱਚ ਮਾਰੇ ਗਏ 13 ਲੋਕਾਂ ਵਿੱਚੋਂ 12 ਭਾਰਤੀ ਸਨ ਅਤੇ ਇੱਕ ਪਾਕਿਸਤਾਨੀ ਨਾਗਰਿਕ ਸੀ।

ਦੂਤਾਵਾਸ ਨੇ ਦੱਸਿਆ ਕਿ ਸਬੰਧਤ ਪਰਿਵਾਰਾਂ ਅਤੇ ਅਧਿਕਾਰੀਆਂ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ। ਪੋਸਟ ਵਿੱਚ ਕਤਰੀ ਅਧਿਕਾਰੀਆਂ ਅਤੇ ਭਾਰਤੀ ਭਾਈਚਾਰੇ ਦੀਆਂ ਸੰਸਥਾਵਾਂ ਦਾ ਸਹਿਯੋਗ ਲਈ ਧੰਨਵਾਦ ਵੀ ਕੀਤਾ ਗਿਆ ਹੈ।

 

Exit mobile version