Home ਸਪੋਰਟਸ ਫਿਰੋਜ਼ਪੁਰ ਦੇ ਅਮਨਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਰਚਿਆ ਇਤਿਹਾਸ

ਫਿਰੋਜ਼ਪੁਰ ਦੇ ਅਮਨਪ੍ਰੀਤ ਸਿੰਘ ਨੇ ਅਮਰੀਕਾ ਵਿੱਚ ਰਚਿਆ ਇਤਿਹਾਸ

0

ਜਲੰਧਰ:14ਜੁਲਾਈ (ਛਤਰਪਾਲ ਸਿੰਘ): ਪੰਜਾਬ ਦੇ ਫਿਰੋਜ਼ਪੁਰ ਨਾਲ ਸਬੰਧਤ ਅਮਨਪ੍ਰੀਤ ਸਿੰਘ ਉਰਫ਼ ‘ਮਹਾਬਲੀ ਸ਼ੇਰਾ’ ਨੇ ਅਮਰੀਕਾ ਦੇ ਲਾਸ ਵੇਗਾਸ ਵਿੱਚ ਹੋਏ ਪਾਵਰ ਸਲੈਪ 21 ਮੁਕਾਬਲੇ ਵਿੱਚ ਸ਼ਾਨਦਾਰ ਜਿੱਤ ਦਰਜ ਕੀਤੀ ਹੈ। 10 ਜੁਲਾਈ 2026 ਨੂੰ ਹੋਏ ਇਸ ਮੁਕਾਬਲੇ ਵਿੱਚ ਉਨ੍ਹਾਂ ਦਾ ਸਾਹਮਣਾ WWE ਦੇ ਸਾਬਕਾ ਵਰਲਡ ਹੈਵੀਵੇਟ ਚੈਂਪੀਅਨ ਜੈਕ ਹੇਜਰ ਨਾਲ ਸੀ।

ਮੁਕਾਬਲੇ ਦੇ ਸ਼ੁਰੂਆਤੀ ਦੋ ਰਾਊਂਡਾਂ ਵਿੱਚ ਜੈਕ ਹੇਜਰ ਨੇ ਮਜ਼ਬੂਤ ਪ੍ਰਦਰਸ਼ਨ ਕੀਤਾ, ਪਰ ਤੀਜੇ ਰਾਊਂਡ ਵਿੱਚ ਸ਼ੇਰਾ ਨੇ ਇੱਕ ਬੇਹੱਦ ਤਾਕਤਵਰ ਥੱਪੜ ਮਾਰਿਆ, ਜਿਸ ਨਾਲ ਹੇਜਰ ਮੈਟ ‘ਤੇ ਡਿੱਗ ਪਏ ਅਤੇ ਮੁਕਾਬਲਾ ਤੁਰੰਤ ਖਤਮ ਹੋ ਗਿਆ। ਇਸ ਜਿੱਤ ਨਾਲ ਸ਼ੇਰਾ ਨੇ ਅੰਤਰਰਾਸ਼ਟਰੀ ਮੰਚ ‘ਤੇ ਆਪਣੀ ਤਾਕਤ ਦਾ ਲੋਹਾ ਮਨਵਾਇਆ।

ਜਿੱਤ ਤੋਂ ਬਾਅਦ ਸ਼ੇਰਾ ਨੇ ਸਟੇਜ ‘ਤੇ ਹੀ ਆਪਣੇ ਅੰਦਾਜ਼ ਵਿੱਚ ਜਸ਼ਨ ਮਨਾਇਆ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ। ਦੂਜੇ ਪਾਸੇ, ਜੈਕ ਹੇਜਰ ਲਈ ਇਹ ਪਾਵਰ ਸਲੈਪ ਮੁਕਾਬਲਿਆਂ ਵਿੱਚ ਪਹਿਲੀ ਨਾਕਆਊਟ ਹਾਰ ਸਾਬਤ ਹੋਈ।

ਜ਼ਿਕਰਯੋਗ ਹੈ ਕਿ ਅਮਨਪ੍ਰੀਤ ਸਿੰਘ ਪਹਿਲਾਂ TNA ਰੈਸਲਿੰਗ, WWE NXT ਅਤੇ OVW ਵਰਗੀਆਂ ਪ੍ਰਮੁੱਖ ਰੈਸਲਿੰਗ ਸੰਸਥਾਵਾਂ ਨਾਲ ਜੁੜੇ ਰਹਿ ਚੁੱਕੇ ਹਨ। ‘ਮਹਾਬਲੀ ਸ਼ੇਰਾ’ ਦੇ ਨਾਂ ਨਾਲ ਜਾਣੇ ਜਾਂਦੇ ਪੰਜਾਬੀ ਖਿਡਾਰੀ ਦੀ ਇਸ ਜਿੱਤ ਨੂੰ ਪੰਜਾਬ ਦੇ ਖੇਡ ਪ੍ਰੇਮੀਆਂ ਵੱਲੋਂ ਵੱਡੀ ਉਪਲਬਧੀ ਵਜੋਂ ਦੇਖਿਆ ਜਾ ਰਿਹਾ ਹੈ।

Exit mobile version