Homeਹੈਲਥਗੁਲਕੰਦ ਦੇ ਗਰਮੀਆਂ 'ਚ ਕਮਾਲ ਦੇ ਫਾਇਦੇ  

ਗੁਲਕੰਦ ਦੇ ਗਰਮੀਆਂ ‘ਚ ਕਮਾਲ ਦੇ ਫਾਇਦੇ  

Health News, 9 ਜੁਲਾਈ (ਹਰਸ਼ਲੀਨ ਸਿੰਘ) : ਗਰਮੀਆਂ ਦੀ ਤਪਸ਼ ਤੋਂ ਬਚਣ ਲਈ ਕੁਦਰਤੀ ਅਤੇ ਰਵਾਇਤੀ ਚੀਜ਼ਾਂ ਵੱਲ ਰੁਝਾਨ ਵੱਧ ਰਿਹਾ ਹੈ। ਇਹਨਾਂ ਵਿੱਚੋਂ ਇੱਕ ਹੈ ਤਾਜਾ ਗੁਲਾਬ ਦੀਆਂ ਪੱਤੀਆਂ ਤੋਂ ਬਣਿਆ ਗੁਲਕੰਦ, ਜੋ ਨਾ ਸਿਰਫ਼ ਸੁਆਦ ਹੈ ਸਗੋਂ ਤਨ-ਮਨ ਨੂੰ ਵੀ ਠੰਢਾ ਰੱਖਦਾ ਹੈ। ਗੁਲਕੰਦ ਨੂੰ ਗਰਮੀਆਂ ਦਾ ਸਭ ਤੋਂ ਵਧੀਆ ਸਾਥੀ ਮੰਨਿਆ ਜਾਂਦਾ ਹੈ। ਗੁਲਕੰਦ ਤਾਜ਼ੇ ਗੁਲਾਬ ਦੀਆਂ ਪੱਤੀਆਂ ਅਤੇ ਖੰਡ ਜਾਂ ਗੁੜ ਨੂੰ ਮਿਲਾ ਕੇ ਸੂਰਜ ਦੀ ਧੂਪ ਵਿੱਚ ਹੌਲੀ-ਹੌਲੀ ਪਕਾ ਕੇ ਤਿਆਰ ਕੀਤਾ ਜਾਂਦਾ ਹੈ। ਇਸਦੀ ਖੁਸ਼ਬੂ ਅਤੇ ਮੀਠਾ ਸਵਾਦ ਭਾਰਤੀ ਘਰਾਂ ਵਿੱਚ ਪੀੜ੍ਹੀਆਂ ਤੋਂ ਚਲਿਆ ਆ ਰਿਹਾ ਹੈ। ਗਰਮੀਆਂ ਦੇ ਮੌਸਮ ਵਿੱਚ ਇਹ ਠੰਢਕ ਦੇਣ ਵਾਲਾ ਕੁਦਰਤੀ ਪਕਵਾਨ ਖਾਸ ਤੌਰ ਤੇ ਪ੍ਰਸਿੱਧ ਹੈ।

ਇਹ ਸਦਾਬਹਾਰ ਪਕਵਾਨ ਨਾ ਸਿਰਫ਼ ਸੁਆਦ ਅਤੇ ਠੰਢਕ ਪ੍ਰਦਾਨ ਕਰਦਾ ਹੈ, ਸਗੋਂ ਭਾਰਤੀ ਪਰੰਪਰਾ ਅਤੇ ਸ਼ਾਨਦਾਰ ਰਸੋਈ ਹੁਨਰ ਦਾ ਵੀ ਪ੍ਰਤੀਕ ਹੈ। ਪੁਰਾਣੇ ਸਮੇਂ ਵਿੱਚ, ਦਾਦੀ-ਨਾਨੀ ਇਸਨੂੰ ਘਰ ਵਿੱਚ ਬਣਾਉਂਦੀਆਂ ਸਨ ਅਤੇ ਬੱਚਿਆਂ ਨੂੰ ਚਮਚ ਭਰ ਗੁਲਕੰਦ ਖੁਆਉਂਦੀਆਂ ਸਨ। ਅੱਜ ਵੀ ਕਈ ਘਰਾ ਵਿੱਚ ਗੁਲਕੰਦ ਬਣਾਉਣਾ ਅਤੇ ਇਸ ਦਾ ਸੇਵਨ ਇੱਕ ਪਰਿਵਾਰਕ ਪਰੰਪਰਾ ਬਣੀ ਹੋਈ ਹੈ।

