Home ਪਟਿਆਲਾ ਅਪਡੇਟ ਬਲਤੇਜ ਸਿੰਘ ਪੰਨੂ ਨੇ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਦਾ ਕੈਲੰਡਰ ਕੀਤਾ ਜਾਰੀ

ਬਲਤੇਜ ਸਿੰਘ ਪੰਨੂ ਨੇ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਦਾ ਕੈਲੰਡਰ ਕੀਤਾ ਜਾਰੀ

Baltej Singh Pannu released the calendar for the CBSE National Athletics Meet, highlighting the importance of sports, fitness and athletic development among school students.

0
ਪਟਿਆਲਾ ,11 ਅਕਤੂਬਰ, 2026 (ਗੁਰਮੀਤ ਸਿੰਘ ਤੁੰਗ)  : ਤਾਇਕਵਾਡੋਂ ਕੋਚ ਸਤਵਿੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਵਿਖੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਵੱਲੋਂ 15 ਤੋਂ 20 ਅਕਤੂਬਰ ਨੂੰ ਸੀਬੀਐਸਈ ਨੈਸ਼ਨਲ ਅਥਲੈਟਿਕ ਮੀਟ ਪ੍ਰਿੰਸੀਪਲ ਰੇਖਾ ਗੁਪਤਾ ਦੀ ਯੋਗ ਅਗਵਾਈ ਹੇਠਾ ਕਰਵਾਈ ਜਾ ਰਹੀ ਹੈ।ਪ੍ਰਿੰਸੀਪਲ ਰੇਖਾ ਗੁਪਤਾ ਨੇ ਦੱਸਿਆ ਕਿ ਅੱਜ ਆਮ ਆਦਮੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਸਿੰਘ ਪੰਨੂ ਨੇ ਸੀਬੀਐਸਈ ਨੈਸ਼ਨਲ ਅਥਲੈਟਿਕ ਮੀਟ ਦਾ ਕੈਲੰਡਰ ਜਾਰੀ ਕੀਤਾ। ਉਹਨਾਂ ਨੇ ਸਕੂਲ ਮੈਨੇਜਮੈਂਟ,ਪ੍ਰਿੰਸੀਪਲ ਰੇਖਾ ਗੁਪਤਾ,ਕੋਚ ਸਤਵਿੰਦਰ ਸਿੰਘ ਤੇ ਸਮੂਹ ਸਟਾਫ਼ ਨੂੰ ਵਧਾਈ ਵੀ ਦਿੱਤੀ।ਉਹਨਾਂ ਨੇ ਕਿਹਾ ਕਿ ਇਹ ਤੁਹਾਡੀ ਮਿਹਨਤ ਰੰਗ ਲਿਆਈ ਹੈ,ਇਸ ਈਵੈਂਟ ਦੇ ਨਾਲ ਪੰਜਾਬ ਖੇਡਾਂ ਵਿੱਚ ਇੱਕ ਨਵਾਂ ਇਤਿਹਾਸ ਦਾ ਪੰਨਾ ਜੁੜੇਗਾ।ਇਹ ਪੰਜਾਬ ਵਿੱਚ ਪਹਿਲੀ ਵਾਰ ਹੋਣ ਜਾ ਰਹੀ ਹੈ।ਪ੍ਰਿੰਸੀਪਲ ਰੇਖਾ ਗੁਪਤਾ ਤੇ ਸਤਵਿੰਦਰ ਸਿੰਘ ਕੋਚ ਨੇ ਸੀਬੀਐਸਈ ਸਪੋਰਟਸ ਕਮੇਟੀ ਨਿਊ ਦਿੱਲੀ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਤੇ ਰਣਜੀਤਾ ਕੌਰ,ਸਕੂਲ ਟਰੱਸਟੀ ਕੁਨਾਲ ਅਗਰਵਾਲ,ਹਰੀਸ਼ ਸਿੰਘ ਰਾਵਤ, ਸੁਰਿੰਦਰਪਾਲ ਸਿੰਘ ਐਸਪੀ,ਨਿਖਿਲ ਸ਼ਰਮਾ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

Exit mobile version