Homeਹਰਿਆਣਾਲਾਡਲੀ ਸਮਾਜਿਕ ਸੁਰੱਖਿਆ ਯੋਜਨਾ ਵਿੱਚ 42758 ਯੋਗ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਲਾਭ

ਲਾਡਲੀ ਸਮਾਜਿਕ ਸੁਰੱਖਿਆ ਯੋਜਨਾ ਵਿੱਚ 42758 ਯੋਗ ਪਰਿਵਾਰਾਂ ਨੂੰ ਦਿੱਤਾ ਜਾ ਰਿਹਾ ਲਾਭ

42,758 eligible families receive benefits under the Ladli Social Security Scheme.

ਹੁਣ ਤੱਕ 82 ਕਰੋੜ 9 ਲੱਖ 53 ਹਜ਼ਾਰ 600 ਰੁਪਏ ਦੀ ਜਾਰੀ ਕੀਤੀ ਗਈ ਰਾਸ਼ੀ

ਚੰਡੀਗੜ੍ਹ, 30 ਸਤੰਬਰ, 2026 (ਸੰਜੀਵ ਸ਼ਰਮਾ):  ਹਰਿਆਣਾ ਸਰਕਾਰ ਵੱਲੋਂ ਲਾਡਲੀ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਸੂਬੇ ਵਿੱਚ ਹਰ ਮਹੀਨੇ 42 ਹਜ਼ਾਰ 758 ਯੋਗ ਪਰਿਵਾਰਾਂ ਨੂੰ 13 ਕਰੋੜ 68 ਲੱਖ 25 ਹਜ਼ਾਰ 600 ਰੁਪਏ ਦੀ ਰਾਸ਼ੀ ਮਾਸਿਕ ਪੈਨਸ਼ਨ ਵਜੋ ਦਿੱਤੀ ਜਾ ਰਹੀ ਹੈ। ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਕ੍ਰਿਸ਼ਨ ਕੁਮਾਰ ਬੇਦੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਜਿਨ੍ਹਾਂ ਮਾਪਿਆਂ ਕੋਲ ਸਿਰਫ਼ ਬੇਟੀਆਂ ਹਨ ਅਤੇ ਕੋਈ ਬੇਟਾ, ਜੈਵਿਕ ਜਾਂ ਗੋਦ ਲਿਆ ਨਹੀਂ ਹੈ, ਉਨ੍ਹਾਂ ਨੂੰ ਲਾਡਲੀ ਸਮਾਜਿਕ ਸੁਰੱਖਿਆ ਪੈਨਸ਼ਨ ਯੋਜਨਾ ਦੇ ਤਹਿਤ 3200 ਰੁਪਏ ਦੀ ਰਾਸ਼ੀ ਮਾਸਿਕ ਪੈਨਸ਼ਨ ਵਜੋ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ ਦੌਰਾਨ ਲਗਭਗ 82 ਕਰੋੜ 9 ਲੱਖ 53 ਹਜ਼ਾਰ 600 ਰੁਪਏ ਤੋਂ ਵੱਧ ਰਾਸ਼ੀ ਲਾਡਲੀ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਪ੍ਰਦਾਨ ਕੀਤੀ ਜਾ ਚੁੱਕੀ ਹੈ।

ਉਨ੍ਹਾਂ ਦੱਸਿਆ ਕਿ ਬੁਢਾਪਾ ਭੱਤਾ ਯੋਜਨਾ ਦੀ ਤਰਜ਼ ‘ਤੇ 1 ਜਨਵਰੀ 2006 ਤੋਂ ਸ਼ੁਰੂ ਕੀਤੀ ਗਈ ਇਸ ਯੋਜਨਾ ਵਿੱਚ ਸਿਰਫ਼ ਧੀ ਵਾਲੇ ਮਾਪਿਆਂ ਨੂੰ ਹੀ ਮਹੀਨਾ ਭੱਤਾ ਜਾਂ ਪੈਨਸ਼ਨ ਪ੍ਰਦਾਨ ਕੀਤੀ ਜਾਂਦੀ ਹੈ। ਇਸ ਯੋਜਨਾ ਦੀ ਸ਼ੁਰੂਆਤ 300 ਰੁਪਏ ਪ੍ਰਤੀ ਮਹੀਨਾ ਤੋਂ ਕੀਤੀ ਗਈ ਸੀ, ਜਿਸ ਨੂੰ ਵਧਾ ਕੇ ਹੋਰ ਪੈਨਸ਼ਨ ਯੋਜਨਾਵਾਂ ਦੇ ਬਰਾਬਰ ਕਰ ਦਿੱਤਾ ਗਿਆ ਹੈ। ਸ਼੍ਰੀ ਬੇਦੀ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਨਾਮਜਦਗੀ ਕਰਨ ਲਈ ਮਾਤਾ ਜਾਂ ਪਿਤਾ ਦੀ ਉਮਰ 45 ਸਾਲ ਦੀ ਹੋਣ ‘ਤੇ ਇਹ ਲਾਭ ਦੇਣਾ ਸ਼ੁਰੂ ਕੀਤਾ ਜਾਂਦਾ ਹੈ। ਇਸ ਤਰ੍ਹਾ ਮਾਪਿਆਂ ਦੇ 45ਵੇਂ ਜਨਮਦਿਨ ‘ਤੇ ਇਸ ਯੋਜਨਾ ਦਾ ਲਾਭ ਮਿਲਣਾ ਸ਼ੁਰੂ ਹੁੰਦਾ ਹੈ, ਜੋ ਲਗਾਤਾਰ 15 ਸਾਲ ਤੱਕ ਪ੍ਰਦਾਨ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਮਾਪਿਆਂ ਦੀ ਉਮਰ 60 ਸਾਲ ਪੂਰੀ ਹੋਣ ਤੋਂ ਬਾਅਦ ਉਨ੍ਹਾਂ ਨੂੰ ਬੁਢਾਪਾ ਸਨਮਾਨ ਭੱਤਾ ਯੋਜਨਾ ਵਿੱਚ ਸ਼ਾਮਲ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦੀ ਮੌਤ ਹੋਣ ‘ਤੇ ਜੀਵਤ ਮਾਤਾ ਜਾਂ ਪਿਤਾ ਨੂੰ ਇਹ ਭੱਤਾ ਪ੍ਰਦਾਨ ਕੀਤਾ ਜਾਂਦਾ ਹੈ।

ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਨੇ ਦੱਸਿਆ ਕਿ ਹਰਿਆਣਾ ਸਰਕਾਰ ਵੱਲੋਂ ਲਾਡਲੀ ਸਮਾਜਿਕ ਸੁਰੱਖਿਆ ਯੋਜਨਾ ਦੇ ਤਹਿਤ ਪਹਿਲਾਂ ਯੋਗਤਾ ਉਮਰ 55 ਸਾਲ ਕੀਤੀ ਗਈ ਸੀ, ਜਿਸ ਨੂੰ ਘਟਾ ਕੇ 45 ਸਾਲ ਕਰ ਦਿੱਤਾ ਗਿਆ ਹੈ ਅਤੇ ਮਹੀਨਾ ਭੱਤਾ ਵੀ ਬੁਢਾਪਾ ਸਨਮਾਨ ਭੱਤਾ ਯੋਜਨਾ ਦੇ ਤਹਿਤ ਵਧਾ ਕੇ 3200 ਰੁਪਏ ਪ੍ਰਤੀ ਮਹੀਨਾ ਕਰ ਦਿੱਤਾ ਗਿਆ ਹੈ। ਸ਼੍ਰੀ ਕ੍ਰਿਸ਼ਨ ਬੇਦੀ ਨੇ ਦੱਸਿਆ ਕਿ ਕੋਈ ਵੀ ਪਰਿਵਾਰ ਜੋ ਇਕੱਲੇ ਮਾਤਾ-ਪਿਤਾ ਹਰਿਆਣਾ ਰਾਜ ਦੇ ਸਥਾਈ ਨਿਵਾਸੀ ਹਨ, ਅਤੇ ਉਨ੍ਹਾਂ ਦਾ ਕੋਈ ਬੇਟਾ, ਜੈਵਿਕ ਜਾਂ ਗੋਦ ਲਿਆ ਪੁੱਤਰ ਨਹੀਂ ਹੈ, ਸਿਰਫ਼ ਬੇਟੀ, ਬੇਟੀਆਂ ਹਨ, ਉਹ ਹੀ ਲਾਡਲੀ ਸਮਾਜਿਕ ਸੁਰੱਖਿਆ ਯੋਜਨਾ ਦਾ ਲਾਭ ਪਾਉਣ ਦੇ ਹੱਕਦਾਰ ਹਨ। ਇਸ ਯੋਜਨਾ ਦੇ ਤਹਿਤ ਲਾਭ ਪਾਉਣ ਲਈ ਪਰਿਵਾਰ ਦੀ ਸਾਰੇ ਸਾਧਨਾਂ ਤੋਂ ਕੁੱਲ ਸਾਲਾਨਾ ਆਮਦਨ 2,00,000 ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ, ਇਸ ਯੋਜਨਾ ਦੇ ਤਹਿਤ ਪਰਿਵਾਰ ਵਿੱਚ ਮਾਤਾ-ਪਿਤਾ ਵਿੱਚੋਂ ਕਿਸੇ ਇੱਕ ਦੀ ਉਮਰ 45 ਸਾਲ ਹੋਣ ਤੋਂ ਬਾਅਦ ਦੀ ਮਿਤੀ ਤੋਂ ਹੀ ਯੋਗ ਪਰਿਵਾਰ ਲਾਭ ਪ੍ਰਾਪਤ ਕਰਨ ਦਾ ਹੱਕਦਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਮਾਪਿਆਂ ਵਿੱਚ ਜੇਕਰ ਮਾਤਾ ਜੀਵਤ ਹੈ, ਤਾਂ ਲਾਭ ਦਾ ਭੁਗਤਾਨ ਮਾਤਾ ਅਤੇ ਮਾਤਾ ਜੀਵਤ ਨਹੀਂ ਹੈ, ਤਾਂ ਲਾਭ ਦਾ ਭੁਗਤਾਨ ਪਿਤਾ ਨੂੰ ਕੀਤਾ ਜਾਵੇਗਾ।

RELATED ARTICLES
- Advertisment -
Google search engine
Google search engine
Google search engine
Google search engine

Most Popular

Recent Comments