ਕਿਵੇਂ ਕਰੀਏ ਗੁਲਕੰਦ ਦਾ ਸੇਵਨ

ਗੁਲਕੰਦ ਦਾ ਸੇਵਨ ਕਈ ਤਰੀਕਿਆਂ ਨਾਲ ਕੀਤਾ ਜਾ ਸਕਦਾ ਹੈ। ਇਸਨੂੰ ਸਿੱਧਾ ਚਮਚ ਨਾਲ ਖਾਧਾ ਜਾ ਸਕਦਾ ਹੈ, ਦੁੱਧ ਜਾਂ ਦਹੀਂ ਵਿੱਚ ਮਿਲਾ ਕੇ ਸ਼ਰਬਤ ਬਣਾਇਆ ਜਾ ਸਕਦਾ ਹੈ, ਜਾਂ ਫਿਰ ਹਲਵੇ, ਲੱਡੂ ਅਤੇ ਆਈਸ ਕਰੀਮ ਵਿੱਚ ਮਿਲਾਕੇ ਵੀ ਇਸਤੇਮਾਲ ਕੀਤਾ ਜਾਦਾ ਹੈ। ਗਰਮੀਆਂ ਵਿੱਚ, ਗੁਲਕੰਦ ਵਾਲਾ ਠੰਡਾ ਦੁੱਧ ਜਾਂ ਸ਼ਰਬਤ ਪੀਣਾ ਬਹੁਤ ਸਾਰੇ ਲੋਕਾਂ ਦਾ ਪਸੰਦੀਦਾ ਨਾਸ਼ਤਾ ਜਾਂ ਸ਼ਾਮ ਦਾ ਪੀਣ ਵਾਲਾ ਡਰਿੰਕ ਹੁੰਦਾ ਹੈ।

ਗੁਲਕੰਦ ਖਾਣ ਦੇ ਫਾਇਦੇ 

  1. ਸਰੀਰ ਨੂੰ ਰੱਖੇ ਠੰਢਾ ਸਿਹਤ ਮਾਹਿਰਾਂ ਦੇ ਅਨੁਸਾਰ, ਗੁਲਕੰਦ ਵਿੱਚ ਗੁਲਾਬ ਦੀਆਂ ਪੱਤੀਆਂ ਦੇ ਕੁਦਰਤੀ ਗੁਣ ਮੌਜੂਦ ਹੁੰਦੇ ਹਨ, ਜੋ ਸਰੀਰ ਨੂੰ ਠੰਡਾ ਕਰਦੇ ਹਨ। ਇਹ ਗਰਮੀ ਕਾਰਨ ਹੋਣ ਵਾਲੀ ਥਕਾਵਟ, ਚਿੜਚਿੜਾਪਨ ਅਤੇ ਤਣਾਅ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।
  1. ਪਾਚਨ ਗੁਲਕੰਦ ਪਾਚਨ ਪ੍ਰਣਾਲੀ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਭੋਜਨ ਨੂੰ ਆਸਾਨੀ ਨਾਲ ਪਚਾਉਣ ਵਿੱਚ ਮਦਦ ਕਰਦਾ ਹੈ। ਗਰਮੀਆਂ ਦੌਰਾਨ ਪੇਟ ਦੀਆਂ ਸਮੱਸਿਆਵਾਂ ਅਕਸਰ ਵਧ ਜਾਂਦੀਆਂ ਹਨ। ਇਸ ਲਈ, ਰੋਜ਼ਾਨਾ ਥੋੜ੍ਹੀ ਜਿਹੀ ਗੁਲਕੰਦ ਦਾ ਸੇਵਨ ਕਰਨ ਨਾਲ ਪਾਚਨ ਕਿਰਿਆ ਵਿੱਚ ਸੁਧਾਰ ਹੁੰਦਾ ਹੈ ਅਤੇ ਐਸਿਡਿਟੀ ਤੋਂ ਰਾਹਤ ਮਿਲਦੀ ਹੈ।
  1. ਇਮਿਊਨਿਟੀ ਗੁਲਕੰਦ ਵਿੱਚ ਐਂਟੀਆਕਸੀਡੈਂਟ ਦੀ ਚੰਗੀ ਮਾਤਰਾ ਹੁੰਦੀ ਹੈ, ਜੋ ਸਰੀਰ ਦੀ ਰੱਖਿਆ ਪ੍ਰਣਾਲੀ ਨੂੰ ਮਜ਼ਬੂਤ ​​ਰੱਖਦਾ ਹੈ।
  1. ਸਕਿੰਨ ਗਰਮੀਆਂ ਵਿੱਚ ਸਕਿੰਨ ਦੀਆਂ ਸਮੱਸਿਆਵਾਂ ਆਮ ਹੁੰਦੀਆਂ ਹਨ, ਅਤੇ ਚਮੜੀ ਜਲਦੀ ਬੇਜਾਨ ਹੋਣ ਲੱਗਦੀ ਹੈ। ਅਜਿਹੇ ਵਿੱਚ ਇਹ ਸਕਿੰਨ ਨੂੰ ਸਿਹਤਮੰਦ ਅਤੇ ਚਮਕਦਾਰ ਬਣਾਉਣ ਵਿੱਚ ਵੀ ਕਾਰਗਰ ਹੈ।
  1. ਤਾਪਮਾਨ ਗੁਲਕੰਦ ਕੁਦਰਤੀ ਤੌਰ ‘ਤੇ ਸਰੀਰ ਦਾ ਤਾਪਮਾਨ ਸੰਤੁਲਿਤ ਰੱਖਣ ਵਿੱਚ ਮਦਦ ਕਰਦਾ ਹੈ।

 

RELATED ARTICLES
- Advertisment -
Google search engine
Google search engine
Google search engine

Most Popular

Recent Comments