Homeਦੇਸ਼ਭੁਪਿੰਦਰ ਮਾਨ ਨੇ ਸ਼ਿਵਰਾਜ ਚੌਹਾਨ ਨੂੰ ਸੌਂਪਿਆ ਕਿਸਾਨਾਂ ਦਾ ਮੰਗ-ਪੱਤਰ

ਭੁਪਿੰਦਰ ਮਾਨ ਨੇ ਸ਼ਿਵਰਾਜ ਚੌਹਾਨ ਨੂੰ ਸੌਂਪਿਆ ਕਿਸਾਨਾਂ ਦਾ ਮੰਗ-ਪੱਤਰ

A farmers' delegation led by Bhupinder Singh Mann met Union Agriculture Minister Shivraj Singh Chauhan.

ਨਵੀਂ ਦਿੱਲੀ, 5 ਅਗਸਤ, 2026 (ਅਰਸ਼ਦੀਪ ਸਿੰਘ) : ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਸੰਸਦ ਮੈਂਬਰ ਭੁਪਿੰਦਰ ਸਿੰਘ ਮਾਨ ਦੀ ਅਗਵਾਈ ਹੇਠ ਕਿਸਾਨ ਵਫ਼ਦ ਨੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਮੁਲਾਕਾਤ ਕਰਕੇ ਖੇਤੀ ਨੀਤੀ ਵਿੱਚ ਤੁਰੰਤ ਸੁਧਾਰਾਂ ਦੀ ਮੰਗ ਕੀਤੀ।

ਵਫ਼ਦ ਨੇ ਮੰਤਰੀ ਨੂੰ ਇੱਕ ਮੰਗ-ਪੱਤਰ ਸੌਂਪਦਿਆਂ ਈਥਾਨੋਲ ਨੀਤੀ, ਐਮਐਸਪੀ, ਖੇਤੀ ਮੰਡੀਆਂ, ਆਧੁਨਿਕ ਬੀਜਾਂ ਦੀ ਉਪਲਬਧਤਾ, ਪੰਜਾਬ-ਹਰਿਆਣਾ ਲਈ ਵਿਸ਼ੇਸ਼ ਖੇਤੀ ਪੈਕੇਜ ਅਤੇ ਰਾਸ਼ਟਰੀ ਖੇਤੀ ਨੀਤੀ ਬਣਾਉਣ ਦੀ ਮੰਗ ਉਠਾਈ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਖੇਤੀ ਨੂੰ ਲਾਭਕਾਰੀ ਬਣਾਉਣ ਲਈ ਕੇਂਦਰ ਸਰਕਾਰ ਨੂੰ ਜਲਦ ਠੋਸ ਕਦਮ ਚੁੱਕਣੇ ਚਾਹੀਦੇ ਹਨ।

 

RELATED ARTICLES
- Advertisment -
Google search engine
Google search engine
Google search engine

Most Popular

Recent Comments