Home ਹਰਿਆਣਾ ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਜਾਰੀ : ਐਸ.ਡੀ.ਐਮ.

ਪਰਾਲੀ ਪ੍ਰਬੰਧਨ ਲਈ ਜਾਗਰੂਕਤਾ ਮੁਹਿੰਮ ਜਾਰੀ : ਐਸ.ਡੀ.ਐਮ.

SDM intensifies farmer awareness efforts to promote proper stubble management and prevent crop residue burning.

0

ਰਾਜਪੁਰਾ ,7 ਅਕਤੂਬਰ, 2026 (ਕਾਜਲ) : ਡਿਪਟੀ ਕਮਿਸ਼ਨਰ ਪਟਿਆਲਾ ਡਾ. ਹਿਮਾਂਸ਼ੂ ਅਗਰਵਾਲ ਦੇ ਦਿਸ਼ਾ—ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਰਾਜਪੁਰਾ ਰਵਿੰਦਰ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੀ.ਆਰ.ਐਮ. ਸਕੀਮ ਦੀ ਮੱਦ ਆਈ.ਈ.ਸੀ. ਗਤੀਵਿਧੀਆਂ ਕਰਕੇ ਕਿਸਾਨਾਂ ਨੂੰ ਪਰਾਲੀ ਦੀਆਂ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਨ ਹਿੱਤ ਤਹਿਸੀਲ ਰਾਜਪੁਰਾ ਦੇ ਕਿਸਾਨਾਂ ਨੂੰ ਪਿੰਡ ਪੱਧਰੀ ਕੈਂਪਾਂ, ਮੋਬਾਇਲ ਵੈਨ, ਨੁਕੜ ਨਾਟਕ ਅਤੇ ਸਕੂਲ ਗਤੀਵਿਧੀਆਂ ਰਾਹੀਂ ਜਾਗਰੂਕ ਕਰ ਰਿਹਾ ਹੈ। ਐਸ.ਡੀ.ਐਮ. ਰਾਜਪੁਰਾ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤਹਿ ਕੀਤੇ ਸਮੇਂ ਦੌਰਾਨ ਹੀ ਝੋਨੇ ਦੀ ਵਾਢੀ ਕੀਤੀ ਜਾਵੇ ਤਾਂ ਜ਼ੋ ਮੰਡੀ ਵਿਚ ਜਿਆਦਾ ਨਮੀ ਕਾਰਨ ਮੰਡੀਕਰਨ ਵਿਚ ਕੋਈ ਸਮੱਸਿਆ ਪੇਸ਼ ਨਾ ਆਵੇ। ਇਸ ਸਬੰਧੀ ਮੁੱਖ ਖੇਤੀਬਾੜੀ ਅਫਸਰ ਡਾ. ਦਾਰਾ ਸਿੰਘ ਨੇ ਦਸਿਆ ਕਿ ਕਿਸਾਨ ਸੁਪਰ ਐਸ.ਐਮ.ਐਸ ਨਾਲ ਲੱਗੀ ਕੰਬਾਇਨ ਨਾਲ ਝੋਨੇ ਦੀ ਵਾਢੀ ਕਰਨ ਅਤੇ ਪਰਾਲੀ ਨੂੰ ਖੇਤਾਂ ਵਿਚ ਮਿਲਾਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ। ਬਲਾਕ ਖੇਤੀਬਾੜੀ ਅਫਸਰ ਰਾਜਪੁਰਾ ਡਾ. ਜੁਪਿੰਦਰ ਸਿੰਘ ਪੰਨੂੰ ਅਤੇ ਬਲਾਕ ਖੇਤੀਬਾੜੀ ਅਫਸਰ ਘਨੌਰ ਡਾ. ਰਣਜੋਧ ਸਿੰਘ ਅਧੀਨ ਪੈਂਦੇ ਸਰਕਲਾਂ ਵਿਚ ਹੁਣ ਤੱਕ 72 ਪਿੰਡ ਪੱਧਰੀ ਅਤੇ 3 ਬਲਾਕ ਪੱਧਰੀ ਕੈਂਪ ਲਗਾਏ ਜਾ ਚੁੱਕੇ ਹਨ। ਇਹਨਾਂ ਕੈਂਪਾਂ ਵਿਚ ਪਿੰਡ ਦੇ ਸਰਪੰਚਾਂ, ਨੰਬਰਦਾਰਾਂ, ਚੌਂਕੀਦਾਰਾਂ ਅਤੇ ਲਗਭਗ 2300 ਅਗਾਂਹਵਧੂ ਕਿਸਾਨਾਂ ਨੇ ਭਾਗ ਲਿਆ। ਇਹਨਾਂ ਕੈਂਪਾਂ ਵਿਚ ਖੇਤੀਬਾੜੀ ਵਿਸਥਾਰ ਅਫਸਰ (ਖੇੜਾ ਗੱਜੂ ਅਤੇ ਜਾਂਸਲਾ) ਸੰਜੀਵ ਕੁਮਾਰ, ਮਨਪ੍ਰੀਤ ਸਿੰਘ (ਜੰਡ ਮੰਗੋਲੀ ਅਤੇ ਕਪੂਰੀ) ਅਤੇ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਧਿਆਨ ਸਿੰਘ (ਖੇੜੀ ਗੁਰਨਾ), ਡਾ. ਪੁਨੀਤ ਕੁਮਾਰ (ਬਸੰਤਪੁਰਾ), ਡਾ. ਅਜੈ ਕੁਮਾਰ (ਪੱਬਰੀ), ਡਾ. ਅਨੁਰਾਗ ਅੱਤਰੀ (ਨੱਥੂ ਮਾਜਰਾ, ਸ਼ੰਭੂ ਕਲਾਂ ਅਤੇ ਚੱਪੜ) ਅਤੇ ਖੇਤੀਬਾੜੀ ਉਪਨਿਰੀਖਕਾਂ ਅਤੇ ਆਤਮਾ ਸਟਾਫ ਨੇ ਕਿਸਾਨਾਂ ਨੂੰ ਪਰਾਲੀ ਨੂੰ ਖੇਤਾਂ ਵਿਚ ਵਾਹੁਣ ਅਤੇ ਗੰਢਾਂ ਬਣਾਕੇ ਉਦਯੋਗਿਕ ਇਕਾਇਆਂ ਨੂੰ ਦੇਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਉਪਰ ਦਿੱਤੀ ਗਈ ਸੀ.ਆਰ.ਐਮ. ਮਸ਼ੀਨਰੀ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਦਸਿਆ ਕਿ ਕਿਸਾਨ ਖੇਤੀਬਾੜੀ ਅਤੇ ਸਹਿਕਾਰੀ ਸਭਾਵਾਂ ਨਾਲ ਸੰਪਰਕ ਕਰਕੇ ਮਸ਼ੀਨਾਂ ਦੀ ਮੰਗ ਕਰ ਸਕਦੇ ਹਨ ਤਾਂ ਜ਼ੋ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘੱਟ ਕਰਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ।

Exit mobile version