Home ਪਟਿਆਲਾ ਅਪਡੇਟ ਪਟਿਆਲਾ ਵਿੱਚ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ ਹਮਲਾ

ਪਟਿਆਲਾ ਵਿੱਚ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ ਹਮਲਾ

A gym trainer's car was allegedly attacked near SST Nagar, Patiala.

0

ਫਾਇਰਿੰਗ ਦੇ ਦਾਅਵਿਆਂ ਵਿਚਕਾਰ ਪੁਲਿਸ CCTV ਫੁਟੇਜ ਖੰਗਾਲਣ ਵਿੱਚ ਜੁਟੀ

ਪਟਿਆਲਾ, 11 ਜੁਲਾਈ: (ਬਲਜੀਤ ਸਰਨਾ): ਪਟਿਆਲਾ ਦੇ ਐਸਐਸਟੀ ਨਗਰ ਨੇੜਲੇ ਮਥੁਰਾ ਕਲੋਨੀ ਇਲਾਕੇ ਵਿੱਚ ਇੱਕ ਜਿਮ ਟ੍ਰੇਨਰ ਦੀ ਕਾਰ ‘ਤੇ ਕਥਿਤ ਹਮਲੇ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਚਰਚਾ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮਿਲੀ ਜਾਣਕਾਰੀ ਅਨੁਸਾਰ ਮਥੁਰਾ ਕਲੋਨੀ ਦੇ ਰਹਿਣ ਵਾਲੇ ਜਿਮ ਟ੍ਰੇਨਰ ਸਮਰ ਪਟਨਾਗਰ ਜਿਮ ਤੋਂ ਆਪਣੇ ਘਰ ਵਾਪਸ ਪਰਤ ਰਹੇ ਸਨ। ਇਸ ਦੌਰਾਨ ਕਥਿਤ ਤੌਰ ‘ਤੇ ਯੂਪੀ ਨੰਬਰ ਵਾਲੀ ਇੱਕ ਫੋਰਚੂਨਰ ਗੱਡੀ ਨੇ ਉਨ੍ਹਾਂ ਦੀ ਕਾਰ ਨੂੰ ਦੋ ਵਾਰ ਟੱਕਰ ਮਾਰੀ। ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਘਟਨਾ ਦੌਰਾਨ ਉਨ੍ਹਾਂ ਦੀ ਗੱਡੀ ‘ਤੇ ਫਾਇਰਿੰਗ ਕੀਤੀ ਗਈ।

ਘਟਨਾ ਸਬੰਧੀ ਜਦੋਂ ਪੁਲਿਸ ਨਾਲ ਸੰਪਰਕ ਕੀਤਾ ਗਿਆ ਤਾਂ ਸਬੰਧਤ ਥਾਣੇ ਦੇ ਐਸਐਚਓ ਨੇ ਦੱਸਿਆ ਕਿ ਫਾਇਰਿੰਗ ਦੀ ਕੋਈ ਅਧਿਕਾਰਿਕ ਪੁਸ਼ਟੀ ਜਾਂ ਸ਼ਿਕਾਇਤ ਹਾਲੇ ਤੱਕ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਘਟਨਾ ਸਥਾਨ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ। ਜਾਂਚ ਪੂਰੀ ਹੋਣ ਤੋਂ ਬਾਅਦ ਹੀ ਘਟਨਾ ਦੇ ਅਸਲ ਤੱਥ ਅਤੇ ਹਾਲਾਤ ਸਪੱਸ਼ਟ ਹੋ ਸਕਣਗੇ। ਫਿਲਹਾਲ ਫਾਇਰਿੰਗ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਪੁਲਿਸ ਵੱਲੋਂ ਜਾਂਚ ਜਾਰੀ ਹੈ।

Exit mobile version