Home ਮਨੋਰੰਜਨ ਅਤੁਲ ਕੁਲਕਰਨੀ ਨੇ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਰੱਖਿਆ ਇੱਕ ਦਿਨ ਦਾ...

ਅਤੁਲ ਕੁਲਕਰਨੀ ਨੇ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਰੱਖਿਆ ਇੱਕ ਦਿਨ ਦਾ ਵਰਤ, ਸਰਕਾਰ ਨੂੰ ਗੱਲਬਾਤ ਦੀ ਕੀਤੀ ਅਪੀਲ

0

ਨਵੀਂ ਦਿੱਲੀ ,16ਜੁਲਾਈ (ਛਤਰਪਾਲ ਸਿੰਘ): ਬਾਲੀਵੁੱਡ ਅਦਾਕਾਰ ਅਤੁਲ ਕੁਲਕਰਨੀ ਨੇ ਸਮਾਜਿਕ ਕਾਰਕੁਨ ਅਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਇੱਕ ਦਿਨ ਦਾ ਭੁੱਖ ਹੜਤਾਲ (ਵਰਤ) ਰੱਖਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਵਾਂਗਚੁਕ ਨਾਲ ਏਕਤਾ ਪ੍ਰਗਟ ਕਰਨ ਲਈ 16 ਜੁਲਾਈ ਨੂੰ ਆਪਣੇ ਘਰ ‘ਚ ਇੱਕ ਦਿਨ ਦਾ ਵਰਤ ਰੱਖਣਗੇ ਅਤੇ ਕੇਂਦਰ ਸਰਕਾਰ ਨੂੰ ਉਨ੍ਹਾਂ ਨਾਲ ਗੱਲਬਾਤ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ।

ਅਤੁਲ ਕੁਲਕਰਨੀ ਨੇ ਸੋਸ਼ਲ ਮੀਡੀਆ ‘ਤੇ ਜਾਰੀ ਕੀਤੇ ਆਪਣੇ ਵੀਡੀਓ ਸੰਦੇਸ਼ ਵਿੱਚ ਕਿਹਾ ਕਿ, “ਦਰਦ ਦਾ ਦਰਦ ਨਾਲ ਰਿਸ਼ਤਾ ਹੋਣਾ ਬਹੁਤ ਜ਼ਰੂਰੀ ਹੈ।” ਉਨ੍ਹਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੋਨਮ ਵਾਂਗਚੁਕ ਦੇ ਮੁੱਦਿਆਂ ਪ੍ਰਤੀ ਆਪਣਾ ਸਮਰਥਨ ਪ੍ਰਗਟ ਕਰਨ ਅਤੇ ਸ਼ਾਂਤੀਪੂਰਨ ਢੰਗ ਨਾਲ ਆਪਣੀ ਆਵਾਜ਼ ਉਠਾਉਣ।

ਦੱਸਣਯੋਗ ਹੈ ਕਿ ਸੋਨਮ ਵਾਂਗਚੁਕ ਪਿਛਲੇ 19 ਦਿਨਾਂ ਤੋਂ ਅਣਮਿੱਥੇ ਸਮੇਂ ਦੀ ਭੁੱਖ ਹੜਤਾਲ ‘ਤੇ ਹਨ। ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾ ਵੱਧ ਰਹੀ ਹੈ ਅਤੇ ਡਾਕਟਰਾਂ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਭਾਰ ਕਾਫ਼ੀ ਘਟ ਚੁੱਕਾ ਹੈ। ਇਸ ਦੌਰਾਨ ਦਿੱਲੀ ਹਾਈ ਕੋਰਟ ਨੇ ਵੀ ਸਰਕਾਰ ਨੂੰ ਵਾਂਗਚੁਕ ਦੀ ਸਿਹਤ ਦੀ ਨਿਯਮਿਤ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ।

ਅਤੁਲ ਕੁਲਕਰਨੀ ਤੋਂ ਇਲਾਵਾ ਕਈ ਹੋਰ ਫ਼ਿਲਮੀ ਹਸਤੀਆਂ ਅਤੇ ਜਨਤਕ ਸ਼ਖਸੀਅਤਾਂ ਵੀ ਸੋਨਮ ਵਾਂਗਚੁਕ ਦੇ ਸਮਰਥਨ ਵਿੱਚ ਆਪਣੀ ਆਵਾਜ਼ ਬੁਲੰਦ ਕਰ ਚੁੱਕੀਆਂ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਇਸ ਮਾਮਲੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਣਾ ਚਾਹੀਦਾ ਹੈ

Exit mobile version