Home ਪਟਿਆਲਾ ਅਪਡੇਟ ਗੁੰਮਸ਼ੁਦਾ ਬੱਚੀ ਦੇ ਪਰਿਵਾਰ ਬਾਰੇ ਜਾਣਕਾਰੀ ਦੇਣ ਦੀ ਅਪੀਲ, 24 ਅਗਸਤ ਤੱਕ...

ਗੁੰਮਸ਼ੁਦਾ ਬੱਚੀ ਦੇ ਪਰਿਵਾਰ ਬਾਰੇ ਜਾਣਕਾਰੀ ਦੇਣ ਦੀ ਅਪੀਲ, 24 ਅਗਸਤ ਤੱਕ ਕਰੋ ਸੰਪਰਕ

0
ਪਟਿਆਲਾ, 24 ਜੁਲਾਈ, 2026 (ਦੀਪਕ ਦੱਤਾ): ਜ਼ਿਲ੍ਹਾ ਬਾਲ ਸੁਰੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਇੱਕ ਗੁੰਮਸ਼ੁੱਦਾ ਬੱਚੀ ਮੀਨੂੰ ਜੋ ਕਿ ਮੰਦਬੁਧੀ ਹੈ ਅਤੇ ਪਿਛਲੇ ਕਾਫੀ ਸਮੇਂ ਤੋਂ ਆਲ ਇੰਡੀਆ ਪਿੰਗਲਾ ਆਸ਼ਰਮ, ਪਟਿਆਲਾ ਵਿਖੇ ਰਹਿ ਰਹੀ ਸੀ। ਜਿਸਦੀ ਮੋਜੁਦਾ ਸਮੇਂ ਵਿੱਚ ਉਮਰ ਤਕਰੀਬਨ 15 ਸਾਲ ਹੈ। ਬੱਚੀ ਦਾ ਰੰਗ ਸਾਵਲਾ ਹੈ। ਇਸ ਬੱਚੀ ਦੇ ਵਾਰਸਾ ਦੀ ਬਹੁਤ ਭਾਲ ਕੀਤੀ ਗਈ ਹੈ ਪਰੰਤੂ ਇਸ ਬੱਚੀ ਦਾ ਕੋਈ ਵੀ ਜਾਣਕਾਰ ਦਾ ਪਤਾ ਨਹੀ ਲਗਿਆ ਹੈ। ਇਸ ਲਈ ਹੁਣ ਇਹ ਆਖਰੀ  ਜਨਤਕ ਸੂਚਨਾ ਦਿੱਤੀ ਜਾਣੀ ਹੈ ਕਿ ਜੇਕਰ ਇਸ ਬੱਚੀ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ ਤਾਂ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਪਟਿਆਲਾ, ਕਮਰਾ ਨੰ. 150 ਬਲਾਕ ਸੀ ਐਕਸਟੈਂਸ਼ਨ ਮਿਨੀ ਸਕੱਤਰੇਤ ਪਟਿਆਲਾ, ਫੋਨ ਨੰ. 0175-2353523, ਈ ਮੇਲ.- dcpo.patiala@gmail.com ਅਤੇ 1098 ਚਾਈਲਡ ਹੈਲਪ ਲਾਈਨ ਪਟਿਆਲਾ ਤੇ ਮਿਤੀ 24-8-2026 ਤੱਕ ਸੰਪਰਕ ਕੀਤਾ ਜਾਵੇ। ਅਹਿਜਾ ਨਾ ਕਰਨ ਦੀ ਸੁਰਤ ਵਿੱਚ ਬੱਚੇ ਨੂੰ ਅਡਾਪਟ ਕਰਵਾਉਣ ਲਈ ਲੀਗਲੀ ਫਰੀ ਕਰ ਦਿੱਤਾ ਜਾਵੇਗਾ।

Exit mobile version