Homeਪੰਜਾਬਤਲਵੰਡੀ ਸਾਬੋ ਵਿੱਚ ਭਾਜਪਾ ਨੂੰ ਮਿਲਿਆ ਵੱਡਾ ਹੁੰਗਾਰਾ, ਨੌਜਵਾਨਾਂ ਸਮੇਤ ਕਈ ਪਰਿਵਾਰ...

ਤਲਵੰਡੀ ਸਾਬੋ ਵਿੱਚ ਭਾਜਪਾ ਨੂੰ ਮਿਲਿਆ ਵੱਡਾ ਹੁੰਗਾਰਾ, ਨੌਜਵਾਨਾਂ ਸਮੇਤ ਕਈ ਪਰਿਵਾਰ ਪਾਰਟੀ ਵਿੱਚ ਸ਼ਾਮਲ

Youth and families join BJP in Talwandi Sabo, strengthening the party’s grassroots support in Bathinda.

ਬਠਿੰਡਾ, 1 ਸਤੰਬਰ, 2026 (ਛਤਰਪਾਲ ਸਿੰਘ) : ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਉਸ ਸਮੇਂ ਵੱਡਾ ਹੁੰਗਾਰਾ ਮਿਲਿਆ, ਜਦੋਂ ਪੱਕਾ ਕਲਾਂ ਸਰਕਲ ਅਧੀਨ ਆਉਂਦੇ ਪਿੰਡ ਬਾਘਾ ਵਿੱਚ ਨੌਜਵਾਨਾਂ ਸਮੇਤ ਕਈ ਪਰਿਵਾਰਾਂ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਨਵੇਂ ਸ਼ਾਮਲ ਹੋਏ ਪਰਿਵਾਰਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਭਾਜਪਾ ਦੀ ਸਟੇਟ ਕੋ-ਮੀਡੀਆ ਇੰਚਾਰਜ ਪਰਮਪਾਲ ਕੌਰ ਸਿੱਧੂ ਅਤੇ ਨਵਜੋਤ ਸਿੰਘ ਗੁਨੀ ਨੇ ਕਿਹਾ ਕਿ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਵਿਅਕਤੀ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਵੇਂ ਮੈਂਬਰਾਂ ਨੂੰ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੇ ਉਚਿਤ ਮੌਕੇ ਵੀ ਦਿੱਤੇ ਜਾਣਗੇ। ਭਾਜਪਾ ਆਗੂਆਂ ਮੁਤਾਬਕ ਨਵੇਂ ਮੈਂਬਰ ਨਵਜੋਤ ਸਿੰਘ ਗੁਨੀ ਗਟਵਾਲੀ ਦੀ ਅਗਵਾਈ, ਨੌਜਵਾਨ ਪੱਖੀ ਸੋਚ ਅਤੇ ਕੰਮ ਕਰਨ ਦੇ ਢੰਗ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਨਵਜੋਤ ਸਿੰਘ ਗੁਨੀ ਗਟਵਾਲੀ ਤਲਵੰਡੀ ਸਾਬੋ ਵਿਧਾਨ ਸਭਾ ਹਲਕੇ ਦੇ ਇੰਚਾਰਜ ਹੋਣ ਦੇ ਨਾਲ-ਨਾਲ ਭਾਜਪਾ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਵੀ ਹਨ। ਪਾਰਟੀ ਆਗੂਆਂ ਨੇ ਕਿਹਾ ਕਿ ਨੌਜਵਾਨਾਂ ਅਤੇ ਪਰਿਵਾਰਾਂ ਦੀ ਵੱਧ ਰਹੀ ਸ਼ਮੂਲੀਅਤ ਜ਼ਮੀਨੀ ਪੱਧਰ ’ਤੇ ਭਾਜਪਾ ਪ੍ਰਤੀ ਵਧ ਰਹੇ ਸਮਰਥਨ ਨੂੰ ਦਰਸਾਉਂਦੀ ਹੈ।

ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ, ਗੁਰਵਿੰਦਰ ਸਿੰਘ, ਵੀਰਪਾਲ ਕੌਰ, ਸੰਤੋਸ਼ ਰਾਣੀ, ਸੁਖਜੀਤ ਕੌਰ, ਹਰਮਨ ਸਿੰਘ, ਸੰਦੀਪ ਸਿੰਘ, ਲਾਲੀ ਸਿੰਘ, ਕਾਲਾ ਸਿੰਘ, ਲਾਭ ਸਿੰਘ, ਨਾਇਬ ਸਿੰਘ ਅਤੇ ਜਸਪ੍ਰੀਤ ਸਿੰਘ ਸਮੇਤ ਕਈ ਹੋਰ ਸਮਰਥਕ ਸ਼ਾਮਲ ਸਨ। ਇਸ ਮੌਕੇ ਟੀਮ ਯੂਥ ਭਾਜਪਾ ਪੱਕਾ ਕਲਾਂ ਦੇ ਸਰਕਲ ਇੰਚਾਰਜ ਰਾਮ ਸਿੰਘ ਅਤੇ ਉਨ੍ਹਾਂ ਦੀ ਪੂਰੀ ਟੀਮ ਨੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਹਿਯੋਗ ਦੇਣ ਵਾਲੇ ਸਾਰੇ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੁਖਵਿੰਦਰ ਸਿੰਘ ਗੁਨੀ, ਸੁਖਜੀਤ ਬਾਘਾ (ਆਈ.ਟੀ. ਯੂਥ ਸਕੱਤਰ), ਪਰਮਿੰਦਰ ਕੌਰ (ਮਹਿਲਾ ਮੋਰਚਾ), ਇੰਦਰਜੀਤ ਬਾਘਾ, ਗੋਪਾਲ ਸੇਖੂ, ਅਮਨਕਾਂਤ ਰਾਮਾ (ਜ਼ਿਲ੍ਹਾ ਸਕੱਤਰ, ਰਾਮਾ ਮੰਡਲ), ਨਿਰਮਲ ਸ਼ਰਮਾ, ਹਿਮੰਤ ਸ਼ਰਮਾ ਅਤੇ ਜਵਰਜੰਗ ਸਿੰਘ (ਭਾਜਪਾ ਯੂਥ ਆਗੂ) ਸਮੇਤ ਨਵਜੋਤ ਸਿੰਘ ਗੁਨੀ ਗਟਵਾਲੀ ਦੀ ਅਗਵਾਈ ਵਾਲੀ ਟੀਮ ਦੇ ਹੋਰ ਆਗੂ ਅਤੇ ਵਰਕਰ ਵੀ ਮੌਜੂਦ ਰਹੇ।

 

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments